Bathinda News: ਫਿਰੌਤੀ ਲੈਣ ਆਏ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ ਅਸਲਾ ਕੀਤਾ ਬਰਾਮਦ
Bathinda News: ਕਾਰੋਬਾਰੀ ਨੂੰ 50 ਲੱਖ ਦੀ ਫਿਰੌਤੀ ਦੀ ਕਾਲ ਕਰਕੇ ਧਮਕਾਉਣ ਵਾਲੇ ਗਿਰੋਹ ਦੇ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਣੇ ਗ੍ਰਿਫਤਾਰ ਕੀਤਾ।
Bathinda News (ਕੁਲਬੀਰ ਬੀਰਾ): ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਤਲਵੰਡੀ ਸਾਬੋ ਦੇ ਇੱਕ ਕਾਰੋਬਾਰੀ ਨੂੰ 50 ਲੱਖ ਦੀ ਫਿਰੌਤੀ ਦੀ ਕਾਲ ਕਰਕੇ ਧਮਕਾਉਣ ਵਾਲੇ ਗਿਰੋਹ ਦੇ ਚਾਰ ਗੁਰਗਿਆਂ ਨੂੰ ਬਠਿੰਡਾ ਪੁਲਿਸ ਨੇ ਅਸਲੇ ਸਣੇ ਗ੍ਰਿਫਤਾਰ ਕੀਤਾ।
ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਤਲਵੰਡੀ ਸਾਬੋ ਦੇ ਇਕ ਕਾਰੋਬਾਰੀ ਨੂੰ ਪਿਛਲੇ ਦਿਨੀ ਵਿਦੇਸ਼ੀ ਨੰਬਰ ਤੋਂ ਇੱਕ ਕਾਲ ਆਈ ਸੀ ਅਤੇ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਗੋਪੀ ਲਾਹੌਰੀਆ ਗੈਂਗਸਟਰ ਦੱਸਦੇ ਹੋਏ 50 ਲੱਖ ਰੁਪਏ ਫਿਰੌਤੀ ਦੀ ਮੰਗ ਕੀਤੀ ਸੀ।
ਕਾਰੋਬਾਰੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸੀਆਈਏ ਸਟਾਫ ਦੋ ਦੇ ਇੰਚਾਰਜ ਕਰਨਦੀਪ ਸਿੰਘ ਦੀ ਟੀਮ ਵੱਲੋਂ ਫਿਰੌਤੀ ਲੈਣ ਆਏ ਚਾਰ ਗੁਰਗਿਆਂ ਸਾਹਿਲ ਸ਼ਰਮਾ ਨਿਵਾਸੀ ਨਿਊ ਪਰਵਾਨਾ ਨਗਰ ਮੋਗਾ, ਅਸ਼ੋਕ ਕੁਮਾਰ ਬਾਜ਼ੀਗਰ ਕਬੀਰ ਨਗਰ ਮੋਗਾ, ਮਨੀਸ਼ ਕੁਮਾਰ ਨਿਵਾਸੀ ਮਹੱਲਾ ਸੋਢੀਆਂ ਵਾਲਾ ਜ਼ਿਲ੍ਹਾ ਮੋਗਾ ਅਤੇ ਕੁਲਦੀਪ ਸਿੰਘ ਵਾਸੀ ਸੇਖਾਂਵਾਲਾ ਚੌਂਕ ਮੋਗਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਦੋ ਮੋਟਰਸਾਈਕਲ ਇੱਕ ਪਿਸਤੌਲ ਦੇਸੀ 32 ਬੋਰ ਦੋ ਜਿੰਦਾ ਕਾਰਤੂਸ ਅਤੇ ਤਿੰਨ ਮੋਬਾਈਲ ਫੋਨ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਉਨ੍ਹਾਂ ਨੇ ਦੱਸਿਆ ਕਿ ਇਹ ਚਾਰੇ ਨੌਜਵਾਨ ਵਿਦੇਸ਼ ਵਿੱਚ ਬੈਠੇ ਗੈਂਗਸਟਰ ਦਵਿੰਦਰ ਪਾਲ ਸਿੰਘ ਉਰਫ ਗੋਪੀ ਲਹੌਰੀਆ ਦੇ ਕਹਿਣ ਤੇ ਫਿਰੌਤੀ ਦੀ ਰਕਮ ਲੈਣ ਲਈ ਆਏ ਸਨ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਸਾਹਿਲ ਸ਼ਰਮਾ ਅਤੇ ਅਸ਼ੋਕ ਕੁਮਾਰ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ ਹਨ। ਪੁਲਿਸ ਵੱਲੋਂ ਹੋਰ ਪੁੱਛਕਿੱਛ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵੱਲੋਂ ਹੋਰ ਕਿਹੜੇ-ਕਿਹੜੇ ਲੋਕਾਂ ਨੂੰ ਫਿਰੌਤੀ ਲੈਣ ਲਈ ਧਮਕੀਆਂ ਦਿੱਤੀਆਂ ਗਈਆਂ ਹਨ।
ਦੂਜੇ ਪਾਸੇ ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਐਕਸ਼ਨ ਮੋਡ ਵਿੱਚ ਹੈ। ਪੁਲਿਸ ਵੱਲੋਂ ਸੋਮਵਾਰ ਨੂੰ ਆਪਰੇਸ਼ਨ ਸੀਲ-8 ਸ਼ੁਰੂ ਕੀਤਾ ਗਿਆ ਸੀ। ਇਹ ਆਪਰੇਸ਼ਨ 5 ਰਾਜਾਂ ਚੰਡੀਗੜ੍ਹ, ਹਰਿਆਣਾ, ਹਿਮਾਚਲ, ਜੰਮੂ ਅਤੇ ਰਾਜਸਥਾਨ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਚਲਾਇਆ ਗਿਆ।
ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਮੋਦੀ ਸਰਕਾਰ ਨੂੰ ਲਿਖਿਆ ਪੱਤਰ, ਕਰਜ਼ਾ ਹੱਦ ਵਧਾਉਣ ਦੀ ਕੀਤੀ ਮੰਗ