Ferozpur Jail News: ਜੇਲ੍ਹ ਦੇ 7 ਅਧਿਕਾਰੀਆਂ ਦੇ ਖ਼ਿਲਾਫ਼ ਵੱਡੀ ਕਾਰਵਾਈ !
Ferozpur Jail News: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਵੱਲੋਂ ਫੋਨ ਕਾਲ ਕੀਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ 7 ਜੇਲ੍ਹ ਅਧਿਆਕਾਰੀ ਦੇ ਖ਼ਿਲਾਫ਼ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਜੇਲ੍ਹ ਵਿੱਚ ਬੰਦ 3 ਨਸ਼ਾ ਤਸਕਰਾਂ ਨੇ 43,432 ਤੋਂ ਵੱਧ ਫੋਨ ਕੀਤੇ ਹਨ।
Ferozpur Jail News: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਵੱਲੋਂ ਫੋਨ ਕਾਲ ਕੀਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ 7 ਜੇਲ੍ਹ ਅਧਿਆਕਾਰੀ ਦੇ ਖ਼ਿਲਾਫ਼ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਜੇਲ੍ਹ ਵਿੱਚ ਬੰਦ 3 ਨਸ਼ਾ ਤਸਕਰਾਂ ਨੇ 43,432 ਤੋਂ ਵੱਧ ਫੋਨ ਕੀਤੇ ਹਨ।
ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਰਕਰ ਰਾਜਕੁਮਾਰ ਉਰਫ ਰਾਜਾ, ਅਮਰੀਕ ਸਿੰਘ ਅਤੇ ਸੋਨੂੰ ਨੇ ਜੇਲ੍ਹ ਵਿੱਚੋਂ ਇਹ ਕਾਲ ਕੀਤੀਆਂ। ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਰਾਜਾ ਨੇ 43 ਹਜ਼ਾਰ 432 ਫੋਨ ਕਾਲ ਚੋਂ 38,750 ਫੋਨ ਇੱਕ ਮਹੀਨੇ ਦੇ ਅੰਦਰ ਹੀ ਕੀਤੇ ਹਨ।
ਇਨ੍ਹਾਂ ਕਾਲਾਂ ਦੇ ਜ਼ਰੀਏ 2 ਨਸ਼ਾ ਤਸਕਰਾਂ ਨੇ ਕਰੋੜਾਂ ਦੀ ਡਰੱਗ ਇੱਧਰ ਉੱਧਰ ਕੀਤੀ ਅਤੇ ਆਪਣੀਆਂ ਘਰਵਾਲੀਆਂ ਦੇ ਖਾਤੇ ਵਿੱਚ ਵੀ ਕਰੋੜਾਂ ਰੁਪਏ ਟਰਾਂਸਫਰ ਕੀਤੇ ਹਨ। ਵਿਭਾਗ ਵੱਲੋਂ ਜਿਨ੍ਹਾਂ 7 ਜੇਲ੍ਹ ਸੁਪਰਡੈਂਟ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਇਨ੍ਹਾਂ ਵਿੱਚੋਂ 2 ਮੌਜਦਾ, 2 ਮੁਅੱਤਲ ਅਤੇ 3 ਸੇਵਾ ਮੁਕਤ ਹਨ।
ਇਹ ਵੀ ਪੜ੍ਹੋ: Chandigarh News: ਹਾਈ ਕੋਰਟ ਨੇ ਓਬੇਰ ਨੂੰ ਦਿੱਤੀ ਵੱਡੀ ਰਾਹਤ, ਕਾਰਵਾਈ ਕਰਨ 'ਤੇ ਲਗਾਈ ਰੋਕ
ਦੱਸ ਦਈਏ ਕਿ ਪਿਛਲੀ ਦਿਨੀਂ ਨਸ਼ੇ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਖ਼ਤ ਰੁਖ਼ ਨਜ਼ਰ ਆਇਆ ਹੈ। ਜੇਲ੍ਹਾਂ ਵਿੱਚ ਨਸ਼ਿਆਂ ਦੇ ਧੰਦੇ ਅਤੇ ਫੋਨ ਕਾਲਾਂ ਦੀ ਜਾਂਚ ਵਿੱਚ ਲਾਪਰਵਾਹੀ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹੇ ਕਰਦੇ ਹੋਏ
ਹਾਈ ਕੋਰਟ ਨੇ ਸਖ਼ਤ ਰੁਖ਼ ਅਪਣਾਇਆ ਸੀ। ਹਾਈ ਕੋਰਟ ਨੇ ਸਖ਼ਤੀ ਦਿਖਾਉਂਦੇ ਹੋਏ ਏਆਈਜੀ ਫਾਜ਼ਿਲਕਾ ਐਸਐਸਓਸੀ ਨੂੰ ਮੁਅੱਤਲ ਕਰ ਦਿੱਤਾ ਸੀ। ਹਾਈ ਕੋਰਟ ਵਿੱਚ ਪੇਸ਼ ਹੋਏ SSOC ਦੇ ਹੈਡ ਆਰਐਨ ਢੋਂਕੇ ਫਿਰੋਜ਼ਪੁਰ ਜੇਲ੍ਹ ਅੰਦਰੋਂ ਕੀਤੀਆਂ ਗਈਆਂ 43,432 ਤੋਂ ਜ਼ਿਆਦਾ ਫੋਨ ਕਾਲ ਉਤੇ ਅਦਾਲਤ ਨੇ ਸਵਾਲ ਖੜ੍ਹੇ ਕਰਦੇ ਹੋਏ
ਪੁੱਛਿਆ ਸੀ ਕਿ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਜਾਂਚ ਕਿਉਂ ਨਹੀਂ ਕੀਤੀ ਗਈ ਅਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ।
ਇਹ ਵੀ ਪੜ੍ਹੋ: Farmers Protest News: 18 ਜਨਵਰੀ ਤੋਂ ਚੰਡੀਗੜ੍ਹ 'ਚ ਕਿਸਾਨ ਅੰਦੋਲਨ; ਹੱਕੀ ਮੰਗਾਂ ਲਈ ਹੋਵੇਗਾ ਸੰਘਰਸ਼