Ferozepur News: ਫਿਰੋਜ਼ਪੁਰ ਪੁਲਿਸ ਨੇ ਇੱਕ ਨਸ਼ਾ ਤਸਕਰ ਸੁਖਦੇਵ ਸਿੰਘ ਪਿੰਡ ਭੁਲੇਰੀਆਂ ਮਮਦੋਟ ਦੀ 70 ਲੱਖ 85 ਹਜ਼ਾਰ 300 ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਹੈ ਜੋ ਉਸ ਨੇ ਨਸ਼ਾ ਤਸਕਰੀ ਕਰਕੇ ਬਣਾਏ ਗਏ ਪੈਸਿਆਂ ਨਾਲ ਖ਼ਰੀਦੀ ਸੀ। ਸੁਖਦੇਵ ਸਿੰਘ ਤੋਂ ਦੋ ਕਿਲੋ ਹੈਰੋਇਨ ਫੜੀ ਗਈ ਸੀ। 21 ਜਨਵਰੀ 2023 ਵਿੱਚ ਐਨਡੀਪੀਸੀ ਐਕਟ ਤਹਿਤ ਥਾਣਾ ਮਮਦੋਟ ਵਿੱਚ ਦਰਜ ਕੀਤਾ ਗਿਆ ਜੋ ਕਿ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ।


COMMERCIAL BREAK
SCROLL TO CONTINUE READING

ਸੁਖਦੇਵ ਸਿੰਘ ਫਿਰੋਜ਼ਪੁਰ ਜੇਲ੍ਹ ਵਿੱਚ ਬੰਦ ਹੈ। ਇਸ ਦਾ ਇੱਕ ਰਿਹਾਇਸ਼ੀ ਮਕਾਨ ਜਿਸ ਦੀ ਕੀਮਤ 38 ਲੱਖ 1450 ਰੁਪਏ ਹੈ। ਇਸ ਦੀ ਪਤਨੀ ਨਵਨੀਤ ਕੌਰ ਦੇ ਨਾਮ 7 ਕਨਾਲ 3 ਮਰਲੇ ਜ਼ਮੀਨ ਹੈ, ਜਿਸ ਕੀਮਤ 4 ਲੱਖ 91 ਹਜ਼ਾਰ 562 ਰੁਪਏ ਹੈ। ਨਵਨੀਤ ਕੌਰ ਦੇ ਨਾਮ 19 ਮਰਲੇ ਹੋਰ ਜ਼ਮੀਨ ਵੀ ਹੈ, ਜਿਸ ਦੀ ਕੀਮਤ 58437 ਰੁਪਏ ਹੈ। ਇਸ ਤੋਂ ਇਲਾਵਾ ਅਲੱਗ ਥਾਵਾਂ ਉਪਰ ਇਨ੍ਹਾਂ ਦੀ ਜ਼ਮੀਨ ਫਰੀਜ਼ ਕੀਤੀ ਗਈ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਹੁਣ ਤੱਕ 30 ਨਸ਼ਾ ਤਸਕਰਾਂ ਦੀ ਜਾਇਦਾਦ ਫਰੀਜ਼ ਕੀਤੀ ਗਈ ਹੈ, ਜਿਨ੍ਹਾਂ ਦੀ ਕੀਮਤ ਲਗਭਗ 14 ਕਰੋੜ ਰੁਪਏ ਹੈ ਅਤੇ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ।


ਕਾਬਿਲੇਗੌਰ ਹੈ ਕਿ ਅਕਤੂਬਰ ਮਹੀਨੇ ਵਿੱਚ ਨਸ਼ਾ ਤਸਕਰ ਹਰਨਾਮ ਸਿੰਘ ਜੋ ਕਿ ਪੱਲਾ ਮੇਘਾ ਵਿੱਚ 49 ਮਰਲੇ ਵਿੱਚ ਬਣਾਇਆ ਹੋਇਆ ਮਕਾਨ ਜਿਸ ਦੀ ਕੁਲ ਕੀਮਤ 28 ਲੱਖ 12 ਹਜ਼ਾਰ ਰੁਪਏ ਹਨ। ਇੱਕ ਕ੍ਰਿਏਟਾ ਕਾਰ ਜਿਸ ਦੀ ਕੀਮਤ 10 ਲੱਖ 94 ਹਜ਼ਾਰ 2140 ਰੁਪਏ ਅਤੇ ਫਿਰੋਜ਼ਪੁਰ ਸਿਟੀ ਵਿੱਚ ਯੂਕੋ ਬੈਂਕ ਸੇਵਿੰਗ ਖਾਤਾ ਜਿਸ ਵਿੱਚ 2 ਲੱਖ ਹਜ਼ਾਰ 258 ਰੁਪਏ ਨੂੰ ਸੀਜ਼ ਕੀਤਾ ਗਿਆ ਹੈ।


ਇਹ ਵੀ ਪੜ੍ਹੋ : Assembly Session: ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ 'ਚ ਕਈ ਮੁੱਦਿਆਂ 'ਤੇ ਹੋਈ ਤਲਖੀ, ਚਾਰ ਬਿੱਲ ਪਾਸ


ਇਸ ਦੀ ਕੁਲ ਕੀਮਤ  41 ਲੱਖ 66 ਹਜ਼ਾਰ 4720 ਰੁਪਏ ਬਣਦੀ ਹੈ। ਹਰਨਾਮ ਸਿੰਘ ਤੋਂ 2015 ਵਿੱਚ 260 ਗ੍ਰਾਮ ਹੈਰੋਇਨ ਫੜ੍ਹੀ ਗਈ ਸੀ, ਜਿਸ ਵਿੱਚ ਇਸ ਨੂੰ 10 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਹੋਇਆ ਸੀ ਅਤੇ ਇਸ ਸਮੇਂ ਕੇਂਦਰੀ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।


ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ 'ਚ ਪੀਜੀ 'ਚ ਲੜਕੀ ਕੈਮਰਾ ਲਗਾ ਕੇ ਦੂਜੀਆਂ ਕੁੜੀਆਂ ਦੀ ਬਣਾਉਂਦੀ ਸੀ ਅਸ਼ਲੀਲ ਵੀਡੀਓ; ਪ੍ਰੇਮੀ ਸਮੇਤ ਕਾਬੂ