Ram Mandir: ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਆਪਣੀ ਧਰਮ ਪਤਨੀ ਸਮੇਤ ਅਯੁੱਧਿਆ ਵਿਖੇ ਸ੍ਰੀ ਰਾਮ ਮੰਦਰ ਵਿਖੇ ਨਤਮਸਤਕ ਹੋਏ। ਇਸ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਜਿੱਥੇ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਮੱਥਾ ਟੇਕਿਆ ਉੱਥੇ ਹੀ ਸ੍ਰੀ ਦੁਰਗਿਆਨਾ ਮੰਦਰ ਟਰੱਸਟ ਅੰਮ੍ਰਿਤਸਰ ਵੱਲੋਂ ਚਲਾਏ ਜਾ ਰਹੇ ਲੰਗਰ ਵਿੱਚ ਸੇਵਾ ਵੀ ਕੀਤੀ। ਇਸ ਮੌਕੇ ਸ੍ਰੀ ਰਾਮ ਮੰਦਰ ਵਿਖੇ ਸੰਤਾਂ, ਮਹੰਤਾਂ ਅਤੇ ਮਹਾਤਮਾ ਦੇ ਵਿਚਾਰ ਵੀ ਸੁਣੇ ਅਤੇ ਮੁਲਾਕਾਤ ਵੀ ਕੀਤੀ।


COMMERCIAL BREAK
SCROLL TO CONTINUE READING

ਔਜਲਾ ਨੇ ਕਿਹਾ ਕਿ ਮੈਨੂੰ ਇਥੇ ਨਤਮਸਤਕ ਹੋ ਕੇ ਰੂਹਾਨੀ ਖੁੱਸੀ ਮਿਲੀ ਏ ਅਤੇ ਮੈਨੂੰ ਖ਼ੁਸ਼ੀ ਹੈ ਕਿ ਸੰਗਤਾਂ ਦੀ ਸੇਵਾ, ਉਨ੍ਹਾਂ ਦੇ ਰਹਿਣ ਸਹਿਣ ਦਾ ਖ਼ਾਸ ਧਿਆਨ ਰੱਖਦੇ ਹੋਏ ਵਧੀਆ ਸਰਾਂਵਾਂ ਬਣਾਈਆਂ ਗਈਆਂ ਹਨ। ਇਸ ਮੌਕੇ ਸ੍ਰੀ ਰਾਮ ਮੰਦਰ ਵਿਖੇ ਸੰਤਾਂ, ਮਹੰਤਾਂ ਅਤੇ ਮਹਾਤਮਾ ਦੇ ਵਿਚਾਰ ਵੀ ਸੁਣੇ ਅਤੇ ਮੁਲਾਕਾਤ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਨਤਮਸਤਕ ਹੋਣ ਦੇ ਨਾਲ ਸੰਤਾਂ, ਮਹੰਤਾਂ ਅਤੇ ਮਹਾਤਮਾ ਦੇ ਵਿਚਾਰਾਂ ਨੂੰ ਸੁਣ ਕੇ ਜੋ ਆਪਣੀ ਰੂਹ ਨੂੰ ਇੱਕ ਰੂਹਾਨੀ ਖ਼ੁਸ਼ੀ ਮਿਲੀ ਹੈ।


ਇਹ ਵੀ ਪੜ੍ਹੋ:  PSGMC News: ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਰਮੇਸ਼ ਸਿੰਘ ਅਰੋੜਾ


 


ਔਜਲਾ ਨੇ ਕਿਹਾ ਕਿ ਸ਼ਰਧਾਲੂਆਂ ਦੇ ਲੰਗਰ ਦੀ ਵਿਵਸਥਾ ਲਈ ਕੁੱਲ 37 ਲੰਗਰ ਲਗਾਏ ਗਏ ਹਨ, ਜਿੰਨਾ ਵਿੱਚੋਂ 12 ਲੰਗਰ ਪੰਜਾਬੀਆਂ ਵੱਲੋਂ ਲਗਾਏ ਗਏ ਹਨ। ਜਿੰਨਾ ਵਿੱਚ ਅੰਮ੍ਰਿਤਸਰੀ ਦੇ ਸ੍ਰੀ ਦੁਰਗਿਆਨਾ ਟਰੱਸਟ ਮੰਦਰ ਵੱਲੋਂ ਲੰਗਰ ਦੀ ਸ਼ੁਰੂਆਤ ਕੀਤੀ ਗਈ ਏ ਜੋ ਕਿ 14 ਜਨਵਰੀ ਤੋਂ ਲਗਾਤਾਰ ਹੁਣ ਤੱਕ ਚੱਲ ਰਿਹਾ ਏ। ਉਨ੍ਹਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਟਰੱਸਟ ਦੇ ਸਮੂਹ ਮੈਂਬਰਾਂ ਦਾ ਜੋ ਕਿ ਇਸ ਸੇਵਾ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਜਲਾ ਨੇ ਕਿਹਾ ਕਿ ਇਸ ਦੇ ਨਾਲ ਹੀ ਮੈਂ ਸਮੂਹ ਪੰਜਾਬੀਆਂ ਨੂੰ ਅਪੀਲ ਵੀ ਕਰਦਾ ਹਾਂ ਕਿ ਉਹ ਆਪਣੇ ਪਰਿਵਾਰਾਂ ਸਮੇਤ ਸ੍ਰੀ ਰਾਮ ਮੰਦਰ ਅਯੁੱਧਿਆ ਵਿਖੇ ਜ਼ਰੂਰ ਨਤਮਸਤਕ ਹੋਣ ਅਤੇ ਸ੍ਰੀ ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ।


ਇਹ ਵੀ ਪੜ੍ਹੋ: Punjab Budget Session: ਬਜਟ ਸੈਸ਼ਨ ਦਾ ਪਹਿਲਾ ਦਿਨ ਹੰਗਾਮੇਦਾਰ, ਗਵਰਨਰ ਨੇ ਅੱਧੇ ਵਿਚਾਲੇ ਛੱਡਿਆ ਭਾਸ਼ਣ