Ferozpur Jail News: ਫ਼ਿਰੋਜ਼ਪੁਰ ਜੇਲ੍ਹ ਮਾਮਲੇ `ਚ ਏਆਈਜੀ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼, ਗ੍ਰਹਿ ਵਿਭਾਗ ਨੂੰ ਲਿਖਿਆ ਪੱਤਰ
Ferozpur Jail News: ਮਾਮਲੇ ਵਿੱਚ AIG ਲਖਬੀਰ ਸਿੰਘ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਅਤੇ ਮਾਮਲੇ ਦੀ ਜਾਂਚ ਵਿੱਚ ਅਸਫ਼ਲ ਰਹਿਣ ਦੇ ਕਾਰਨ ਮੁਅੱਤਲ ਕਰਨ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।
Ferozpur Jail News: ਫ਼ਿਰੋਜ਼ਪੁਰ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਫ਼ੋਨ ਕਾਲਾਂ ਦੇ ਮਾਮਲੇ ਵਿੱਚ ਹੁਣ ਨਵਾਂ ਮੋੜ ਆਇਆ ਹੈ। ਜੇਲ੍ਹ ਵਿਭਾਗ ਨੇ ਇਸ ਮਾਮਲੇ ਵਿੱਚ AIG ਲਖਬੀਰ ਸਿੰਘ ਦੇ ਖ਼ਿਲਾਫ਼ ਗ੍ਰਹਿ ਸਕੱਤਰ ਨੂੰ ਪੱਤਰ ਲਿਖਿਆ ਗਿਆ ਹੈ।
ਪੱਤਰ ਵਿੱਚ ਵਿਭਾਗ ਨੇ ਉਸ ਨੂੰ ਡਿਊਟੀ ਵਿੱਚ ਅਣਗਹਿਲੀ ਵਰਤਣ ਅਤੇ ਮਾਮਲੇ ਦੀ ਜਾਂਚ ਵਿੱਚ ਅਸਫ਼ਲ ਰਹਿਣ ਦੇ ਕਾਰਨ ਮੁਅੱਤਲ ਕਰਨ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰਨ ਦੀ ਸਿਫ਼ਾਰਸ਼ ਕੀਤੀ ਹੈ।
ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਇੰਸਪੈਕਟਰ ਬਲਦੇਵ ਸਿੰਘ ਨੂੰ ਬੀਤੇ ਵੀਰਵਾਰ ਨੂੰ ਹੀ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਐਸਐਸਪੀ, ਤਸਕਰਾਂ ਅਤੇ ਜੇਲ੍ਹ ਅਧਿਕਾਰੀਆਂ ਵਿਚਾਲੇ ਗੰਢਤੁਪ ਦੀ ਜਾਂਚ ਲਈ AIG ਐਲੇਨਚੇਜੀਅਨ ਨੂੰ ਨਵਾਂ IO ਨਿਯੁਕਤ ਕੀਤਾ ਗਿਆ ਹੈ।
ਦੂਜੇ ਪਾਸੇ ਪੰਜਾਬ ਪੁਲਿਸ ਇਸ ਮਾਮਲੇ ਵਿੱਚ ਜੇਲ੍ਹ ਦੇ ਮੌਜੂਦਾ ਸੁਪਰਡੈਂਟ ਖ਼ਿਲਾਫ਼ ਵੱਖਰੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: Punjab News: ਏਡੀਜੀਪੀ ਆਰਕੇ ਜੈਸਵਾਲ ਬਣੇ ਪੰਜਾਬ ਇੰਟੈਲੀਜੈਂਸ ਵਿੰਗ ਦੇ ਨਵੇਂ ਚੀਫ
ਦੱਸ ਦਈਏ ਕਿ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਨਸ਼ਾ ਤਸਕਰਾਂ ਵੱਲੋਂ ਫੋਨ ਕਾਲ ਕੀਤੇ ਜਾਣ ਦੇ ਮਾਮਲੇ ਵਿੱਚ ਜੇਲ੍ਹ ਵਿਭਾਗ ਨੇ 7 ਜੇਲ੍ਹ ਅਧਿਆਕਾਰੀ ਦੇ ਖ਼ਿਲਾਫ਼ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਜੇਲ੍ਹ ਵਿੱਚ ਬੰਦ 3 ਨਸ਼ਾ ਤਸਕਰਾਂ ਨੇ 43,432 ਤੋਂ ਵੱਧ ਫੋਨ ਕੀਤੇ ਹਨ।
ਜੇਲ੍ਹ ਵਿੱਚ ਬੰਦ ਤਿੰਨ ਨਸ਼ਾ ਤਸਰਕਰ ਰਾਜਕੁਮਾਰ ਉਰਫ ਰਾਜਾ, ਅਮਰੀਕ ਸਿੰਘ ਅਤੇ ਸੋਨੂੰ ਨੇ ਜੇਲ੍ਹ ਵਿੱਚੋਂ ਇਹ ਕਾਲ ਕੀਤੀਆਂ। ਜਾਣਕਾਰੀ ਮੁਤਾਬਿਕ ਨਸ਼ਾ ਤਸਕਰ ਰਾਜਾ ਨੇ 43 ਹਜ਼ਾਰ 432 ਫੋਨ ਕਾਲ ਚੋਂ 38,750 ਫੋਨ ਇੱਕ ਮਹੀਨੇ ਦੇ ਅੰਦਰ ਹੀ ਕੀਤੇ ਹਨ।
ਇਨ੍ਹਾਂ ਕਾਲਾਂ ਦੇ ਜ਼ਰੀਏ 2 ਨਸ਼ਾ ਤਸਕਰਾਂ ਨੇ ਕਰੋੜਾਂ ਦੀ ਡਰੱਗ ਇੱਧਰ ਉੱਧਰ ਕੀਤੀ ਅਤੇ ਆਪਣੀਆਂ ਘਰਵਾਲੀਆਂ ਦੇ ਖਾਤੇ ਵਿੱਚ ਵੀ ਕਰੋੜਾਂ ਰੁਪਏ ਟਰਾਂਸਫਰ ਕੀਤੇ ਹਨ। ਵਿਭਾਗ ਵੱਲੋਂ ਜਿਨ੍ਹਾਂ 7 ਜੇਲ੍ਹ ਸੁਪਰਡੈਂਟ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ ਇਨ੍ਹਾਂ ਵਿੱਚੋਂ 2 ਮੌਜਦਾ, 2 ਮੁਅੱਤਲ ਅਤੇ 3 ਸੇਵਾ ਮੁਕਤ ਹਨ।
ਇਹ ਵੀ ਪੜ੍ਹੋ: Jammu Kashmir News: ਬਾਰਾਮੂਲਾ 'ਚ ਅੱਤਵਾਦੀਆਂ ਨੇ ਸੇਵਾਮੁਕਤ ਪੁਲਿਸ ਅਧਿਕਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਤਲਾਸ਼ੀ ਮੁਹਿੰਮ ਜਾਰੀ