FIFA 2022 Final Winner: ਮੇਸੀ ਦਾ ਸੁਪਨਾ ਹੋਇਆ ਪੂਰਾ, 36 ਸਾਲ ਬਾਅਦ ਅਰਜਨਟੀਨਾ ਬਣਿਆ ਵਿਸ਼ਵ ਚੈਂਪੀਅਨ
FIFA WC 2022 Final: ਅਰਜਨਟੀਨਾ ਨੇ ਫਾਈਨਲ ਵਿੱਚ ਫਰਾਂਸ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ 2022 ਦਾ (Argentina) ਖਿਤਾਬ ਜਿੱਤ ਲਿਆ ਹੈ। ਪੈਨਲਟੀ ਸ਼ੂਟਆਊਟ ਤੱਕ ਚੱਲੇ ਇਸ ਮੈਚ ਵਿੱਚ ਅਰਜਨਟੀਨਾ ਨੇ 4-2 ਨਾਲ ਜਿੱਤ ਦਰਜ ਕੀਤੀ।
FIFA World Cup 2022: ਅਰਜਨਟੀਨਾ (Argentina) ਨੇ ਫਾਈਨਲ ਮੈਚ ਵਿੱਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2022 ਦੀ ਟਰਾਫੀ ਜਿੱਤੀ। ਦੱਸ ਦੇਈਏ ਕਿ ਕਰੀਬ ਇੱਕ ਮਹੀਨੇ ਤੱਕ ਚੱਲੇ ਫੀਫਾ ਵਿਸ਼ਵ ਕੱਪ ਦਾ ਇਹ ਫਾਈਨਲ ਹੁਣ ਤੱਕ ਦਾ ਸਭ ਤੋਂ ਰੋਮਾਂਚਕ ਫਾਈਨਲ ਮੰਨਿਆ ਜਾ ਰਿਹਾ ਹੈ। ਜਿੱਥੇ ਆਖਰੀ ਸਮੇਂ ਤੱਕ ਇਹ ਤੈਅ ਨਹੀਂ ਹੋ ਸਕਿਆ ਸੀ ਕਿ ਜੇਤੂ ਕੌਣ ਬਣੇਗਾ ਪਰ ਜਦੋਂ ਮੈਚ ਪੈਨਲਟੀ ਸ਼ੂਟਆਊਟ ਤੱਕ ਪਹੁੰਚਿਆ ਤਾਂ ਅਰਜਨਟੀਨਾ ਨੇ ਜਿੱਤ ਦਰਜ ਕੀਤੀ ਅਤੇ ਇਸ ਦੇ ਨਾਲ ਸਭ ਤੋਂ ਅਹਿਮ ਗੱਲ ਹੈ ਕਿ ਲਿਓਨਲ ਮੇਸੀ ( Lionel Messi) ਨੇ ਆਪਣਾ ਸੁਪਨਾ ਪੂਰਾ ਕੀਤਾ।
ਲਿਓਨਲ ਮੇਸੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਇਹ ਉਸਦਾ ਆਖਰੀ ਵਿਸ਼ਵ ਕੱਪ ਹੈ ਅਤੇ ਫਾਈਨਲ ਸ਼ਾਇਦ ਅਰਜਨਟੀਨਾ ਲਈ ਉਸਦਾ ਆਖਰੀ ਮੈਚ ਹੋਵੇਗਾ। ਅਜਿਹੇ 'ਚ ਲਿਓਨੇਲ ਮੇਸੀ (Lionel Messi) ਵਿਸ਼ਵ ਕੱਪ ਦੇ ਆਖਰੀ ਮੈਚ 'ਚ ਫਾਈਨਲ ਖੇਡ ਕੇ ਆਪਣੀ ਟੀਮ ਨੂੰ ਚੈਂਪੀਅਨ ਬਣਾ ਦਿੱਤਾ, ਉਸ ਲਈ ਇਹ ਪਲ ਬੇਹੱਦ ਖਾਸ ਸੀ।
36 ਸਾਲ ਦੇ ਲੰਬੇ ਇੰਤਜ਼ਾਰ ਅਤੇ 16 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਅਰਜਨਟੀਨਾ ਅਤੇ ਲਿਓਨ ਮੇਸੀ ਵਿਸ਼ਵ ਚੈਂਪੀਅਨ ਬਣੇ ਹਨ। ਫੀਫਾ ਵਿਸ਼ਵ ਕੱਪ ਦੇ (FIFA World Cup 2022) ਇਤਿਹਾਸ ਦੇ ਸਭ ਤੋਂ ਰੋਮਾਂਚਕ ਮੈਚਾਂ ਵਿੱਚੋਂ ਇੱਕ ਹੈ ਅਤੇ ਕਪਤਾਨ ਲਿਓਨਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਗੋਲਕੀਪਰ ਐਮਿਲਿਆਨੋ ਮਾਰਟੀਨੇਜ਼ ਦੇ ਸਨਸਨੀਖੇਜ਼ ਬਚਾਅ ਦੀ ਬਦੌਲਤ ਅਰਜਨਟੀਨਾ ਨੇ ਫਰਾਂਸ ਨੂੰ ਹਰਾਇਆ।
ਇਹ ਵੀ ਪੜ੍ਹੋ: ਹੈਰਾਨੀਜਨਕ! ਛੋਟੀ ਬੱਚੀ ਨੇ ਕੀਤਾ ਕਮਾਲ; ਆਪਣੇ ਭੈਣ ਭਰਾ ਨੂੰ ਹਾਦਸੇ ਤੋਂ ਵੇਖੋ ਕਿਵੇਂ ਬਚਾਇਆ! ਦੇਖੋ ਵੀਡੀਓ
ਇਸ ਦੇ ਨਾਲ ਲਿਓਨੇਲ ਮੇਸੀ ਨੇ ਆਪਣੇ ਸਭ ਤੋਂ ਵੱਡੇ ਸੁਪਨੇ ਨੂੰ ਪੂਰਾ ਕਰਦੇ ਹੋਏ ਆਪਣੇ ਕਰੀਅਰ (Lionel Messi) ਦਾ ਆਖਰੀ ਵਿਸ਼ਵ ਕੱਪ ਮੈਚ ਖਤਮ ਕਰ ਦਿੱਤਾ। ਆਖਰੀ 120 ਮਿੰਟ ਤੱਕ ਦੋਵੇਂ ਟੀਮਾਂ 3-3 ਦੀ ਬਰਾਬਰੀ 'ਤੇ ਸਨ ਅਤੇ ਅੰਤ 'ਚ ਫੈਸਲਾ ਪੈਨਲਟੀ ਰਾਹੀਂ ਹੋਇਆ, ਜਿੱਥੇ ਅਰਜਨਟੀਨਾ ਨੇ ਫਿਰ ਤੋਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ।
ਗੌਰਤਲਬ ਹੈ ਕਿ ਅਰਜਨਟੀਨਾ ਅਤੇ ਫਰਾਂਸ ਨੇ ਦੋ-ਦੋ ਵਾਰ ਵਿਸ਼ਵ ਕੱਪ ਜਿੱਤਿਆ ਸੀ ਅਤੇ ਦੋਵਾਂ ਦੀ ਨਜ਼ਰ ਤੀਜੀ ਟਰਾਫੀ 'ਤੇ ਸੀ। ਫਾਈਨਲ ਦਾ ਪਹਿਲਾ ਹਾਫ ਪੂਰੀ ਤਰ੍ਹਾਂ ਅਰਜਨਟੀਨਾ ਦੇ ਹੱਕ ਵਿੱਚ ਗਿਆ, ਜਿੱਥੇ ਫਰਾਂਸ ਬੈਕ ਫੁੱਟ 'ਤੇ ਨਜ਼ਰ ਆਇਆ। ਪਹਿਲੇ ਹਾਫ 'ਚ ਹੀ ਅਰਜਨਟੀਨਾ ਨੇ 2 ਗੋਲ ਕੀਤੇ, ਜਿਨ੍ਹਾਂ 'ਚੋਂ ਪਹਿਲਾ ਗੋਲ ਕਪਤਾਨ ਲਿਓਨਲ ਮੇਸੀ ਨੇ ਕੀਤਾ, ਜੋ 23ਵੇਂ ਮਿੰਟ 'ਚ ਆਇਆ। ਇਸ ਤੋਂ ਬਾਅਦ ਡੀ ਮਾਰੀਆ ਨੇ 36ਵੇਂ ਮਿੰਟ ਵਿੱਚ ਅਰਜਨਟੀਨਾ ਲਈ ਦੂਜਾ ਗੋਲ ਕੀਤਾ। ਪਹਿਲੇ ਹਾਫ ਵਿੱਚ ਅਰਜਨਟੀਨਾ ਨੇ 2-0 ਦੀ ਬੜ੍ਹਤ ਬਣਾ ਲਈ ਸੀ।