ਚੰਡੀਗੜ: ਲਾਹੌਰ ਅਤੇ ਪੰਜਾਬ ਸੂਬੇ ਦੇ ਹੋਰ ਹਿੱਸਿਆਂ 'ਚ ਭਿਆਨਕ ਹੜ੍ਹਾਂ ਕਾਰਨ ਵੱਖ-ਵੱਖ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ 'ਚ ਆਈ ਤੇਜ਼ੀ ਨਾਲ ਪਾਕਿਸਤਾਨ ਸਰਕਾਰ ਭਾਰਤ ਤੋਂ ਟਮਾਟਰ ਅਤੇ ਪਿਆਜ਼ ਦੀ ਦਰਾਮਦ ਕਰ ਸਕਦੀ ਹੈ। ਇਹ ਜਾਣਕਾਰੀ ਮੰਡੀ ਦੇ ਥੋਕ ਵਪਾਰੀਆਂ ਨੇ ਦਿੱਤੀ।


COMMERCIAL BREAK
SCROLL TO CONTINUE READING

 


ਲਾਹੌਰ ਬਾਜ਼ਾਰ ਦੇ ਥੋਕ ਵਿਕਰੇਤਾ ਜਵਾਦ ਰਿਜ਼ਵੀ ਨੇ ਕਿਹਾ, ਲਾਹੌਰ ਦੇ ਬਾਜ਼ਾਰਾਂ ਵਿਚ ਟਮਾਟਰ ਅਤੇ ਪਿਆਜ਼ ਦੀ ਕੀਮਤ ਕ੍ਰਮਵਾਰ 500 ਰੁਪਏ ਅਤੇ 400 ਰੁਪਏ ਪ੍ਰਤੀ ਕਿਲੋ ਸੀ। ਹਾਲਾਂਕਿ ਬਾਜ਼ਾਰਾਂ 'ਚ ਟਮਾਟਰ ਅਤੇ ਪਿਆਜ਼ ਸਮੇਤ ਹੋਰ ਸਬਜ਼ੀਆਂ ਆਮ ਬਾਜ਼ਾਰਾਂ ਦੇ ਮੁਕਾਬਲੇ 100 ਰੁਪਏ ਪ੍ਰਤੀ ਕਿਲੋ ਘੱਟ 'ਤੇ ਮਿਲ ਰਹੀਆਂ ਹਨ।


 


ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਹੜ੍ਹਾਂ ਕਾਰਨ ਬਲੋਚਿਸਤਾਨ, ਸਿੰਧ ਅਤੇ ਦੱਖਣੀ ਪੰਜਾਬ ਤੋਂ ਸਬਜ਼ੀਆਂ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸੇ ਤਰ੍ਹਾਂ ਆਲੂ ਦੀ ਕੀਮਤ 40 ਰੁਪਏ ਕਿਲੋ ਤੋਂ ਵਧ ਕੇ 120 ਕਿਲੋ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਕਾਰ ਵਾਹਗਾ ਸਰਹੱਦ ਰਾਹੀਂ ਭਾਰਤ ਤੋਂ ਪਿਆਜ਼ ਅਤੇ ਟਮਾਟਰ ਮੰਗਵਾਉਣ ਦੇ ਵਿਕਲਪ 'ਤੇ ਵਿਚਾਰ ਕਰ ਰਹੀ ਹੈ।


 


WATCH LIVE TV