Firing in Bathinda: ਸੇਵਾ ਮੁਕਤ ਅਧਿਆਪਕ ਦੇ ਘਰ `ਤੇ ਫਾਇਰਿੰਗ, ਮੰਗੀ 20 ਲੱਖ ਦੀ ਫਿਰੌਤੀ
Bathinda Firing: ਰਾਮਪੁਰਾ ਦੇ ਦਸਮੇਸ਼ ਨਗਰ ਵਿਖੇ ਸੇਵਾ ਮੁਕਤ ਅਧਿਆਪਕ ਦੇ ਘਰ ਤੇ ਫਾਇਰਿੰਗ ਕਰਕੇ 20 ਲੱਖ ਦੀ ਫਿਰੌਤੀ ਮੰਗੀ ਗਈ ਹੈ।
Firing in Bathinda/ਕੁਲਬੀਰ ਬੀਰਾ: ਬਠਿੰਡਾ ਦੇ ਕਸਬਾ ਰਾਮਪੁਰਾ ਦੇ ਦਸਮੇਸ਼ ਨਗਰ ਵਿਖੇ ਸੇਵਾ ਮੁਕਤ ਅਧਿਆਪਕ ਦੇ ਘਰ ਉੱਤੇ ਫਾਇਰਿੰਗ ਕਰਕੇ 20 ਲੱਖ ਦੀ ਫਿਰੌਤੀ ਮੰਗਣ ਦੀ ਖ਼ਬਰ ਮਿਲੀ ਹੈ। ਸੇਵਾ ਮੁਕਤ ਅਧਿਆਪਕ ਦੇ ਘਰ ਅੰਦਰ ਪਹਿਲਾਂ ਫਿਰੌਤੀ ਲੈਣ ਲਈ ਪੱਤਰ ਸੁੱਟਿਆ ਗਿਆ ਅਤੇ ਫਿਰ ਗੋਲੀ ਚਲਾਈ ਗਈ ਹੈ। ਇਹ ਸਾਰੀ ਵਾਰਦਾਤ ਤੇ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ।
ਮਿਲੀ ਜਾਣਕਾਰੀ ਦੇ ਮੁਤਾਬਿਕ ਫਿਰੌਤੀ ਮੰਗਣ ਵਾਲਾ ਸੇਵਾ ਮੁਕਤ ਅਧਿਆਪਕ ਦਾ ਵਿਦਿਆਰਥੀ ਹੀ ਹੈ। ਅਧਿਆਪਕ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲਿਸ ਨੇ ਇੱਕ ਨੌਜਵਾਨ ਨੂੰ ਗਿਰਫਤਾਰ ਕੀਤਾ ਹੈ। ਇਸ ਮਾਮਲੇ ਵਿਚ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਅਹਿਮ ਖੁਲਾਸੇ ਕੀਤੇ ਜਾਣਗੇ।
ਇਹ ਵੀ ਪੜ੍ਹੋ: Virsa Singh Valtoha: ਗਿਆਨੀ ਹਰਪ੍ਰੀਤ ਸਿੰਘ ਦੀ ਵਾਇਰਲ ਵੀਡੀਓ ਉੱਤੇ ਵਿਰਸਾ ਸਿੰਘ ਵਲਟੋਹਾ ਦਾ ਵੱਡਾ ਬਿਆਨ