Ferozepur Panchayat Election 2024: ਫ਼ਿਰੋਜ਼ਪੁਰ `ਚ ਪਿੰਡ ਵਾਸੀਆਂ ਨੇ ਸ਼ੁਰੂ ਨਹੀਂ ਹੋਣ ਦਿੱਤੀ ਵੋਟਿੰਗ, ਵੋਟਾਂ ਨਹੀਂ ਬਣੀਆਂ ਹੋਣ ਕਰਕੇ ਦੇ ਰਹੇ ਧਰਨਾ
Ferozepur Panchayat Election 2024: ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਅਤੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਫ਼ਿਰੋਜ਼ਪੁਰ `ਚ ਪਿੰਡ ਵਾਸੀਆਂ ਨੇ ਸ਼ੁਰੂ ਨਹੀਂ ਹੋਣ ਦਿੱਤੀ ਵੋਟਿੰਗ, ਵੋਟਾਂ ਨਹੀਂ ਬਣੀਆਂ ਹੋਣ ਕਰਕੇ ਦੇ ਰਹੇ ਧਰਨਾ
Ferozepur Panchayat Election 2024: ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਪੰਚਾਇਤੀ ਚੋਣਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਅਤੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੰਜਾਬ ਚ ਪਿੰਡਾਂ ਦੀ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ 1 ਕਰੋੜ 33 ਲੱਖ ਵੋਟਰ ਆਪਣੀ ਵੋਟ ਪਾਉਣਗੇ ਪਰ ਹਾਲ ਹੀ ਵਿੱਚ ਖ਼ਬਰ ਆ ਰਹੀ ਹੈ ਕਿ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਪਿੰਡ ਲਖਮੀਰ ਵਿੱਚ ਪਿੰਡ ਵਾਸੀਆਂ ਨੇ ਅਜੇ ਤੱਕ ਪੰਚਾਇਤੀ ਚੋਣਾਂ ਲਈ ਵੋਟਿੰਗ ਸ਼ੁਰੂ ਨਹੀਂ ਹੋਣ ਦਿੱਤੀ। ਉਹ ਕੱਲ੍ਹ ਸਵੇਰ ਤੋਂ ਹੀ ਗੇਟ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਪਿਛਲੇ ਪੰਜ ਸਾਲਾਂ ਤੋਂ ਆਪਣੀਆਂ 441 ਵੋਟਾਂ ਪਾਉਣ ਦੀ ਮੰਗ ਕਰ ਰਹੇ ਹਨ। ਇਸ ਪਿੰਡ ਵਿੱਚ ਲੋਕਾਂ ਦੀ ਪੰਚਾਇਤੀ ਵੋਟਾਂ ਨਹੀਂ ਬਣੀਆਂ, ਪੋਲਿੰਗ ਬੂਥ ਦੇ ਬਾਹਰ ਧਰਨੇ ਵਿੱਚ ਬੈਠੇ ਹਨ ਅਤੇ ਹੁਣ ਤੱਕ ਸਰਕਾਰੀ ਅਮਲੇ ਨੂੰ ਬੂਥ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ।
441 ਗ੍ਰਾਮ ਪੰਚਾਇਤਾਂ ਦੀਆਂ ਵੋਟਾਂ
15 ਅਕਤੂਬਰ 2024 (ਮੰਗਲਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੰਚਾਇਤੀ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ ਅਤੇ ਵੋਟਾਂ ਪੈਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਜ਼ਿਲ੍ਹੇ ਦੇ ਕੁੱਲ 06 ਬਲਾਕਾਂ ਵਿੱਚ ਕੁੱਲ 510 ਪੋਲਿੰਗ ਬੂਥਾਂ ‘ਤੇ 441 ਗ੍ਰਾਮ ਪੰਚਾਇਤਾਂ ਦੀਆਂ ਵੋਟਾਂ ਪੈਣਗੀਆਂ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਚੋਣ ਆਬਜ਼ਰਵਰ ਡੀਪੀਐਸ ਖਰਬੰਦਾ ਨੇ ਕੀਤਾ। ਉਨ੍ਹਾਂ ਕਿਹਾ ਕਿ ਪੋਲਿੰਗ ਪਾਰਟੀਆਂ ਅਤੇ ਸੁਰੱਖਿਆ ਬਲਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਡਿਸਪੈਚ ਬਰੀਫਿੰਗ ਕਰ ਦਿੱਤੀ ਗਈ ਹੈ। ਉਨ੍ਹਾਂ ਸਾਰੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਨਿਰਧਾਰਤ ਸਮੇਂ ‘ਤੇ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚਣ।
ਵੋਟ ਪਾਉਣ ਲਈ ਇਹ ਚੀਜ਼ਾਂ ਹਨ ਲਾਜ਼ਮੀ
ਉਨ੍ਹਾਂ ਦੱਸਿਆ ਕਿ ਵੋਟਾਂ ਦੌਰਾਨ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ‘ਤੇ ਪਛਾਣ ਪੱਤਰ ਦੇ ਰੂਪ ਵਿਚ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਗਨਰੇਗਾ ਜਾਬ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਅਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਪਾ ਸਕਦਾ ਹੈ।
ਇਹ ਵੀ ਪੜ੍ਹੋ: Barnala Panchayat Election 2024: ਬਰਨਾਲਾ ਵਿੱਚ 175 ਸਰਪੰਚਾਂ ਅਤੇ 1299 ਪੰਚਾਂ ਲਈ ਪੈ ਰਹੀਆਂ ਵੋਟਾਂ, ਜਾਣੋ ਜ਼ਿਲ੍ਹੇ ਦਾ ਪੂਰਾ ਵੇਰਵਾ
ਇਸ ਤੋਂ ਇਲਾਵਾ ਨਾਗਰਿਕ ਪਾਸਬੁੱਕ (ਬੈਂਕ/ਘਾਕਘਰ ਵੱਲੋਂ ਜਾਰੀ) ਜਿਸ ਵਿਚ ਤਸਵੀਰ ਹੋਵੇ, ਸਿਹਤ ਬੀਮਾ ਕਾਰਡ (ਕਿਰਤ ਮੰਤਰਾਲਾ ਵੱਲੋਂ ਜਾਰੀ), ਸਰਵਿਸ ਸ਼ਨਾਖਤੀ ਕਾਰਡ (ਫੋਟੋ ਨਾਲ) ਜੋ ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂ/ਜਨਤਕ ਲਿਮਟਡ ਕੰਪਨੀਆਂ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਹੋਣ, ਸਮਾਰਟ ਕਾਰਡ (ਆਰ.ਜੀ.ਆਈ ਦੁਆਰਾ ਐਨ.ਪੀ.ਆਰ ਦੇ ਤਹਿਤ ਜਾਰੀ), ਪੈਨਸ਼ਨ ਦਸਤਾਵੇਜ਼ (ਫੋਟੋ ਨਾਲ), ਐਮ.ਪੀ/ਐਮ.ਐਲ.ਏ ਨੂੰ ਜਾਰੀ ਅਧਿਕਾਰਤ ਪਹਿਚਾਣ ਪੱਤਰ, ਯੂਨੀਕ ਡਿਸਐਬਿਲਟੀ ਆਈ.ਡੀ.ਆਰਡ (ਯੂ.ਡੀ.ਆਈ.ਡੀ ਕਾਰਡ) ਜੋ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ, ਭਾਰਤ ਸਰਕਾਰ ਦੁਆਰਾ ਜਾਰੀ ਕੀਤੇ ਹੋਣ ਨੂੰ ਵੀ ਦਿਖਾ ਕੇ ਵੋਟ ਪਾਈ ਜਾ ਸਕਦੀ ਹੈ।