Ferozepur News: ਫ਼ਿਰੋਜ਼ਪੁਰ `ਚ ਪਰਾਲੀ ਸਟੋਰ ਵਿੱਚ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਨੁਕਸਾਨ
Ferozepur News: ਇਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀ ਹੈ, ਉਥੇ ਹੀ ਹਜ਼ਾਰਾਂ ਏਕੜ ਪਰਾਲੀ ਸਾੜਨ ਨਾਲ ਵਾਤਾਵਰਨ ਹੋਰ ਵੀ ਪ੍ਰਦੂਸ਼ਿਤ ਹੋ ਗਿਆ ਹੈ।
Ferozepur News: ਫ਼ਿਰੋਜ਼ਪੁਰ ਤੋਂ 25 ਕਿਲੋਮੀਟਰ ਦੂਰ ਪਿੰਡ ਕਰੀ ਕਲਾਂ ਵਿੱਚ ਪਰਾਲੀ ਦੇ ਸਟੋਰੇਜ਼ ਹਾਊਸ ਵਿੱਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਲੱਗਣ ਦੇ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਸਟੋਰੇਜ਼ ਹਾਊਸ ਵਿੱਚ ਸੈਂਕੜੇ ਏਕੜ ਝੋਨੇ ਦੀ ਪਰਾਲੀ ਸੜ ਚੁੱਕੀ ਹੈ। ਇਸ ਸਟੋਰੇਜ਼ ਹਾਊਸ ਵਿੱਚ ਇਸ ਨੂੰ ਇਕੱਠਾ ਕਰਕੇ ਸਟੋਰ ਕੀਤਾ ਗਿਆ ਅਤੇ ਦੇਰ ਰਾਤ ਅਚਾਨਕ ਅੱਗ ਲੱਗ ਗਈ, ਜੋ ਕਿ 5 ਘੰਟੇ ਬੀਤ ਜਾਣ ਤੋਂ ਬਾਅਦ ਵੀ ਬੁਝਾਈ ਨਹੀਂ ਗਈ ਅਤੇ ਪਰਾਲੀ ਦੇ ਢੇਰ ਸੜ ਗਏ ਹਨ। ਇਹ ਅੱਗ ਬਹੁਤ ਭਿਆਨਕ ਦੱਸੀ ਜਾ ਰਹੀ ਹੈ। ਅੱਗ ਦੀ ਲਪੇਟਾ ਦੂੂਰ ਦੂਰ ਤੱਕ ਜਾਂਦੀਆਂ ਨਜ਼ਰ ਆ ਰਹੀਆਂ ਹਨ।
ਆਸ-ਪਾਸ ਦੇ ਕਈ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਇਹ ਸਟੋਰੇਜ ਹਾਊਸ ਸੁਖਬੀਰ ਐਨਰਜੀ ਦੀ ਮਲਕੀਅਤ ਹੈ, ਜੋ ਕਿ ਪਰਾਲੀ ਤੋਂ ਬਿਜਲੀ ਪੈਦਾ ਕਰਦੀ ਹੈ। ਜਿੱਥੇ ਆਸ-ਪਾਸ ਦੇ ਕਈ ਪਿੰਡਾਂ ਵਿੱਚੋਂ ਪਰਾਲੀ ਇਕੱਠੀ ਕਰਕੇ ਸਟੋਰ ਕੀਤੀ ਜਾਂਦੀ ਹੈ ਅਤੇ ਉੱਥੋਂ ਇਸ ਨੂੰ ਪਾਵਰ ਪਲਾਂਟ ਜਿੱਥੋਂ ਬਿਜਲੀ ਪੈਦਾ ਕੀਤੀ ਜਾਂਦੀ ਹੈ। ਇਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀ ਹੈ, ਉਥੇ ਹੀ ਹਜ਼ਾਰਾਂ ਏਕੜ ਪਰਾਲੀ ਸਾੜਨ ਨਾਲ ਵਾਤਾਵਰਨ ਹੋਰ ਵੀ ਪ੍ਰਦੂਸ਼ਿਤ ਹੋ ਗਿਆ ਹੈ।
ਇਹ ਵੀ ਪੜ੍ਹੋ: Punjab Stubble Burning: ਸੂਬੇ 'ਚ 1360 ਥਾਵਾਂ 'ਤੇ ਸਾੜੀ ਗਈ ਪਰਾਲੀ, ਬਠਿੰਡਾ ਸਭ ਤੋਂ ਵੱਧ ਪ੍ਰਦੂਸ਼ਿਤ
ਪਿਛਲੇ 4 ਦਿਨਾਂ 'ਚ ਇਸ ਕੰਪਨੀ ਦੇ ਖੁੱਲ੍ਹੇ ਸਟੋਰ ਹਾਊਸ ਨੂੰ ਅੱਗ ਲੱਗਣ ਦੀ ਇਹ ਤੀਜੀ ਘਟਨਾ ਹੈ।ਇਸ ਤੋਂ ਪਹਿਲਾਂ ਪਿੰਡ ਸਾਈਆਂ ਵਾਲਾ ਅਤੇ ਪਿੰਡ ਚੁੱਗੇ ਕਲਾਂ 'ਚ ਵੀ ਕੰਪਨੀ ਦੇ ਸਟੋਰ ਹਾਊਸ 'ਚ ਪਰਾਲੀ ਨੂੰ ਅੱਗ ਲੱਗ ਗਈ ਸੀ। ਹਜ਼ਾਰਾਂ ਏਕੜ ਨਾੜ ਸੜ ਕੇ ਸੁਆਹ ਹੋ ਗਿਆ।ਪਿੰਡ ਕਾਰੀ ਕਲਾਂ ਵਿੱਚ ਇਹ ਤੀਜੀ ਘਟਨਾ ਹੈ।ਖੁੱਲ੍ਹੇ ਭੰਡਾਰੇ ਵਿੱਚ ਅੱਗ ਲੱਗਣ ਦੀ ਇਹ ਘਟਨਾ ਹੈ।
ਇਹ ਵੀ ਪੜ੍ਹੋ: Tarn Taran News: ਤਰਨਤਾਰਨ ਪੁਲਿਸ ਨੂੰ ਮਿਲੀ ਸਫਲਤਾ, 2 ਸਮੱਗਲਰਾਂ ਨੂੰ ਕੀਤਾ ਕਾਬੂ, ਹੈਰੋਇਨ ਵੀ ਬਰਾਮਦ