Hoshiarpur News: ਚਿੱਟੇ ਦੀ ਓਵਰਡੋਜ਼ ਨਾਲ ਲੜਕੀ ਦੀ ਮੌਤ; ਸਹੇਲੀ ਦਾ ਪਤੀ ਗ੍ਰਿਫ਼ਤਾਰ
Hoshiarpur News: ਪੰਜਾਬ ਦੀ ਜਵਾਨੀ ਦਿਨ-ਬ-ਦਿਨ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਰੋਜ਼ਾਨਾ ਹੀ ਹੱਸਦੇ-ਵੱਸਦੇ ਘਰਾਂ ਵਿੱਚ ਸੱਥਰ ਵਿਛ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ।
Hoshiarpur News: ਪੰਜਾਬ ਦੀ ਜਵਾਨੀ ਦਿਨ-ਬ-ਦਿਨ ਨਸ਼ੇ ਦੀ ਦਲਦਲ ਵਿੱਚ ਧੱਸਦੀ ਜਾ ਰਹੀ ਹੈ। ਰੋਜ਼ਾਨਾ ਹੀ ਹੱਸਦੇ-ਵੱਸਦੇ ਘਰਾਂ ਵਿੱਚ ਸੱਥਰ ਵਿਛ ਰਹੇ ਹਨ ਜੋ ਕਿ ਚਿੰਤਾ ਦਾ ਵਿਸ਼ਾ ਹੈ। ਹੁਸ਼ਿਆਰਪੁਰ ਵਿੱਚ ਇੱਕ ਲੜਕੀ ਓਵਰਡੋਜ਼ ਦੀ ਭੇਂਟ ਚੜ੍ਹ ਗਈ ਹੈ।
ਮ੍ਰਿਤਕ ਲੜਕੀ ਦੀ ਪਛਾਣ ਡਿੰਕੀ ਮੁਹਾਲ ਜਟਾ (22) ਦੇ ਰੂਪ ਵਿੱਚ ਹੋਈ। ਡਿੰਕੀ ਆਪਣੀ ਮਹਿਲਾ ਦੋਸਤ ਮਮਤਾ ਦੇ ਘਰ ਉਸ ਨੂੰ ਮਿਲਣ ਗਈ ਸੀ। ਜਿਥੇ ਉਸ ਨੇ ਆਪਣੀ ਮਾਤਾ ਨੂੰ ਫੋਨ ਉਤੇ ਸੂਚਿਤ ਕੀਤਾ ਕਿ ਉਹ ਅੱਜ ਆਪਣੀ ਸਹੇਲੀ ਮਮਤਾ ਦੇ ਘਰ ਠਹਿਰ ਰਹੀ ਹੈ ਅਤੇ ਕੱਲ੍ਹ ਵਾਪਸ ਆਵੇਗੀ ਪਰ ਦੇਰ ਰਾਤ ਮਮਤਾ ਨੇ ਡਿੰਕੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਪਰ ਉਠੀ ਨਹੀਂ ਅਤੇ ਨਾ ਹੀ ਕੁਝ ਬੋਲ ਰਹੀ ਸੀ।
ਇਸ ਮਗਰੋਂ ਮਮਤਾ ਨੇ ਡਿੰਕੀ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਲੈ ਕੇ ਆਇਆ ਗਿਆ ਜਿਥੇ ਡਾਕਟਰਾਂ ਨੇ ਡਿੰਕੀ ਨੂੰ ਮ੍ਰਿਤਕ ਐਲਾਨ ਦਿੱਤਾ। ਜਦ ਪਰਿਵਾਰ ਨੇ ਡਿੰਕੀ ਦਾ ਮੋਬਾਈਲ ਚੈਕ ਕੀਤਾ ਤਾਂ ਉਸ ਵਿੱਚੋਂ ਇਕ ਵੀਡੀਓ ਨਿਕਲੀ। ਜਿਸ ਵਿੱਚ ਉਹ ਖੁਦ ਨੂੰ ਮਮਤਾ ਦੇ ਪਤੀ ਤੋਂ ਚਿੱਟੇ ਦਾ ਟੀਕਾ ਲਗਵਾ ਰਹੀ ਹੈ।
ਇਹ ਵੀ ਪੜ੍ਹੋ : Punjab Breaking Live Updates: ਨਾਇਬ ਸੈਣੀ ਹੀ ਹਰਿਆਣਾ ਦੇ ਮੁੱਖ ਮੰਤਰੀ ਬਣੇ ਰਹਿਣਗੇ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
ਇਸ ਮਗਰੋਂ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਰਜਿੰਦਰ ਉਥੇ ਧਾਰਾ 105 ਬੀਐਨਐਸ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮ ਦਾ ਅਦਾਲਤ ਵਿੱਚ ਇਕ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਉਤੇ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਖੰਨਾ ਦੇ ਕਰੀਬ ਅਮਲੋਹ ਦੇ ਪਿੰਡ ਸਲਾਣਾ ਤੋਂ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋ ਗਈ ਹੈ। ਜਿੱਥੇ ਕਿ ਇੱਕ ਸ਼ਾਦੀ ਸ਼ੁਦਾ 25 ਸਾਲ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਲਾਸ਼ ਉਸ ਦੇ ਘਰ ਦੇ ਵਿੱਚੋਂ ਹੀ ਬਰਾਮਦ ਹੋਈ ਹੈ। ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਮ੍ਰਿਤਕ ਦੀ ਪਤਨੀ ਨੇ ਵੱਲੋਂ ਜਦੋਂ 100 ਤੋਂ ਉੱਪਰ ਫੋਨ ਕੀਤੇ ਗਏ ਤਾਂ ਉਸਨੇ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਉਹ ਜਦ ਘਰ ਪਹੁੰਚੀ ਤਾਂ ਅੰਦਰੋਂ ਘਰ ਨੂੰ ਲੋਕ ਕੀਤਾ ਹੋਇਆ ਸੀ। ਕੰਧ ਟੱਪ ਕੇ ਜਦੋਂ ਉਹ ਘਰ ਦੇ ਅੰਦਰ ਦਾਖਲ ਹੋਈਤਾਂ ਉਸਨੇ ਦੇਖਿਆ ਕਿ ਉਸਦਾ ਪਤੀ ਜਮੀਨ ਤੇ ਡਿੱਗਿਆ ਹੋਇਆ ਸੀ। ਕੋਲ ਹੀ ਨਸ਼ੇ ਦਾ ਟੀਕਾ ਪਿਆ ਸੀ। ਜਿਸ ਤੋਂ ਕਿਹਾ ਜਾ ਰਿਹਾ ਕਿ ਨਸ਼ੇ ਦੀ ਓਵਰਡੋਜ ਕਾਰਨ ਹੀ ਉਸਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : Delhi Pollution: ਸੁਪਰੀਮ ਕੋਰਟ ਵੱਲੋਂ ਪਰਾਲੀ ਸਾੜਨ ਦੇ ਮੁੱਦੇ 'ਤੇ ਹਰਿਆਣਾ ਦਾ ਮੁੱਖ ਸਕੱਤਰ ਤਲਬ; ਪੰਜਾਬ ਨੂੰ ਕਹੀ ਇਹ ਗੱਲ