Punjabi Singer Sidhu Moosewala Photo news: ਗੁਟਕਾ ਕੰਪਨੀ ਨੇ ਵਿਕਰੀ ਵਧਾਉਣ ਲਈ ਆਪਣੇ ਸੁਪਾਰੀ ਦੇ ਪੈਕੇਟ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫੋਟੋ ਲੱਗਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਹੁਣ ਫੈਨਸ ਕਾਫ਼ੀ ਜਿਆਦਾ ਗੁੱਸੇ ਵਿੱਚ ਆ ਗਏ ਹਨ। ਪ੍ਰਸ਼ੰਸਕਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਸੁਪਾਰੀ ਦੇ ਪਾਊਚ 'ਤੇ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਕੰਪਨੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।


COMMERCIAL BREAK
SCROLL TO CONTINUE READING

ਉਨ੍ਹਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਆਪਣੇ ਉਤਪਾਦ ਦੀ ਵਿਕਰੀ ਵਧਾਉਣ ਅਤੇ ਬ੍ਰਾਂਡ ਨੂੰ ਮਸ਼ਹੂਰ ਬਣਾਉਣ ਲਈ ਅਜਿਹਾ ਘਟੀਆ ਕੰਮ ਕੀਤਾ ਹੈ। ਤੰਬਾਕੂ-ਗੁਟਕਾ ਕੰਪਨੀ ਨੇ ਮੂਸੇਵਾਲਾ ਦੀ ਫੋਟੋ ਲਗਾ ਕੇ ਸੁਪਾਰੀ ਦੇ ਪਾਊਚ ਬਜ਼ਾਰ ਵਿੱਚ ਪਾਏ ਹਨ, ਜਿਸ 'ਤੇ ਮੂਸੇਵਾਲਾ ਦਾ ਨਾਂ ਵੀ ਫੋਟੋ ਦੇ ਹੇਠਾਂ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ। 


ਇਹ ਵੀ ਪੜ੍ਹੋ: Wrestler Protest: ਪਹਿਲਵਾਨਾਂ ਦੇ ਅੰਦੋਲਨ 'ਤੇ ਪੂਰਨ ਵਿਰਾਮ ਜਾਂ ਫਿਰ ਛਿੜੇਗੀ ਜੰਗ? ਕਿਸਾਨਾਂ ਨੇ ਰੱਦ ਕੀਤਾ 9 ਜੂਨ ਦਾ ਪ੍ਰੋਗਰਾਮ

ਇਸ ਦੌਰਾਨ ਉਹਨਾ ਨੇ ਅਜਿਹਾ ਪ੍ਰਚਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਸਿੱਧੂ ਮੂਸੇਵਾਲਾ ਨੇ ਆਪਣੇ ਕਤਲ ਤੋਂ ਪਹਿਲਾਂ ਕੰਪਨੀ ਨੂੰ ਆਪਣੀ ਫੋਟੋ ਵਰਤਣ ਦੇ ਅਧਿਕਾਰ ਦਿੱਤੇ ਹੋਣ। ਸਿੱਧੂ ਮੂਸੇਵਾਲਾ ਦੀਆਂ ਸੁਪਾਰੀ ਦੇ ਪੈਕੇਟ ਉੱਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਗੌਰਤਲਬ ਹੈ ਕਿ 29 ਮਈ ਸਾਲ 2022 ਵਿੱਚ ਕਲਾਕਾਰ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਮਾਪੇ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਲਈ ਜੰਗ ਲੜ੍ਹ ਰਹੇ ਹਨ।