Ghanaur Sacrilege News: ਘਨੌਰ `ਚ ਬੇਅਦਬੀ ਦਾ ਮਾਮਲਾ ਆਇਆ ਸਾਹਮਣੇ, ਪਰਨੀਤ ਕੌਰ ਨੇ ਕਾਰਵਾਈ ਦੀ ਕੀਤੀ ਮੰਗ
Ghanaur Sacrilege News: ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸੰਜਰਪੁਰ ਦੇ ਵਿਚ ਦੋ-ਢਾਈ ਵਜੇ ਦੇ ਕਰੀਬ ਪਿੰਡ ਦੇ ਹੀ ਇੱਕ ਵੱਲੋਂ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਅਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਫਾੜ ਕੇ ਸਰਪੰਚ ਦੇ ਘਰ ਅਤੇ ਇੱਕ ਵਿਅਕਤੀ ਦੇ ਡੰਗਰਾਂ ਵਾਲੇ ਘਰ ਬਾਹਰ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਦੇ ਵਿਚ ਸੁੱਟ ਦਿੱਤੇ।
Ghanaur Sacrilege News: ਘਨੌਰ ਦੇ ਪਿੰਡ ਸੰਜਰਪੁਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਹੀ ਵਿਅਕਤੀ ਵੱਲੋਂ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਅਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਫਾੜ ਕੇ ਪਿੰਡ ਦੇ ਹੀ ਤਿੰਨ ਘਰਾਂ ਦੇ ਬਾਹਰ ਅਤੇ ਗੁਰਦੁਆਰਾ ਸਾਹਿਬ ਅਤੇ ਨਾਲੀਆਂ ਦੇ ਵਿਚ ਸੁੱਟੇ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਘਨੌਰ ਦੇ ਐੱਸਐੱ .ਐੱਚਐੱ .ਓ. ਜਗਜੀਤ ਸਿੰਘ ਸਮੇਤ ਪੁਲਸ ਪਾਰਟੀ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਸੰਜਰਪੁਰ ਦੇ ਵਿਚ ਦੋ-ਢਾਈ ਵਜੇ ਦੇ ਕਰੀਬ ਪਿੰਡ ਦੇ ਹੀ ਇੱਕ ਵੱਲੋਂ ਗੁਟਕਾ ਸਾਹਿਬ, ਬਿਰਧ ਗੁਟਕਾ ਸਾਹਿਬ ਅਤੇ ਹਿੰਦੂ ਮੱਤ ਦੀਆਂ ਧਾਰਮਿਕ ਪੁਸਤਕਾਂ ਦੇ ਅੰਗ ਫਾੜ ਕੇ ਸਰਪੰਚ ਦੇ ਘਰ ਅਤੇ ਇੱਕ ਵਿਅਕਤੀ ਦੇ ਡੰਗਰਾਂ ਵਾਲੇ ਘਰ ਬਾਹਰ ਅਤੇ ਗੁਰਦੁਆਰਾ ਸਾਹਿਬ ਦੇ ਬਾਹਰ ਨਾਲੀਆਂ ਦੇ ਵਿਚ ਸੁੱਟ ਦਿੱਤੇ।
ਉਨ੍ਹਾਂ ਕਿਹਾ ਕਿ ਜਦੋਂ ਸਵਾ ਤਿੰਨ ਵਜੇ ਦੇ ਕਰੀਬ ਸੇਵਾਦਾਰ ਗੁਰਦੁਆਰਾ ਸਾਹਿਬ ਜਾ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਰਸਤੇ ਦੇ ਵਿਚ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਸੁੱਟੇ ਹੋਏ ਸਨ। ਜਿਨ੍ਹਾਂ ਨੂੰ ਇਕੱਠੇ ਕਰਕੇ ਸਤਿਕਾਰ ਦੇ ਨਾਲ ਗੁਰਦੁਆਰਾ ਸਾਹਿਬ ਲਿਆਂਦਾ ਗਿਆ। ਜਦੋਂ ਸਵੇਰੇ 7 ਵਜੇ ਸਿੱਖ ਸੰਗਤਾਂ ਦੇ ਵੱਲੋਂ ਇਕੱਠ ਕੀਤਾ ਗਿਆ ਤਾਂ ਪਿੰਡ ਦੇ ਹੀ ਇਕ ਵਿਅਕਤੀ ਜੋ ਸ਼ਮਸ਼ਾਨ ਘਾਟ ਦੇ ਵਿਚ ਅੱਗ ਦੀ ਧੂਣੀ ਬਾਲ ਕੇ ਬੈਠਾ ਸੀ, ਉਸ ਨੂੰ ਮੌਕੇ 'ਤੇ ਹੀ ਪਿੰਡ ਵਾਸੀਆਂ ਵੱਲੋਂ ਨੂੰ ਕਾਬੂ ਕੀਤਾ ਗਿਆ ਅਤੇ ਥਾਣਾ ਘਨੌਰ ਪੁਲਸ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਨੂੰ ਮੌਕੇ 'ਤੇ ਹੀ ਥਾਣਾ ਘਨੌਰ ਪੁਲਸ ਹਵਾਲੇ ਕੀਤਾ ਗਿਆ।
ਪਟਿਆਲਾ ਤੋਂ ਬੀਜੇਪੀ ਉਮੀਦਵਾਰ ਪ੍ਰਨੀਤ ਕੌਰ ਨੇ ਆਪਣੇ ਸ਼ੋਸਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਦਿਆਂ ਲਿਖਿਆ ਕਿ - ਘਨੌਰ ਦੇ ਪਿੰਡ ਸੰਜਰਪੁਰ ਵਿਖੇ ਬੇਅਦਬੀ ਦੀ ਘਟਨਾ ਬਹੁਤ ਮੰਦਭਾਗੀ ਅਤੇ ਦੁਖਦਾਈ ਹੈ। ਮੈਂ ਪੰਜਾਬ ਪੁਲਿਸ ਨੂੰ ਅਪੀਲ ਕਰਦੀ ਹਾਂ ਕਿ ਦੋਸ਼ੀ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।