Ferozpur News(ਰਾਜੇਸ਼ ਕਟਾਰੀਆ): ਫਿਰੋਜ਼ਪੁਰ ਅੰਦਰ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇਸ਼ੱਕ ਫਿਰੋਜ਼ਪੁਰ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਹੈ। ਪਰ ਦਿਨ-ਬ-ਦਿਨ ਇਹ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ, ਹੁਣ ਤਾਂ ਫਿਰੋਜ਼ਪੁਰ ਪੁਲਿਸ ਤੇ ਸੱਪ ਲੰਘੇ ਤੋਂ ਲੀਹ ਕੁੱਟਣ ਵਾਲੀ ਕਹਾਵਤ ਸਿੱਧ ਰਹੀ ਹੈ। ਜੋ ਮਾਮਲਾ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੇ ਪੁਲਿਸ ਨੂੰ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਮਾਮਲਾ ਛੁੱਟੀ ਆਏ ਫੌਜੀ ਦੀ ਘਰ ਵਾਲੀ ਨਾਲ ਜੁੜਿਆ ਹੋਇਆ ਹੈ। ਪੀੜਤ ਪਰਿਵਾਰ ਨੇ ਪੁਲਿਸ ਤੇ ਵੱਡੇ ਆਰੋਪ ਲਗਾਉਂਦਿਆਂ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾਣ ਲਈ ਜਦੋਂ ਬੱਸ ਚੜਨ ਲੱਗੇ ਤਾਂ ਦੋ ਔਰਤਾਂ ਨੇ ਫੌਜੀ ਦੀ ਘਰਵਾਲੀ ਦੇ ਪਰਸ ਦੀ ਜਿੱਪ ਖੋਲ੍ਹ ਪਰਸ ਵਿਚੋਂ ਉਸਦਾ 6 ਤੋਲੇ ਸੋਨਾ ਚੋਰੀ ਕਰ ਲਿਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਥਾਣਾ ਸਿਟੀ ਦੀ ਪੁਲਿਸ ਨੂੰ ਇਤਲਾਹ ਦਿੱਤੀ ਅਤੇ ਪੁਲਿਸ ਨੇ ਸੋਨਾ ਚੋਰੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਹਵਾਲਾਤ ਵਿੱਚ ਬੰਦ ਵੀ ਕੀਤਾ ਗਿਆ ਅਤੇ ਉਸ ਔਰਤ ਨੇ ਮੰਨਿਆ ਵੀ ਕਿ ਉਨ੍ਹਾਂ ਨੇ ਸੋਨਾ ਚੋਰੀ ਕੀਤਾ ਹੈ। ਪਰ ਇੱਕ ਮਹੀਨਾ ਬੀਤ ਜਾਣ 'ਤੇ ਵੀ ਪੁਲਿਸ ਨੇ ਹਾਲੇ ਤੱਕ ਨਾਂ ਤਾਂ ਉਨ੍ਹਾਂ ਔਰਤਾਂ ਦੇ ਖਿਲਾਫ਼ ਕੋਈ ਕਾਰਵਾਈ ਕੀਤੀ ਅਤੇ ਨਾਂ ਹੀ ਉਨ੍ਹਾਂ ਦਾ ਸੋਨਾ ਵਾਪਸ ਕੀਤਾ।


ਪੀੜਤ ਪਰਿਵਾਰ ਨੇ ਆਰੋਪ ਲਗਾਏ ਕਿ ਪੁਲਿਸ ਨੇ ਔਰਤ ਕਾਬੂ ਕੀਤਾ ਸੀ ਅਤੇ ਹਵਾਲਾਤ ਵਿੱਚ ਵੀ ਰੱਖਿਆ ਸੀ। ਫਿਰ ਵੀ ਪੁਲਿਸ ਨੇ ਉਸ ਔਰਤ ਨੂੰ ਛੱਡ ਦਿੱਤਾ ਅਤੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ ਕਰ ਦਿੱਤਾ ਜਦੋਂ ਕਿ ਉਨ੍ਹਾਂ ਕੋਲ ਹਵਾਲਾਤ ਵਿੱਚ ਬੰਦ ਔਰਤ ਦੀ ਵੀਡੀਓ ਮੌਜੂਦ ਹੈ। ਜਿਸ ਵਿੱਚ ਉਹ ਔਰਤ ਮੰਨ ਰਹੀ ਹੈ, ਕਿ ਸੋਨਾ ਉਸਨੇ ਚੋਰੀ ਕੀਤਾ ਹੈ। ਫਿਰ ਵੀ ਪੁਲਿਸ ਉਨ੍ਹਾਂ ਖਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਮੰਗ ਕੀਤੀ ਕਿ ਚੋਰੀ ਕਰਨ ਵਾਲੀਆਂ ਔਰਤਾਂ ਦੇ ਖਿਲਾਫ਼ ਸਖਤ ਕਾਰਵਾਈ ਕਰ ਉਨ੍ਹਾਂ ਦਾ ਸੋਨਾ ਵਾਪਿਸ ਕਰਾਇਆ ਜਾਵੇ। 


 ਇਸ ਮਾਮਲੇ ਨੂੰ ਲੈਕੇ ਜਦੋਂ ਐਸ ਪੀ ਡੀ ਰਣਧੀਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਖੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਏ। ਜਿਨ੍ਹਾਂ ਦਾ ਕਹਿਣਾ ਹੈ, ਕਿ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ। ਜਿਸ ਵਿੱਚ ਪੀੜਤ ਔਰਤ ਨੇ ਜੋ ਆਰੋਪ ਲਗਾਏ ਹਨ। ਉਸਦੀ ਜਾਂਚ ਪੜਤਾਲ ਕੀਤੀ ਜਾਵੇਗੀ। ਪਰ ਵੱਡਾ ਸਵਾਲ ਇਹ ਹੈ। ਕਿ ਹਵਾਲਾਤ ਚਵਿੱ ਬੰਦ ਔਰਤ ਮੰਨ ਰਹੀ ਹੈ ਕਿ ਸੋਨਾ ਉਨ੍ਹਾਂ ਨੇ ਚੋਰੀ ਕੀਤਾ ਹੈ। ਫਿਰ ਵੀ ਐਸ ਪੀ ਸਾਬ ਆਰੋਪ ਦੱਸ ਰਹੇ ਹਨ। ਅਤੇ ਪਰਿਵਾਰ ਨੂੰ ਜਾਂਚ ਪੜਤਾਲ ਕਰਨ ਤੋਂ ਬਾਅਦ ਇਨਸਾਫ਼ ਦੇਣ ਦੀ ਗੱਲ ਆਖੀ ਜਾ ਰਹੀ ਹੈ।