Punjab News: ਏਡੀਜੀਪੀ ਆਰਕੇ ਜੈਸਵਾਲ ਬਣੇ ਪੰਜਾਬ ਇੰਟੈਲੀਜੈਂਸ ਵਿੰਗ ਦੇ ਨਵੇਂ ਚੀਫ
Advertisement
Article Detail0/zeephh/zeephh2025768

Punjab News: ਏਡੀਜੀਪੀ ਆਰਕੇ ਜੈਸਵਾਲ ਬਣੇ ਪੰਜਾਬ ਇੰਟੈਲੀਜੈਂਸ ਵਿੰਗ ਦੇ ਨਵੇਂ ਚੀਫ

Punjab News: ਏਡੀਜੀਪੀ ਆਰਕੇ ਜੈਸਵਾਲ ਨੂੰ ਪੰਜਾਬ ਇੰਟੈਲੀਜੈਂਸ ਵਿੰਗ ਦਾ ਚੀਫ ਨਿਯੁਕਤ ਕੀਤਾ ਗਿਆ ਹੈ।

Punjab News: ਏਡੀਜੀਪੀ ਆਰਕੇ ਜੈਸਵਾਲ ਬਣੇ ਪੰਜਾਬ ਇੰਟੈਲੀਜੈਂਸ ਵਿੰਗ ਦੇ ਨਵੇਂ ਚੀਫ

Punjab News: 1977 ਬੈਚ ਦੇ ਆਈਪੀਐਸ ਅਧਿਕਾਰੀ ਏਡੀਜੀਪੀ ਆਰਕੇ ਜੈਸਵਾਲ ਨੂੰ ਪੰਜਾਬ ਇੰਟੈਲੀਜੈਂਸ ਵਿੰਗ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਡੀਜੀਪੀ-ਕਮ-ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵਰਿੰਦਰ ਕੁਮਾਰ ਕੋਲ ਇੰਟੈਲੀਜੈਂਸ ਵਿੰਗ ਦਾ ਵਾਧੂ ਚਾਰਜ ਸੀ। ਹੁਣ ਉਨ੍ਹਾਂ ਕੋਲ ਵਿਜੀਲੈਂਸ ਬਿਊਰੋ ਦਾ ਹੀ ਚਾਰਜ ਹੋਵੇਗਾ।

ਜਾਣਕਾਰੀ ਅਨੁਸਾਰ ਪੁਲਿਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਆਈਪੀਐਸ ਆਰਕੇ ਜੈਸਵਾਲ ਨੂੰ ਏਡੀਜੀਪੀ ਇੰਟੈਲੀਜੈਂਸ ਪੰਜਾਬ ਦਾ ਮੁਖੀ ਲਾਇਆ ਗਿਆ ਹੈ। ਆਰਕੇ ਜੈਸਵਾਲ ਪਹਿਲਾਂ ਏਡੀਜੀਪੀ ਇੰਟੈਲੀਜੈਂਸ-1 ਸਨ। ਜਦਕਿ ਵਰਿੰਦਰ ਕੁਮਾਰ ਆਈਪੀਐਸ ਵਿਸ਼ੇਸ਼ ਡੀਜੀਪੀ ਇੰਟੈਲੀਜੈਂਸ ਦਾ ਚਾਰਜ ਦੇਖ ਰਹੇ ਸਨ।

ਇਹ ਵੀ ਪੜ੍ਹੋ : Mansa News: ਮਾਨਸਾ ਦੇ ਪਿੰਡ ਭੰਮੇ ਕਲਾਂ 'ਚ ਸਰਪੰਚ ਦੀ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ, ਸ਼ਾਮ ਨੂੰ ਆਉਣਗੇ ਨਤੀਜੇ

ਉਨ੍ਹਾਂ ਕੋਲ ਡੀਜੀਪੀ ਕਮ ਚੀਫ਼ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਦਾ ਅਹਿਮ ਅਹੁਦਾ ਹੈ। ਉਹ ਵਾਧੂ ਚਾਰਜ ਦੇ ਨਾਲ ਡੀਜੀਪੀ ਇੰਟੈਲੀਜੈਂਸ ਦੀ ਦੇਖ-ਰੇਖ ਕਰ ਰਹੇ ਸਨ। ਹੁਣ ਇਸ ਵਿਭਾਗ ਦੀ ਦੇਖ-ਰੇਖ ਆਰ ਕੇ ਜੈਸਵਾਲ ਕਰਨਗੇ। ਜ਼ਿਕਰਯੋਗ ਹੈ ਕਿ 1997 ਬੈਚ ਦੇ ਆਈਪੀਐਸ ਅਧਿਕਾਰੀ ਆਰਕੇ ਜੈਸਵਾਲ ਨੂੰ ਇਸ ਸਾਲ ਜਨਵਰੀ ਵਿੱਚ ਏਡੀਜੀਪੀ ਦਾ ਰੈਂਕ ਮਿਲਿਆ ਸੀ।

ਇਹ ਵੀ ਪੜ੍ਹੋ : Jammu Kashmir News: ਬਾਰਾਮੂਲਾ 'ਚ ਅੱਤਵਾਦੀਆਂ ਨੇ ਸੇਵਾਮੁਕਤ ਪੁਲਿਸ ਅਧਿਕਾਰੀ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ, ਤਲਾਸ਼ੀ ਮੁਹਿੰਮ ਜਾਰੀ

Trending news