Wrestler Protest: ਪਹਿਲਵਾਨਾਂ ਦੇ ਅੰਦੋਲਨ 'ਤੇ ਪੂਰਨ ਵਿਰਾਮ ਜਾਂ ਫਿਰ ਛਿੜੇਗੀ ਜੰਗ? ਕਿਸਾਨਾਂ ਨੇ ਰੱਦ ਕੀਤਾ 9 ਜੂਨ ਦਾ ਪ੍ਰੋਗਰਾਮ
Advertisement

Wrestler Protest: ਪਹਿਲਵਾਨਾਂ ਦੇ ਅੰਦੋਲਨ 'ਤੇ ਪੂਰਨ ਵਿਰਾਮ ਜਾਂ ਫਿਰ ਛਿੜੇਗੀ ਜੰਗ? ਕਿਸਾਨਾਂ ਨੇ ਰੱਦ ਕੀਤਾ 9 ਜੂਨ ਦਾ ਪ੍ਰੋਗਰਾਮ

Wrestlers Protest News: ਉਨ੍ਹਾਂ ਦੇ ਕਹਿਣ 'ਤੇ 9 ਜੂਨ ਨੂੰ ਜੰਤਰ-ਮੰਤਰ 'ਤੇ ਹੋਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਅੱਗੇ ਜਾ ਕੇ ਅਸੀਂ ਪਹਿਲਵਾਨਾਂ ਵੱਲੋਂ ਦਿੱਤੀਆਂ ਤਰੀਕਾਂ ਦਾ ਜ਼ਰੂਰ ਸਾਥ ਦੇਵਾਂਗੇ।

 

Wrestler Protest: ਪਹਿਲਵਾਨਾਂ ਦੇ ਅੰਦੋਲਨ 'ਤੇ ਪੂਰਨ ਵਿਰਾਮ ਜਾਂ ਫਿਰ ਛਿੜੇਗੀ ਜੰਗ? ਕਿਸਾਨਾਂ ਨੇ ਰੱਦ ਕੀਤਾ 9 ਜੂਨ ਦਾ ਪ੍ਰੋਗਰਾਮ

Wrestlers Protest News: ਭਾਰਤੀ ਕਿਸਾਨ ਯੂਨੀਅਨ ਦੇ ਆਗੂ ਪਹਿਲਵਾਨਾਂ ਦੇ ਸਮਰਥਨ ਵਿੱਚ 9 ਜੂਨ ਨੂੰ ਜੰਤਰ-ਮੰਤਰ ਵਿਖੇ ਪ੍ਰੋਗਰਾਮ ਕਰਨ ਵਾਲੇ ਸਨ ਜਿਸ ਨੂੰ ਲੈ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕੀਤੇ ਜਾਣ ਵਾਲੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਹੈ। ਪ੍ਰੋਗਰਾਮ ਰੱਦ ਹੋਣ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ ਉਨ੍ਹਾਂ ਦੀ ਸਰਕਾਰ ਅਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਚੱਲ ਰਹੀ ਹੈ। 

ਉਨ੍ਹਾਂ ਦੇ ਕਹਿਣ 'ਤੇ 9 ਜੂਨ ਨੂੰ ਜੰਤਰ-ਮੰਤਰ 'ਤੇ ਹੋਣ ਵਾਲਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ। ਅੱਗੇ ਜਾ ਕੇ ਅਸੀਂ ਪਹਿਲਵਾਨਾਂ ਵੱਲੋਂ ਦਿੱਤੀਆਂ ਤਰੀਕਾਂ ਦਾ ਜ਼ਰੂਰ ਸਾਥ ਦੇਵਾਂਗੇ।

ਇਹ ਵੀ ਪੜ੍ਹੋ:  Punjab News: ਕੈਨੇਡਾ ਤੋਂ ਵਾਪਸ ਭੇਜੇ ਜਾ ਰਹੇ ਸੈਂਕੜੇ ਪੰਜਾਬੀਆਂ ਦੀ ਮਦਦ ਲਈ ਅੱਗੇ ਆਈ ਹਰਸਿਮਰਤ ਕੌਰ ਬਾਦਲ 

ਦਰਅਸਲ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦੀ ਅਗਵਾਈ 'ਚ ਸਾਰੇ ਪਹਿਲਵਾਨਾਂ ਨੇ ਕੁਸ਼ਤੀ ਸੰਘ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਪਹਿਲਵਾਨਾਂ ਦੀ ਮੰਗ ਹੈ ਕਿ ਬ੍ਰਿਜ ਭੂਸ਼ਣ ਨੂੰ ਗ੍ਰਿਫਤਾਰ ਕੀਤਾ ਜਾਵੇ।

ਦੱਸ ਦੇਈਏ ਕਿ ਭਾਰਤੀ ਕੁਸ਼ਤੀ ਮਹਾਸੰਘ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ 'ਤੇ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਦਿੱਲੀ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਇਸ ਦੀ ਜਾਂਚ ਕਰ ਰਹੀ ਹੈ। ਇਸ ਸਬੰਧ 'ਚ ਐਤਵਾਰ ਰਾਤ ਨੂੰ ਟੀਮ ਬ੍ਰਿਜ ਭੂਸ਼ਣ ਸ਼ਰਨ ਦੇ ਜੱਦੀ ਘਰ ਗੋਂਡਾ ਸਥਿਤ ਬਿਸ਼ਨੋਹਰਪੁਰ ਪਹੁੰਚੀ ਸੀ। ਪੁਲਿਸ ਨੇ 12 ਲੋਕਾਂ ਦੇ ਬਿਆਨ ਦਰਜ ਕੀਤੇ ਹਨ। 

ਇਨ੍ਹਾਂ 'ਚ ਸੰਸਦ ਮੈਂਬਰ ਦੇ ਪਰਿਵਾਰਕ ਮੈਂਬਰਾਂ, ਕਰੀਬੀ ਦੋਸਤਾਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਮਹਿਲਾ ਪਹਿਲਵਾਨ ਲਗਾਤਾਰ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

Trending news