Gurdaspur News:  ਗੁਰਦਾਸਪੁਰ ਦੇ ਹਰਦੋਛੱਨੀ ਰੋਡ ਉੱਤੇ ਚੱਲ ਰਹੇ ਦੁਬਈ ਮੇਲੇ ਵਿੱਚ ਚੱਲ ਰਹੀ ਤੇਜ਼ ਹਵਾ ਕਾਰਨ ਮੇਲੇ ਵਿੱਚ ਦੁਬਈ ਦੀ ਬਣਾਈ ਨਕਲੀ ਬੁਰਜ ਖ਼ਲੀਫ਼ਾ ਇਮਾਰਤ ਡਿੱਗਣ ਕਾਰਨ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਇਮਾਰਤ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਅਤੇ ਇੱਕ ਨੌਜਵਾਨ ਜ਼ਖ਼ਮੀ ਹੋ ਗਿਆ। ਇਮਾਰਤ ਡਿੱਗਣ ਦੇ ਨਾਲ ਪੂਰੇ ਮੇਲੇ ਵਿੱਚ ਹਫੜਾ ਦਫੜੀ ਮੱਚ ਗਈ ਅਤੇ ਮੇਲੇ ਨੂੰ ਬੰਦ ਕਰਾ ਦਿੱਤਾ ਗਿਆ।


COMMERCIAL BREAK
SCROLL TO CONTINUE READING

ਫਿਲਹਾਲ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਦੋਸਤ ਗਗਨ ਸ਼ਰਮਾਂ ਨੇ ਦੱਸਿਆ ਕਿ ਉਹ ਮੇਲਾ ਦੇਖਣ ਦੇ ਲਈ ਆਏ ਸਨ ਅਚਾਨਕ ਤੇਜ਼ ਹਵਾਵਾਂ ਚੱਲਣ ਦੇ ਨਾਲ ਬੁਰਜ ਖ਼ਲੀਫ਼ਾ ਟਾਵਰ ਡਿੱਗ ਗਿਆ ਜਿਸ ਕਾਰਨ ਰਵਿੰਦਰ ਕੁਮਾਰ ਨੌਜਵਾਨ ਉਸਦੇ ਹੇਠਾਂ ਆ ਗਿਆ ਜਿਸ ਨੂੰ ਬੜੀ ਮੁਸ਼ਕਿਲ ਦੇ ਨਾਲ ਬਾਹਰ ਕੱਢਿਆ ਗਿਆ ਜਦੋਂ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Sangrur Jail Clash: ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਹੋਈ ਜ਼ਬਰਦਸਤ ਝੜਪ, 2 ਦੀ ਮੌਤ, 2 ਜ਼ਖਮੀ

ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਚਾਰ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਹ ਪਿੰਡ ਕਲੀਜਪੁਰ ਦਾ ਰਹਿਣ ਵਾਲਾ ਸੀ। ਮੌਕੇ ਉੱਤੇ ਖੜੇ ਇੱਕ ਮਜ਼ਦੂਰ ਮੋਨਿਸ਼ ਨੇ ਦੱਸਿਆ ਕਿ ਹਵਾ ਚੱਲਣ ਦੇ ਕਾਰਨ ਇਹ ਟਾਵਰ ਡਿੱਗਿਆ ਹੈ। ਜਿਸ ਦੇ ਨਾਲ ਮੇਲੇ ਵਿੱਚ ਹਫ਼ੜਾ ਦਫੜੀ ਮੱਚ ਗਈ ਅਤੇ ਟਾਵਰ ਹੇਠਾਂ ਇੱਕ ਨੌਜਵਾਨ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਅਤੇ ਇੱਕ ਨੌਜਵਾਨ ਮਾਮੂਲੀ ਜ਼ਖ਼ਮੀ ਹੋਇਆ ਹੈ। ਟਾਵਰ ਹੇਠਾਂ ਫਸੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ।