Jalandhar News: ਸਾਬਕਾ ਐਮਪੀ KP ਦੀ ਪਤਨੀ ਦਾ ਜਲੰਧਰ `ਚ ਦਿਹਾਂਤ, ਸੁਮਨ ਲੰਬੇ ਸਮੇਂ ਤੋਂ ਸਨ ਬਿਮਾਰ
Jalandhar News: ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਦੀ ਪਤਨੀ ਸੁਮਨ ਕੇਪੀ ਦਾ ਅੱਜ ਦੇਹਾਂਤ ਹੋ ਗਿਆ
Jalandhar News: ਜਲੰਧਰ ਤੋਂ ਇੱਕ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ ਅਕਾਲੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ.ਪੀ ਦੀ ਪਤਨੀ ਸੁਮਨ ਕੇਪੀ ਦਾ ਅੱਜ ਦੇਹਾਂਤ ਹੋ ਗਿਆ ਹੈ। 68 ਸਾਲਾ ਸੁਮਨ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਅਧੀਨ ਸਨ।
ਦੋ ਦਿਨ ਪਹਿਲਾਂ ਉਸ ਨੂੰ ਪੀਜੀਆਈ ਵਿੱਚ ਡਾਕਟਰਾਂ ਨੇ ਠੀਕ ਕਰ ਦਿੱਤਾ ਸੀ ਜਿਸ ਤੋਂ ਬਾਅਦ ਸੁਮਨ ਨੂੰ ਘਰ ਲਿਆਂਦਾ ਗਿਆ ਸੀ। ਉਨ੍ਹਾਂ ਅੱਜ ਦੁਪਹਿਰ ਕਰੀਬ 1.30 ਵਜੇ ਆਖਰੀ ਸਾਹ ਲਿਆ।
ਇਹ ਵੀ ਪੜ੍ਹੋ: Australia youth dead: ਦੋ ਧੀਆਂ ਦੇ ਪਿਓ ਦੀ ਆਸਟਰੇਲੀਆ 'ਚ ਸੜਕ ਹਾਦਸੇ ਦੌਰਾਨ ਮੌਤ
ਕੈਂਸਰ ਤੋਂ ਪੀੜਤ
ਸੁਮਨ ਕੇਪੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। 2012 ਵਿਚ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਪੱਛਮੀ ਸੀਟ ਤੋਂ ਵਿਧਾਇਕ ਦੇ ਅਹੁਦੇ ਲਈ ਚੋਣ ਲੜੀ ਸੀ ਜਿਸ ਵਿੱਚ ਭਾਜਪਾ ਦੇ ਭਗਤ ਚੁੰਨੀ ਲਾਲ ਜੇਤੂ ਰਹੇ। ਸੁਮਨ ਕੇਪੀ ਦਾ ਵੀ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਪੀਜੀਆਈ ਤੋਂ ਉਸ ਨੂੰ ਜਵਾਬ ਦਿੱਤਾ ਗਿਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਮਿਤੀ ਅਤੇ ਸਮਾਂ ਬਾਅਦ ਵਿੱਚ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ: MS Dhoni Birthday: ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਵਜੂਦ ਵੀ ਧੋਨੀ ਕੋਲ ਕਰੋੜਾਂ ਦੀ ਜਾਇਦਾਦ, ਇੱਥੇ ਜਾਣੋਂ ਕ੍ਰਿਕਟ ਕਰੀਅਰ