Gurdaspur News: ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਨੌਜਵਾਨ ਵਰਿੰਦਰ ਸਿੰਘ ਜੀ ਦਾ ਦੇਹਾਂਤ 14 ਜੁਲਾਈ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੋ ਗਿਆ ਸੀ। ਵਰਿੰਦਰ ਦੇ ਪਿਤਾ ਉਹਨਾਂ ਦੀਆਂ ਅੰਤਿਮ ਰਸਮਾਂ ਲਈ ਅਮਰੀਕਾ ਜਾਣਾ ਚਾਹੁੰਦੇ ਸਨ। ਇਸ ਮਾਮਲੇ ਬਾਰੇ ਜਦੋਂ ਕੁਲਦੀਪ ਧਾਲੀਵਾਲ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਸੂਚਨਾ ਮਿਲਦੇ ਹੀ  20 ਜੁਲਾਈ 2024 ਨੂੰ ਅਮਰੀਕੀ ਸਰਕਾਰ ਨੂੰ ਪੱਤਰ ਲਿਖ ਕੇ ਵਿਸ਼ੇਸ਼ ਵੀਜ਼ੇ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਅਤੇ ਪਰਿਵਾਰ ਨੂੰ 8 ਦਿਨਾਂ ਲਈ ਵਿਸ਼ੇਸ਼ ਵੀਜ਼ਾ ਦੇ ਦਿੱਤਾ। 


COMMERCIAL BREAK
SCROLL TO CONTINUE READING

ਵਰਿੰਦਰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਿਹਾ ਸੀ।  ਇਸਦੇ ਬਾਵਜੂਦ, ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੇ ਸਖ਼ਤ ਨਿਯਮਾਂ ਦੇ ਵਿਰੁੱਧ ਮਨੁੱਖੀ ਆਧਾਰ 'ਤੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ। ਤੁਹਾਡੀ ਮਦਦ ਨਾਲ ਇੱਕ ਪਰਿਵਾਰ ਆਪਣੇ ਬੱਚੇ ਨੂੰ ਆਖਰੀ ਵਾਰ ਦੇਖ ਸਕੇਗਾ ਅਤੇ ਉਸਦਾ ਅੰਤਿਮ ਸੰਸਕਾਰ ਕਰ ਸਕੇਗਾ। ਇਸ ਬਾਰੇ ਕੁਲਦੀਪ ਧਾਲੀਵਾਲ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ।


ਇਹ ਵੀ ਪੜ੍ਹੋ: Gurdaspur News: ਮੈਂ ਸ਼ੈਤਾਨ ਨੂੰ ਬਾਹਰ ਕੱਢ ਦਿਆਂਗਾ… ਪੁਜਾਰੀ ਨੇ ਬੇਰਹਿਮੀ ਨਾਲ ਕੁੱਟਿਆ, 3 ਬੱਚਿਆਂ ਦੇ ਪਿਤਾ ਦੀ ਗਈ ਜਾਨ! 
 


ਕੁਲਦੀਪ ਧਾਲੀਵਾਲ ਦਾ ਟਵੀਟ
ਕੁਲਦੀਪ ਧਾਲੀਵਾਲ ਨੇ ਲਿਖਿਆ ਹੈ ਕਿ ਗੁਰਦਾਸਪੁਰ ਦੇ ਪਿੰਡ ਰੋੜਾਵਾਲੀ ਦੇ ਨੌਜਵਾਨ ਵਰਿੰਦਰ ਸਿੰਘ ਜੀ ਦਾ ਦੇਹਾਂਤ 14 ਜੁਲਾਈ ਨੂੰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਹੋ ਗਿਆ ਸੀ। ਵਰਿੰਦਰ ਦੇ ਪਿਤਾ ਉਹਨਾਂ ਦੀਆਂ ਅੰਤਿਮ ਰਸਮਾਂ ਲਈ ਅਮਰੀਕਾ ਜਾਣਾ ਚਾਹੁੰਦੇ ਸਨ। ਸੂਚਨਾ ਮਿਲਦੇ ਹੀ ਮੈਂ 20 ਜੁਲਾਈ 2024 ਨੂੰ ਅਮਰੀਕੀ ਸਰਕਾਰ ਨੂੰ ਪੱਤਰ ਲਿਖ ਕੇ ਵਿਸ਼ੇਸ਼ ਵੀਜ਼ੇ ਦੀ ਮੰਗ ਕੀਤੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਅਤੇ ਪਰਿਵਾਰ ਨੂੰ 8 ਦਿਨਾਂ ਲਈ ਵਿਸ਼ੇਸ਼ ਵੀਜ਼ਾ ਦੇ ਦਿੱਤਾ। ਵਰਿੰਦਰ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਰਹਿ ਰਿਹਾ ਸੀ।  ਇਸਦੇ ਬਾਵਜੂਦ, ਅਮਰੀਕੀ ਸਰਕਾਰ ਨੇ ਪਹਿਲੀ ਵਾਰ ਆਪਣੇ ਸਖ਼ਤ ਨਿਯਮਾਂ ਦੇ ਵਿਰੁੱਧ ਮਨੁੱਖੀ ਆਧਾਰ 'ਤੇ ਮੇਰੀ ਬੇਨਤੀ ਨੂੰ ਸਵੀਕਾਰ ਕੀਤਾ। ਤੁਹਾਡੀ ਮਦਦ ਨਾਲ ਇੱਕ ਪਰਿਵਾਰ ਆਪਣੇ ਬੱਚੇ ਨੂੰ ਆਖਰੀ ਵਾਰ ਦੇਖ ਸਕੇਗਾ ਅਤੇ ਉਸਦਾ ਅੰਤਿਮ ਸੰਸਕਾਰ ਕਰ ਸਕੇਗਾ।



ਇਹ ਵੀ ਪੜ੍ਹੋ: Batala News: ਸਾਬਕਾ ਫੌਜੀ ਨਾਲ ਝਗੜੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਅਧਿਕਾਰੀ ਆਈ ਸਾਹਮਣੇ, ਦੱਸੀ ਅਸਲ ਸਚਾਈ