Republic Day Event News:(Rohit Bansal): ਗਣਤੰਤਰ ਦਿਵਸ ਮੌਕੇ ਦੇਸ਼ ਭਰ ਵਿੱਚ ਵੱਖ-ਵੱਖ ਸੂਬਿਆਂ 26 ਜਨਵਰੀ ਮੌਕੇ ਪ੍ਰੋਗਰਾਮ ਹੋਣਗੇ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕਰਤੱਵਯ ਪੱਥ 'ਤੇ ਤਿਰੰਗਾ ਲਿਹਰਾਉਣਗੇ। ਉਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ਵਿੱਚ ਵੀ ਸੂਬਾ ਪੱਧਰੀ ਸਮਾਗਮ ਹੋਣਗੇ, ਜਿਸ ਸੰਬੰਧੀ ਸਰਕਾਰ ਨੇ ਸ਼ਡਿਊਲ ਜਾਰੀ ਕਰ ਦਿੱਤਾ ਹੈ।


COMMERCIAL BREAK
SCROLL TO CONTINUE READING

ਪਟਿਆਲਾ ਵਿਖੇ ਸੂਬਾ ਪੱਧਰੀ ਸਮਾਗਮ ਹੋਵੇਗਾ ਜਿਸ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਤਿਰੰਗਾ ਲਹਿਰਾਉਣਗੇ। ਲੁਧਿਆਣਾ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਬਠਿੰਡਾ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਗੁਰਦਾਸਪੁਰ ਵਿੱਚ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈਕਿਸ਼ਨ ਰੌਡੀ ਕੌਮੀ ਝੰਡਾ ਲਹਿਰਾਉਣਗੇ। 


ਪੰਜਾਬ ਦੇ ਮੰਤਰੀ ਇਨ੍ਹਾਂ ਜ਼ਿਲ੍ਹਿਆਂ ਵਿੱਚ ਤਿਰੰਗਾ ਲਹਿਰਾਉਣਗੇ


 ਨਾਮ  ਮਹਿਕਮਾ  ਝੰਡਾ ਲਹਿਰਾਉਣ ਵਾਲਾ ਸਥਾਨ
 ਹਰਪਾਲ ਸਿੰਘ ਚੀਮਾ  ਵਿੱਤ   ਜਲੰਧਰ
 ਡਾ. ਬਲਜੀਤ ਕੌਰ   ਸਮਾਜਿਕ ਸੁਰੱਖਿਆ ਅਤੇ ਬਾਲ ਭਲਾਈ   ਫਾਜ਼ਿਲਕਾ
 ਅਮਨ ਅਰੋੜਾ  ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ  ਅੰਮ੍ਰਿਤਸਰ
 ਗੁਰਮੀਤ ਸਿੰਘ ਮੀਤ ਹੇਅਰ  ਖੇਡ   ਫ਼ਿਰੋਜ਼ਪੁਰ
 ਕੁਲਦੀਪ ਸਿੰਘ ਧਾਲੀਵਾਲ   ਐਨਆਰਆਈ   ਮਲੇਰਕੋਟਲਾ
 ਬਲਬੀਰ ਸਿੰਘ  ਸਿਹਤ   ਸ਼੍ਰੀ ਮੁਕਤਸਰ ਸਾਹਿਬ
 ਬ੍ਰਹਮ ਸ਼ੰਕਰ   ਮਾਲ   ਮਾਨਸਾ 
 ਲਾਲ ਚੰਦ   ਖੁਰਾਕ ਅਤੇ ਸਿਵਲ ਸਪਲਾਈ  ਫਰੀਦਕੋਟ
 ਲਾਲਜੀਤ ਸਿੰਘ ਭੁੱਲਰ     ਟ੍ਰਾਸਪੋਰਟ  ਸੰਗਰੂਰ
 ਹਰਜੋਤ ਸਿੰਘ ਬੈਂਸ  ਸਿੱਖਿਆ   ਮੁਹਾਲੀ
 ਹਰਚਨ ਸਿੰਘ ਈ.ਟੀ.ਓ   ਊਰਜਾ ਮੰਤਰੀ   ਰੂਪਨਗਰ
 ਚੇਤਨ ਸਿੰਘ ਜੋੜੇਮਾਜਰਾ    ਰੱਖਿਆ ਸੇਵਾਵਾਂ ਭਲਾਈ  ਸ਼ਹੀਦ ਭਗਤ ਸਿੰਘ ਨਗਰ
 ਅਨਮੋਲ ਗਗਨ ਮਾਨ   ਸੈਰ ਸਪਾਟਾ ਅਤੇ ਸਭਿਆਚਾਰ    ਤਰਨਤਾਰਨ
 ਬਲਕਾਰ ਸਿੰਘ   ਸਥਾਨਕ ਸਰਕਾਰਾਂ ਬਾਰੇ  ਮੋਗਾ 
 ਗੁਰਮੀਤ ਸਿੰਘ ਖੁੱਡੀਆਂ   ਖੇਤੀਬਾੜੀ ਮੰਤਰੀ   ਪਠਾਨਕੋਟ 

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਲੰਧਰ, ਮੰਤਰੀ ਅਮਨ ਅਰੋੜਾ ਅੰਮ੍ਰਿਤਸਰ, ਸਮਾਜਿਕ ਸੁਰੱਖਿਆ ਤੇ ਬਾਲ ਭਲਾਈ ਮੰਤਰੀ ਬਲਜੀਤ ਕੌਰ ਫਾਜ਼ਿਲਕਾ, ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਫ਼ਿਰੋਜ਼ਪੁਰ, ਐਨਆਰਆਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮਾਲੇਰਕੋਟਲਾ, ਸਿਹਤ ਮੰਤਰੀ ਬਲਬੀਰ ਸਿੰਘ ਸ੍ਰੀ ਮੁਕਤਸਰ ਸਾਹਿਬ, ਮਾਲ ਮੰਤਰੀ ਬ੍ਰਹਮ ਸ਼ੰਕਰ ਮਾਨਸਾ, ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਫਰੀਦਕੋਟ, ਪੇਂਡੂ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਸੰਗਰੂਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਮੁਹਾਲੀ, ਊਰਜਾ ਮੰਤਰੀ ਹਰਚਨ ਸਿੰਘ ਈ.ਟੀ.ਓ ਰੂਪਨਗਰ, ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਸ਼ਹੀਦ ਭਗਤ ਸਿੰਘ ਨਗਰ, ਅਨਮੋਲ ਗਗਨ ਮਾਨ। ਤਰਨਤਾਰਨ, ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਮੋਗਾ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਠਾਨਕੋਟ ਵਿੱਚ ਤਿਰੰਗਾ ਲਹਿਰਾਉਣਗੇ।