FIH Hockey World Cup 2023: ਹੱਲਾ ਬੋਲ! ਸਪੇਨ ਨੂੰ ਹਰਾਉਣ ਤੋਂ ਬਾਅਦ ਹੁਣ ਇੰਗਲੈਂਡ ਨਾਲ ਭਾਰਤ ਦਾ ਦੂਜਾ ਮੁਕਾਬਲਾ
ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਦਾ ਹਮੇਸ਼ਾ ਦਬਦਬਾ ਰਿਹਾ ਹੈ।
FIH Hockey World Cup 2023, India vs England: ਹਾਕੀ ਵਰਲਡ ਕੱਪ 2023 ਦੀ ਸ਼ੁਰੁਆਤ ਹੋ ਗਈ ਹੈ ਅਤੇ ਦੁਨੀਆਂ ਭਰ 'ਤੋਂ 16 ਟੀਮਾਂ ਇਸ ਟੂਰਨਾਮੈਂਟ ਦਾ ਹਿੱਸਾ ਹਨ। ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਨੂੰ ਪੂਲ ਡੀ 'ਚ ਰੱਖਿਆ ਗਿਆ ਹੈ। ਇਸ ਪੂਲ 'ਚ ਭਾਰਤ ਤੋਂ ਇਲਾਵਾ ਇੰਗਲੈਂਡ, ਸਪੇਨ ਅਤੇ ਵੇਲਸ ਸ਼ਾਮਿਲ ਹਨ।
ਇਨ੍ਹਾਂ 'ਚੋਂ ਭਾਰਤ ਲਈ ਸਪੇਨ ਅਤੇ ਇੰਗਲੈਂਡ ਨੂੰ ਭਾਰਤ ਦਾ ਸੱਭ ਤੋਂ ਖ਼ਤਰਨਾਕ ਪ੍ਰਤੀਯੋਗੀਆਂ ਵਜੋਂ ਦੇਖਿਆ ਜਾ ਰਿਹਾ ਸੀ। ਹਾਲਾਂਕਿ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਹੀ ਸਪੇਨ ਨੂੰ 2-0 ਨਾਲ ਹਰਾਇਆ ਤੇ ਹੁਣ ਭਾਰਤ ਦਾ ਅੱਗਲਾ ਮੁਕਾਬਲਾ ਅੱਜ ਯਾਨੀ ਐਤਵਾਰ (15 ਜਨਵਰੀ) ਨੂੰ ਸ਼ਾਮ 7 ਵਜੇ ਤੋਂ ਰੌੜਕੇਲਾ ਵਿਖੇ ਖੇਡਿਆ ਜਾਵੇਗਾ।
ਦੱਸਣਯੋਗ ਹੈ ਕਿ ਪਿਛਲੇ ਤਿੰਨ ਵਿਸ਼ਵ ਕੱਪ ਵਿੱਚ ਇੰਗਲੈਂਡ ਟਾਪ 3 ਵਿੱਚ ਰਿਹਾ ਹੈ ਜਦਕਿ ਭਾਰਤ ਨੂੰ ਗਰੁੱਪ ਗੇੜ ਵਿੱਚ ਹੀ ਅੱਗੇ ਵਧਣ ਲਈ ਸੰਘਰਸ਼ ਕਰਨਾ ਪਿਆ ਹੈ। 1975 ਵਿੱਚ ਹਾਕੀ ਵਰਲਡ ਕੱਪ ਜਿੱਤਣ ਤੋਂ ਬਾਅਦ ਭਾਰਤ ਦਾ ਸਭ ਤੋਂ ਵਧੀਆ ਨਤੀਜਾ 2018 ਵਿੱਚ ਆਇਆ ਸੀ ਜਦੋਂ ਭਾਰਤ ਨੇ 43 ਸਾਲਾਂ ਬਾਅਦ ਨਾਕਆਊਟ ਲਈ ਕੁਆਲੀਫਾਈ ਕੀਤਾ ਸੀ।
ਜੇਕਰ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਏ ਮੈਚਾਂ ਦੀ ਗੱਲ ਕਰੀਏ ਤਾਂ ਇੰਗਲੈਂਡ ਦਾ ਹਮੇਸ਼ਾ ਦਬਦਬਾ ਰਿਹਾ ਹੈ।
FIH Hockey World Cup 2023, India vs England: Head To Head
ਹੁਣ ਜਿਵੇਂ ਭਾਰਤ ਅਤੇ ਇੰਗਲੈਂਡ ਦਾ ਅੱਜ ਮੈਚ ਹੋਣ ਜਾ ਰਿਹਾ ਹੈ ਤਾਂ ਆਓ ਦੇਖਦੇ ਹਾਂ ਕਿ ਜਦੋਂ ਵੀ ਇਨ੍ਹਾਂ ਦਾ ਇੱਕ ਦੂਜੇ ਨਾਲ ਮੁਕਾਬਲਾ ਹੋਇਆ ਹੈ ਤਾਂ ਕਿਸਨੇ ਜਿੱਤ ਹਾਸਿਲ ਕੀਤੀ ਹੈ।
India vs England Head-to-Head Overall: ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਦੇ ਮੁਕਾਬਲਿਆਂ ਦਾ ਨਤੀਜਾ
Matches: 133
India wins: 25
England wins: 86
Draws: 22
India vs England Head to Head in FIH Hockey World Cup
Matches: 8
India wins: 3
England wins: 4
Draws: 1
ਇਹ ਵੀ ਪੜ੍ਹੋ: ਪੰਜਾਬ ’ਚ 400 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਣ ਜਾ ਰਹੀ ਹੈ ਸ਼ੁਰੂਆਤ
India vs England Head to Head in the last 3 games
Matches: 3
India wins: 1
England wins: 0
Draw: 2
ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਤਾ ਅਸਤੀਫ਼ਾ? ਜਾਣੋ ਇਸ ਵਾਇਰਲ ਖ਼ਬਰ ਦਾ ਪੂਰਾ ਸੱਚ