ਸਾਬਕਾ ਮੰਤਰੀ ਆਸ਼ੂ ਦੇ ਪੀ. ਏ. ਮੀਨੂ ਮਲਹੋਤਰਾ ਨੇ ਕੀਤਾ ਆਤਮ-ਸਮਰਪਣ, ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ’ਚ ਸੀ ਨਾਮਜ਼ਦ
ਬਹੁ-ਕਰੋੜੀ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਖੁਦ ਨੂੰ ਭਾਰਤ ਭੂਸ਼ਣ ਆਸ਼ੂ ਸਾਬਕਾ ਖੁਰਾਕ ਮੰਤਰੀ ਦੇ ਕਥਿੱਤ ਪੀ ਏ ਦੱਸਣ ਵਾਲੇ ਮੀਨੂ ਮਲਹੋਤਰਾ ਨੇ ਵਿਜੀਲੈਂਸ ਦਫ਼ਤਰ ਆਤਮ ਸਮਰਪਣ ਕਰ ਦਿੱਤਾ ਹੈ। ਅੱਜ ਲਗਭਗ 11 ਵਜੇ ਦੇ ਕਰੀਬ ਮੀਨੂ ਮਲਹੋਤਰਾ ਖੁਦ ਵਿਜੀਲੈਂਸ ਦਫ਼ਤਰ ਪੁੱਜਿਆ ਅਤੇ ਉਸ ਨੇ ਆਤਮ ਸਮਰਪਣ ਕੀਤਾ। ਜ਼ਿਕਰਯ
Foodgrain transport tenders Scam: ਬਹੁ-ਕਰੋੜੀ ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਖੁਦ ਨੂੰ ਭਾਰਤ ਭੂਸ਼ਣ ਆਸ਼ੂ ਸਾਬਕਾ ਖੁਰਾਕ ਮੰਤਰੀ ਦੇ ਕਥਿੱਤ ਪੀ ਏ ਦੱਸਣ ਵਾਲੇ ਮੀਨੂ ਮਲਹੋਤਰਾ ਨੇ ਵਿਜੀਲੈਂਸ ਦਫ਼ਤਰ ਆਤਮ ਸਮਰਪਣ ਕਰ ਦਿੱਤਾ ਹੈ।
ਅੱਜ ਲਗਭਗ 11 ਵਜੇ ਦੇ ਕਰੀਬ ਮੀਨੂ ਮਲਹੋਤਰਾ ਖੁਦ ਵਿਜੀਲੈਂਸ ਦਫ਼ਤਰ ਪੁੱਜਿਆ ਅਤੇ ਉਸ ਨੇ ਆਤਮ ਸਮਰਪਣ ਕੀਤਾ। ਜ਼ਿਕਰਯੋਗ ਹੈ ਕਿ ਓਹ ਪਿਛਲੇ ਤਿੰਨ ਮਹੀਨਿਆਂ ਤੋਂ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ।
ਮੀਨੂ ਮਲਹੋਤਰਾਂ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਲਈ 25 ਦਸੰਬਰ ਆਖਰੀ ਮਿਤੀ ਸੀ, ਜਿਸ ਤੋਂ ਬਾਅਦ ਉਸਨੂੰ ਵਿਜੀਲੈਂਸ ਦੁਆਰਾ ਭਗੌੜਾ ਕਰਾਰ ਦੇ ਦਿੱਤਾ ਜਾਣਾ ਸੀ। ਕੋਈ ਚਾਰਾ ਨਾ ਚੱਲਦਿਆਂ ਵੇਖ, ਮੀਨੂ ਮਲਹੋਤਰਾ ਨੇ ਖੁਦ ਹੀ ਆਤਮ ਸਮਰਪਣ ਕਰ ਦਿੱਤਾ ਉਸ ਨੂੰ ਕੱਲ੍ਹ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਕੀ ਹੈ ਪੂਰਾ ਮਾਮਲਾ ?
ਦਰਅਸਲ ਇਹ ਪੂਰਾ ਮਾਮਲਾ ਉਦੋਂ ਉਜਾਗਰ ਹੋਇਆ ਸੀ ਜਦੋਂ ਪਿਛਲੀ ਕਾਂਗਰਸ ਸਰਕਾਰ ਵੇਲੇ ਅਨਾਜ ਦੀ ਢੋਆ-ਢੁਆਈ ’ਚ ਵਿਜੀਲੈਂਸ ਵੱਲੋਂ ਕਥਿਤ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸ ਦੌਰਾਨ ਆਪਣੇ ਕਰੀਬੀਆਂ ਨੂੰ ਫਾਇਦਾ ਪਹੁੰਚਾਉਣ ਲਈ ਅਤੇ ਠੇਕੇ ਦਵਾਉਣ ਲਈ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਹੋਰ ਤਾਂ ਹੋਰ ਢੋਆ-ਢੁਆਈ ਦੇ ਲਈ ਟਰੱਕਾਂ ਦੇ ਨੰਬਰ ਦੀ ਥਾਂ ਮੋਟਰ ਸਾਈਕਲਾਂ ਦੇ ਨੰਬਰ ਟੈਂਡਰਾਂ ’ਚ ਦਿੱਤੇ ਗਏ ਸਨ। ਇਸ ਮਾਮਲੇ ਦੇ ਵਿਚ ਹੁਣ ਤੱਕ ਸਾਬਕਾ ਫ਼ੂਡ ਤੇ ਖੁਰਾਕ ਸਪਲਾਈ ਮੰਤਰੀ ਸਣੇ 6 ਗ੍ਰਿਫਤਾਰੀਆਂ ਹੋ ਚੁਕੀਆਂ ਹਨ। ਤਿੰਨ ਖ਼ਿਲਾਫ਼ ਵਿਜੀਲੈਂਸ ਅਦਾਲਤ ਵਿੱਚ ਚਲਾਨ ਪੇਸ਼ ਕਰ ਚੁੱਕੀ ਹੈ, ਹੁਣ ਇਸ ਮਾਮਲੇ ਚ ਸੱਤਵੇਂ ਮੁਲਜ਼ਮ ਮੀਨੂ ਮਲਹੋਤਰਾ ਨੇ ਆਤਮ ਸਮਰਪਣ ਕਰ ਦਿੱਤਾ ਹੈ।
ਇੰਦਰਜੀਤ ਇੰਦੀ
ਟਰਾਂਸਪੋਰਟ ਟੈਂਡਰ ਘੁਟਾਲੇ ਮਾਮਲੇ ’ਚ ਕੁੱਲ 17 ਮੁਲਜ਼ਮ ਨਾਮਜ਼ਦ ਹਨ, ਜਦਕਿ ਇੰਦਰਜੀਤ ਇੰਦੀ ਵੱਲੋਂ ਵੀ ਆਤਮ ਸਮਰਪਣ ਕੀਤਾ ਜਾ ਸਕਦਾ ਹੈ। ਕਿਉਂਕਿ ਉਸ ਕੋਲ ਵੀ ਹੁਣ ਕੋਈ ਰਾਹ ਨਹੀਂ ਬਚਿਆ ਹੈ, ਉਸਦੀ ਅਗਾਊਂ ਜ਼ਮਾਨਤ ਅਰਜ਼ੀ ਸੁਪਰੀਮ ਕੋਰਟ ਵਲੋਂ ਵੀ ਰੱਦ ਕੀਤੀ ਜਾ ਚੁੱਕੀ ਹੈ। ਵਿਜੀਲੈਂਸ ਤੇ ਈ ਓ (EO) ਵਿੰਗ ਵੱਲੋਂ ਇਨ੍ਹਾਂ ਦੀਆਂ ਜਾਇਦਾਦ ਦਾ ਵੇਰਵਾ ਲੈਕੇ ਉਸਦੀ ਪੈਮਾਇਸ਼ ਕੀਤੀ ਜਾ ਚੁੱਕੀ ਹੈ।
ਜੇਕਰ ਇੰਦੀ ਵੀ 25 ਤੋਂ ਪਹਿਲਾਂ ਪੇਸ਼ ਨਾ ਹੁੰਦਾ ਤਾਂ ਉਸ ਨੂੰ ਵੀ ਭਗੌੜਾ ਕਰਾਰ ਦੇਕੇ ਉਸਦੀ ਜਾਇਦਾਦ ਕੁਰਕੀ ਕਰਨ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਸਕਦੀ ਸੀ।
ਟੈਂਡਰ ਘੁਟਾਲੇ ’ਚ ਕਿੰਨੇ ਮੁਲਜ਼ਮ ਹਨ ਨਾਮਜ਼ਦ
ਇਸ ਸਬੰਧ ਵਿੱਚ ਐਫ.ਆਈ.ਆਰ ਨੰਬਰ 11 ਮਿਤੀ 16-08-2022, ਆਈ.ਪੀ.ਸੀ. ਦੀ ਧਾਰਾ 420, 409, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13(2) ਤਹਿਤ ਠੇਕੇਦਾਰ ਤੇਲੂ ਰਾਮ, ਜਗਰੂਪ ਸਿੰਘ, ਸੰਦੀਪ ਭਾਟੀਆ ਅਤੇ ਗੁਰਦਾਸ ਰਾਮ ਐਂਡ ਕੰਪਨੀ ਦੇ ਮਾਲਕ/ਭਾਈਵਾਲਾਂ ਦੇ ਨਾਲ-ਨਾਲ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ/ਕਰਮਚਾਰੀਆਂ ਵਿਰੁੱਧ ਇਹ ਮੁਕੱਦਮਾ ਪਹਿਲਾਂ ਹੀ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸ਼ਾਮਲ 17 ਮੁਲਜ਼ਮਾਂ ਵਿੱਚੋਂ 6 ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਬੰਦ ਹਨ ਅਤੇ ਇਸ ਮਾਮਲੇ ਵਿੱਚ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਇਹ ਵੀ ਪੜ੍ਹੋ: ਯੂਕੇ ਜਾਣ ਵਾਲਿਆਂ ਲਈ ਬੁਰੀ ਖ਼ਬਰ, ਦੁੱਗਣਾ ਹੋਇਆ ਕਿਰਾਇਆ