Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?
Advertisement
Article Detail0/zeephh/zeephh1696233

Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?

Patiala Woman shot dead at Dukhniwaran Sahib Gurdwara News: ਮ੍ਰਿਤਕ ਕਥਿਤ ਤੌਰ 'ਤੇ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਗੁਰਦੁਆਰਾ ਕੰਪਲੈਕਸ ਦੇ ਸਰੋਵਰ ਨੇੜੇ ਕਥਿਤ ਤੌਰ 'ਤੇ 'ਇਸ ਦਾ ਸੇਵਨ' ਕਰ ਰਹੀ ਸੀ।

Patiala News ਪਟਿਆਲਾ ਦੇ ਗੁਰਦੁਆਰੇ 'ਚ ਔਰਤ ਦੀ ਗੋਲੀ ਮਾਰ ਕੇ ਹੱਤਿਆ; ਜਾਣੋ ਕੀ ਹੈ ਪੂਰਾ ਮਾਮਲਾ?

Patiala Woman shot dead at Dukhniwaran Sahib Gurdwara News: ਪੰਜਾਬ ਦੇ ਜ਼ਿਲ੍ਹੇ ਪਟਿਆਲਾ ਵਿੱਚ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨੇੜੇ ਐਤਵਾਰ ਰਾਤ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਨੂੰ ਛੇ ਗੋਲੀਆਂ ਲੱਗੀਆਂ ਹਨ। ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਗੁਰਦੁਆਰਾ ਸਾਹਿਬ 'ਚ ਕੁਝ ਖਾ ਰਹੀ ਸੀ। ਇਸ ਦੌਰਾਨ ਸੇਵਾਦਾਰ ਸਾਗਰ ਨੇ ਉਸ ਨੂੰ ਦੇਖ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਦੋਵਾਂ 'ਚ ਬਹਿਸ ਹੋ ਗਈ।

ਫਿਰ ਕਿਸੇ ਅਣਪਛਾਤੇ ਵਿਅਕਤੀ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਕਾਰਨ ਔਰਤ ਦੀ ਮੌਤ ਹੋ ਗਈ, ਜਦਕਿ ਸੇਵਾਦਾਰ ਜ਼ਖ਼ਮੀ ਹੋ ਗਿਆ। ਉਸ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਹੈ। ਜਿਸ ਥਾਂ ਤੋਂ ਔਰਤ ਦੀ ਲਾਸ਼ ਮਿਲੀ ਹੈ, ਉਹ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਦਫ਼ਤਰ ਨੇੜੇ ਹੈ। ਅਨਾਜ ਮੰਡੀ ਥਾਣੇ ਦੇ ਇੰਚਾਰਜ ਅਮਨਦੀਪ ਬਰਾੜ ਨੇ ਦੱਸਿਆ ਕਿ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਔਰਤ ਇਕੱਲੀ ਸੀ ਜਾਂ ਕੋਈ ਹੋਰ ਉਸ ਦੇ ਨਾਲ ਸੀ।

ਇਹ ਵੀ ਪੜ੍ਹੋ: CISCE  ICSE, ISC Toppers List 2023: ICSE ਤੇ ISC 2023 ਪ੍ਰੀਖਿਆਵਾਂ ਦੇ ਨਤੀਜਿਆਂ 'ਚ ਕੁੜੀਆਂ ਅੱਗੇ;  ਵੇਖੋ ਟਾਪਰਾਂ ਦੀ ਸੂਚੀ

ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਦੇ ਮੈਨੇਜਰ ਸਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 10 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਸ਼ਰਧਾਲੂਆਂ ਨੇ ਸੇਵਾਦਾਰ ਨੂੰ ਦੱਸਿਆ ਕਿ ਇਕ ਔਰਤ ਸਰੋਵਰ ਸਾਹਿਬ ਨੇੜੇ ਬੈਠ ਸ਼ਰਾਬ ਪੀ ਰਹੀ ਹੈ। ਜਿਸ ਤੋਂ ਬਾਅਦ ਸੇਵਾਦਾਰ ਉਕਤ ਮਹਿਲਾ ਨੂੰ ਗੁਰਦੁਆਰਾ ਸਾਹਿਬ ਸਥਿਤ ਦਫ਼ਤਰ ਨੇੜੇ ਲੈ ਕੇ ਆਏ ਅਤੇ ਪੁਲਿਸ ਨੂੰ ਵੀ ਇਸ ਮਾਮਲੇ ਦੀ ਸੂਚਨਾ ਦਿੱਤੀ | ਜਦੋਂ ਸੇਵਾਦਾਰ ਉਕਤ ਮੇਹਲਾ ਨੂੰ ਦਫ਼ਤਰ ਨੇੜੇ ਲੈ ਕੇ ਆਏ ਤਾਂ ਨਿਰਮਲਜੀਤ ਨਾਮਕ ਵਿਅਕਤੀ ਨੇ ਮਹਿਲਾ 'ਤੇ ਫਾਇਰ ਕਰ ਦਿੱਤਾ, ਜਿਸ ਕਾਰਨ ਉਕਤ ਮਹਿਲਾ ਅਤੇ ਸੇਵਾਦਾਰ ਜ਼ਖ਼ਮੀ ਹੋ ਗਏ। ਮਹਿਲਾ ਕਿੱਥੋਂ ਆਈ, ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਮੈਨੇਜਰ ਦਾ ਕਹਿਣਾ ਹੈ ਕਿ ਉਕਤ ਔਰਤ ਗੁਰਦੁਆਰਾ ਸਾਹਿਬ ਦੀ ਸਰਾਂ ਵਿੱਚ ਨਹੀਂ ਰਹਿੰਦੀ ਸੀ।

Trending news