Firozpur Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅੱਜ ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਧਿਆਪਕਾਂ ਦੀ ਕਾਰ ਦੀ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋ ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਉੱਥੇ ਹੀ ਚਾਰ ਅਧਿਆਪਕ ਗੰਭੀਰ ਜ਼ਖ਼ਮੀ ਹਨ। ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਮਾਮਲਾ ਫਿਰੋਜ਼ਪੁਰ ਨੇੜੇ ਖਾਈ ਫੇਮੇ ਦਾ ਹੈ।


COMMERCIAL BREAK
SCROLL TO CONTINUE READING

ਇਸ ਵੀ ਪੜ੍ਹੋChamkila Movie Update: ਫ਼ਿਲਮ 'ਚਮਕੀਲਾ' ਦੇ ਪ੍ਰਸਾਰਣ ‘ਤੇ ਲੱਗੀ ਰੋਕ! ਜਾਣੋ ਕੀ ਹੈ ਇਸਦੇ ਕਾਰਨ?

ਕਿਹਾ ਜਾ ਰਿਹਾ ਹੈ ਕਿ ਇਹ ਗੱਡੀ ਤਰਨਤਾਰਨ ਜਾ ਰਹੀ ਸੀ ਕਿ ਅਚਾਲਕ ਗੱਡੀ ਦੀ ਬੱਸ ਨਾਲ ਟੱਕਰ ਹੋ ਗਈ।  ਇਸ ਹਾਦਸੇ ਵਿੱਚ ਦੋ ਅਧਿਆਪਕਾਂ ਅਤੇ ਡਰਾਈਵਰ ਦੀ ਮੌਤ ਹੋ ਗਈ। ਤਿੰਨੋਂ ਮ੍ਰਿਤਕ ਅਧਿਆਪਕ ਜਲਾਲਾਬਾਦ ਦੇ ਰਹਿਣ ਵਾਲੇ ਹਨ। ਉਹ ਤਰਨਤਾਰਨ ਜ਼ਿਲ੍ਹੇ ਦੇ ਬਲਟੋਹਾ ਬਲਾਕ ਵਿੱਚ ਸਰਕਾਰੀ ਅਧਿਆਪਕ ਵਜੋਂ ਕੰਮ ਕਰਦਾ ਸੀ। ਸ਼ੁੱਕਰਵਾਰ ਨੂੰ ਸਕੂਲ 'ਚ ਪੜ੍ਹਾਉਣ ਜਾ ਰਹੇ ਸਨ। ਰਸਤੇ 'ਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ 'ਚ ਜੁੱਟ ਗਈ। ਇਸ ਦੇ ਨਾਲ ਹੀ ਮੰਤਰੀਆਂ ਡਾ: ਬਲਜੀਤ ਕੌਰ ਅਤੇ ਹਰਜੋਤ ਸਿੰਘ ਬੈਂਸ ਨੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।