Gurmeet Ram Rahim Singh controversy news: ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ 3 ਮਾਮਲਿਆਂ ਵਿੱਚ 20-20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਮੁੜ ਵਿਵਾਦਾਂ ਦਾ ਹਿੱਸਾ ਬਣ ਗਿਆ ਹੈ। ਹਾਲ ਹੀ 'ਚ ਉਸਕੀ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਵਿੱਚ ਉਹ ਤਲਵਾਰ ਨਾਲ ਕੇਕ ਕੱਟ ਰਿਹਾ ਸੀ।  


COMMERCIAL BREAK
SCROLL TO CONTINUE READING

ਹੁਣ ਰਾਮ ਰਹੀਮ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਕਰਕੇ ਉਹ ਨਵੇਂ ਵਿਵਾਦ ਵਿੱਚ ਫਸਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਵੱਲੋਂ ਇੰਸਟਾਗ੍ਰਾਮ ‘ਤੇ ਆਰਗੈਨਿਕ ਸਬਜ਼ੀਆਂ ਤਿਆਰ ਕਰਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਜਿਸ ਵਿੱਚ ਉਹ ਤਿਰੰਗੇ ਦੀ ਬੋਤਲ ਦਾ ਇਸਤੇਮਾਲ ਕਰ ਰਿਹਾ ਹੈ। 


ਵਿਵਾਦ ਸ਼ੁਰੂ ਹੋਣ ਤੋਂ ਬਾਅਦ ਰਾਮ ਰਹੀਮ ਨੇ ਸਪੱਸ਼ਟੀਕਰਨ ਦੇਣਾ ਸ਼ੁਰੂ ਕਰ ਦਿੱਤਾ। ਦੱਸ ਦਈਏ ਕਿ ਰਾਮ ਰਹੀਮ ਹਾਲ ਹੀ ਵਿੱਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਹੈ। ਫਿਲਹਾਲ ਉਹ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਹੈ। 


ਇਸ ਦੌਰਾਨ ਉਹ ਸਤਿਸੰਗ ਅਤੇ ਰੋਜ਼ਾਨਾ ਦੇ ਕੰਮ ਦੀਆਂ ਵੀਡੀਓ ਬਣਾਉਂਦਾ ਹੈ ਅਤੇ ਸੋਸ਼ਲ ਮੀਡੀਆ 'ਤੇ ਸਾਂਝਾ ਕਰਦਾ ਹੈ। 25 ਜਨਵਰੀ ਨੂੰ ਸਵੇਰੇ ਆਰਗੈਨਿਕ ਸਬਜ਼ੀਆਂ ਦੀ ਵੀਡੀਓ ਬਣਾਉਣ ਤੋਂ ਬਾਅਦ ਰਾਮ ਰਹੀਮ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ।  


ਇਸ ਵੀਡੀਓ ਵਿੱਚ ਤਿਰੰਗੇ ਵਾਲੀ ਬੋਤਲ ਹੇਠਾਂ ਸੁੱਟ ਦਿੱਤੀ ਗਈ ਅਤੇ ਇਸ ‘ਤੇ ਸਪੱਸ਼ਟੀਕਰਨ ਦਿੱਤਾ ਗਿਆ ਕਿ ਉਹ ਤਿਰੰਗਾ ਨਹੀਂ ਸਗੋਂ ਰੰਗੀਨ ਬੋਤਲ ਸੀ ਜਦਕਿ ਉਸ ਬੋਤਲ 'ਤੇ ਤਿਰੰਗਾ ਸੀ। ਇਸ ਦੌਰਾਨ ਲੋਕਾਂ ਵੱਲੋਂ ਬੇਨਤੀ ਕੀਤੀ ਗਈ ਕਿ ਬੋਤਲਾਂ 'ਤੇ ਤਿਰੰਗਾ ਨਾ ਬਣਾਇਆ ਜਾਵੇ। 


ਹਾਲ ਹੀ ਵਿੱਚ ਪੈਰੋਲ 'ਤੇ ਬਾਹਰ ਆਇਆ ਰਾਮ ਰਹੀਮ ਬਰਨਾਵਾ ਆਸ਼ਰਮ ਪਹੁੰਚਿਆ ਜਿੱਥੇ ਉਸਨੇ ਡੇਰਾ ਸੱਚਾ ਸੌਦਾ ਦੇ ਦੂਜੇ ਸੰਤ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਤਲਵਾਰ ਨਾਲ 5 ਕੇਕ ਕੱਟੇ। ਇਸ 'ਤੇ ਵੀ ਕਈ ਵਿਵਾਦ ਪੈਦਾ ਹੋ ਗਏ।


ਇਹ ਵੀ ਪੜ੍ਹੋ: ਬਠਿੰਡਾ 'ਚ CM ਭਗਵੰਤ ਮਾਨ ਨੇ ਲਹਿਰਾਇਆ ਝੰਡਾ, ਪੰਜਾਬੀਆਂ ਲਈ ਕੀਤੇ ਵੱਡੇ ਐਲਾਨ


ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਇਹ ਚੌਥੀ ਵਾਰ ਪੈਰੋਲ ਦਿੱਤੀ ਗਈ ਹੈ। ਦੱਸ ਦਈਏ ਕਿ 2022 ਵਿੱਚ ਰਾਮ ਰਹੀਮ ਨੂੰ ਪਹਿਲੀ ਵਾਰ 7 ਫਰਵਰੀ ਨੂੰ 21 ਦਿਨਾਂ ਦੀ ਫਰਲੋ ਮਿਲੀ ਸੀ, ਅਤੇ ਬਾਅਦ ਵਿੱਚ 2022 ‘ਚ 17 ਜੂਨ 2022 ਨੂੰ 30 ਦਿਨਾਂ ਲਈ ਪੈਰੋਲ ਮਿਲੀ ਸੀ।  ਇਸ ਤੋਂ ਬਾਅਦ ਉਹ ਸਾਲ 2022 ‘ਚ ਅਕਤੂਬਰ ‘ਚ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਹੁਣ 2023 'ਚ 21 ਜਨਵਰੀ ਤੋਂ ਉਹ 40 ਦਿਨਾਂ ਦੀ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਹੈ।


ਇਹ ਵੀ ਪੜ੍ਹੋ: ਜਲੰਧਰ 'ਚ ਕਿਸਾਨਾਂ ਤੇ ਪੁਲਿਸ ਵਿਚਾਲੇ ਹੋਈ ਝੜਪ: ਲਤੀਫਪੁਰਾ ਵਾਸੀਆਂ ਨੇ ਰਾਜਪਾਲ ਦਾ ਕਰਨਾ ਸੀ ਘਿਰਾਓ


(For more news apart from Gurmeet Ram Rahim Singh controversy, stay tuned to Zee PHH)