Dubai Amritsar Flight News: ਦੁਬਈ ਤੋਂ ਅੰਮ੍ਰਿਤਸਰ ਆ ਰਹੀ ਫਲਾਈਟ 'ਚ ਚਾਲਕ ਦਲ ਦੀ ਮਹਿਲਾ ਮੈਂਬਰ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣੇ ਦੀ ਪੁਲਿਸ ਨੇ ਮੁਲਜ਼ਮ ਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਮਗਰੋਂ ਉਨ੍ਹਾਂ ਨੂੰ ਐਤਵਾਰ ਸ਼ਾਮ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।


COMMERCIAL BREAK
SCROLL TO CONTINUE READING

ਜਹਾਜ਼ ਦੇ ਅੰਮ੍ਰਿਤਸਰ ਪਹੁੰਚਦੇ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਇੰਡੀਗੋ ਏਅਰਲਾਈਨ ਦਾ ਜਹਾਜ਼ 12 ਮਈ ਨੂੰ ਹਵਾਈ ਅੱਡੇ 'ਤੇ ਉਤਰਿਆ ਸੀ। ਮੁਲਜ਼ਮ ਦੀ ਪਛਾਣ ਜਲੰਧਰ ਦੇ ਪਿੰਡ ਕੋਟਲੀ ਦੇ ਰਹਿਣ ਵਾਲੇ ਰਜਿੰਦਰ ਸਿੰਘ ਵਜੋਂ ਹੋਈ ਹੈ। ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।


ਇਹ ਵੀ ਪੜ੍ਹੋ: Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?

ਅੰਮ੍ਰਿਤਸਰ ਹਵਾਈ ਅੱਡੇ 'ਤੇ ਤਾਇਨਾਤ ਇੰਡੀਗੋ ਏਅਰਲਾਈਨ ਦੇ ਸਹਾਇਕ ਸੁਰੱਖਿਆ ਮੈਨੇਜਰ ਅਜੇ ਕੁਮਾਰ ਨੇ ਏਅਰਪੋਰਟ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਜਲੰਧਰ ਦੇ ਪਿੰਡ ਕੋਟਲੀ ਦਾ ਰਹਿਣ ਵਾਲਾ ਰਜਿੰਦਰ ਸਿੰਘ ਸ਼ਨੀਵਾਰ ਨੂੰ ਦੁਬਈ ਤੋਂ ਇੰਡੀਗੋ ਏਅਰਲਾਈਨ ਦੀ ਫਲਾਈਟ 'ਚ ਸਵਾਰ ਹੋਇਆ ਸੀ। ਫਲਾਈਟ ਦੌਰਾਨ ਰਸਤੇ 'ਚ ਦੋਸ਼ੀ ਨੇ ਸ਼ਰਾਬ ਪੀ ਕੇ ਮਹਿਲਾ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਉੱਚੀ ਆਵਾਜ਼ 'ਚ ਰੌਲਾ ਵੀ ਪਾਇਆ।


ਜਾਂਚ ਅਧਿਕਾਰੀ ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਧਾਰਾ 354 ਅਤੇ 509 ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।  ਦੋਸ਼ੀ ਨੇ ਯਾਤਰਾ ਤੋਂ ਪਹਿਲਾਂ ਸ਼ਰਾਬ ਪੀਤੀ ਸੀ। ਉਸ ਨੇ ਮਹਿਲਾ ਮੈਂਬਰ ਨਾਲ ਛੇੜਛਾੜ ਕੀਤੀ ਅਤੇ ਧਮਕੀ ਦਿੱਤੀ।


ਇਸ ਤੋਂ ਪਹਿਲਾਂ ਅਲਾਸਕਾ ਜਾ ਰਹੀ ਡੈਲਟਾ ਏਅਰਲਾਈਨਜ਼ ਦੀ ਫਲਾਈਟ 'ਚ ਅਟੈਂਡੈਂਟ ਦੀ ਗਰਦਨ 'ਤੇ ਚੁੰਮਣ ਅਤੇ ਕੈਪਟਨ ਦੇ ਖਾਣੇ ਦੀ ਟਰੇ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਸੀ। 10 ਅਪ੍ਰੈਲ ਨੂੰ ਮਿਨੇਸੋਟਾ ਤੋਂ ਇਸ ਫਲਾਈਟ 'ਚ 61 ਸਾਲਾ ਫਸਟ ਕਲਾਸ ਯਾਤਰੀ ਡੇਵਿਡ ਐਲਨ ਬਰਕ ਨੇ ਇਕ ਪੁਰਸ਼ ਫਲਾਈਟ ਅਟੈਂਡੈਂਟ ਦੀ ਗਰਦਨ 'ਤੇ ਚੁੰਮਿਆ ਸੀ।