Governor Letter CM Mann: ਰਾਜਪਾਲ ਬਰਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੜ ਲਿਖੀ ਚਿੱਠੀ
Governor Letter CM Mann: ਰਾਜਪਾਲ ਬਰਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਲਿਖੀ ਚਿੱਠੀ
Governor Letter CM Mann: ਰਾਜਪਾਲ ਬਰਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਚਿੱਠੀ ਲਿਖੀ ਹੈ। ਰਾਜਪਾਲ ਨੇ ਇਸ ਵਾਰ ਇਹ ਚਿੱਠੀ ਸੀਐੱਮ ਨੂੰ ਕਿਸੇ ਬਿੱਲ ਜਾ ਫਿਰ ਸੈਸ਼ਨ ਦੀ ਮਨਜੂਰੀ ਸਬੰਧੀ ਨਹੀਂ ਸਗੋਂ ਸੁਨਾਮ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਬਾਰੇ ਲਿਖੀ ਹੈ। ਰਾਜਪਾਲ ਨੇ ਮੁੱਖ ਮੰਤਰੀ ਤੋਂ ਚਿੱਠੀ ਲਿੱਖਕੇ ਪੁੱਛਿਆ ਹੈ ਕਿ ਤੁਹਾਡੇ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਅਦਾਲਤ ਨੇ ਇੱਕ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ 2 ਸਾਲ ਦੀ ਸਜ਼ਾ ਸੁਣਾਈ ਹੈ ਫਿਲਹਾਲ ਉਨ੍ਹਾਂ ਨੂੰ ਹਾਈਕੋਰਟ ਤੋਂ ਸਟੇਅ ਨਹੀਂ ਮਿਲੀ ਹੈ।
ਉਹਨਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਨੇ ਲਿਲੀ ਥਾਮਸ ਬਨਾਮ ਯੂਨੀਅਨ ਆਫ ਇੰਡੀਆ (ਨਾਲ ਲੋਕ ਪਰਹਾਰ ਬਨਾਮ ਯੂਨੀਅਨ ਆਫ ਇੰਡੀਆ) ਕੇਸ ਵਿਚ 2013 ਕੇਸ ਵਿਚ ਇਹ ਹੁਕਮ ਦਿੱਤਾ ਸੀ ਕਿ ਜੇਕਰ ਕਿਸੇ ਵਿਧਾਇਕ, ਐਮ ਪੀ ਜਾਂ ਐਮ ਐਲ ਸੀ ਨੂੰ ਦੋ ਸਾਲ ਜਾਂ ਵੱਧ ਸਜ਼ਾ ਹੁੰਦੀ ਹੈ ਤਾਂ ਉਸਦੀ ਮੈਂਬਰਸ਼ਿਪ ਤੁਰੰਤ ਸਮਾਪਤ ਹੋ ਜਾਵੇਗੀ ਤੇ ਉਸਨੂੰ ਤੁਰੰਤ ਅਯੋਗ ਠਹਿਰਾਇਆ ਜਾਵੇਗਾ।
ਇਹ ਵੀ ਪੜ੍ਹੋ: Ashirwad Scheme News: ਅਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਲਈ 29.14 ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ
ਇਸ ਦੇ ਨਾਲ ਰਾਜਪਾਲ ਨੇ 26 ਜਨਵਰੀ ਮੌਕੇ ਅਮਨ ਅਰੋੜਾ ਵੱਲੋਂ ਤਿਰੰਗਾ ਲਹਿਰਾਏ ਜਾਣ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ ਅਤੇ ਇਲਜ਼ਾਮ ਲਗਾਇਆ ਹੈ ਕਿ ਗਣਤੰਤਰ ਦਿਹਾੜੇ ਵਰਗੇ ਅਹਿਮ ਦਿਨ ਮੌਕੇ ਦੇਸ਼ ਦੀ ਪ੍ਰਤੀਕਾਤਮਕ ਪ੍ਰਤੀਨਿਧਤਾ ਇੱਕ ਅਯੋਗ ਵਿਧਾਇਕ ਨੂੰ ਸੌਂਪਣ ਦੀ ਕਾਰਵਾਈ ਨਾ ਸਿਰਫ਼ ਦੇਸ਼ ਦੀ ਪਵਿੱਤਰਤਾ ਨੂੰ ਢਾਹ ਲਗਾਉਂਦੀ ਹੈ। ਕਾਨੂੰਨੀ ਪ੍ਰਣਾਲੀ ਪਰ ਸੰਵਿਧਾਨ ਦੀ ਪਵਿੱਤਰਤਾ ਨੂੰ ਵੀ ਕਮਜ਼ੋਰ ਕਰਦੀ ਹੈ। ਸਿਸਟਮ ਨੈਤਿਕਤਾ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਸਬੰਧ ਵਿੱਚ ਨਾਗਰਿਕਾਂ ਨੂੰ ਇੱਕ ਅਸ਼ਾਂਤ ਸੰਦੇਸ਼ ਵੀ ਭੇਜਦਾ ਹੈ।
ਇਹ ਵੀ ਪੜ੍ਹੋ: Balwant Singh Rajoana News: SGPC ਵਾਪਿਸ ਲੈ ਸਕਦੀ ਹੈ ਰਾਜੋਆਣਾ ਦੀ ਰਹਿਮ ਅਪੀਲ