Sunam News: ਸੁਨਾਮ ਦੇ ਪਿੰਡ ਖਡਿਆਲ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ 42 ਸਾਲਾਂ ਫੌਜੀ ਜਵਾਨ ਹੌਲਦਾਰ ਗੁਰਵੀਰ ਸਿੰਘ ਦੀ ਸਿੱਕਮ ਵਿੱਚ ਡਿਊਟੀ ਸਮੇਂ ਮੌਤ ਹੋ ਗਈ। ਦੱਸ ਦਈਏ ਕਿ ਗੁਰਵੀਰ ਸਿੰਘ 45 ਦਿਨ ਦੀ ਛੁੱਟੀ ਕੱਟ ਕੇ ਪਿਛਲੀ ਲੰਘੀ 7 ਤਾਰੀਕ ਨੂੰ ਹੀ ਆਪਣੇ ਪਿੰਡੋਂ ਖਡਿਆਲ ਤੋਂ ਸਿੱਕਮ ਰਵਾਨਾ ਹੋਇਆ ਸੀ ਤੇ 8 ਅਗਸਤ ਨੂੰ ਸਵੇਰੇ 11 ਵਜੇ ਡਿਊਟੀ ਉੱਤੇ ਪਹੁੰਚ ਗਿਆ ਸੀ।


COMMERCIAL BREAK
SCROLL TO CONTINUE READING

ਉਨ੍ਹਾਂ ਦੀ ਪਤਨੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲਗਭਗ 2 ਵਜੇ ਆਰਮੀ ਕੈਂਪ ਵਿੱਚੋਂ ਫੋਨ ਆਇਆ ਕਿ ਤੁਹਾਡੇ ਪਤੀ ਦੀ ਸਿਹਤ ਅਚਾਨਕ ਵਿਗੜ ਗਈ ਹੈ ਅਤੇ ਉਨ੍ਹਾਂ ਨੇ ਪੁੱਛਿਆ ਕਿ ਤੁਹਾਡੇ ਪਤੀ ਛੁੱਟੀ ਦੌਰਾਨ ਕਿਵੇਂ ਸਨ ਤਾਂ ਉਨ੍ਹਾਂ ਨੇ ਦੱਸਿਆ ਕਿ ਇੱਥੇ ਉਨ੍ਹਾਂ ਦੀ ਸਿਹਤ ਠੀਕ ਸੀ ਤੇ ਥੋੜ੍ਹੀ ਦੇਰ ਬਾਅਦ ਸੁਨੇਹਾ ਆਇਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਚੁੱਕੇ ਹਨ।


ਜਵਾਨ ਦੀ ਪਤਨੀ ਰਜਿੰਦਰ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਪਤੀ ਬਹੁਤ ਹੀ ਨੇਕ ਸੁਭਾਅ ਦੇ ਸਨ। 45 ਦਿਨ ਦੀ ਛੁੱਟੀ ਕੱਟ ਕੇ ਇੱਥੋਂ ਵਾਪਸ ਗਏ ਤਾਂ ਉਨ੍ਹਾਂ ਮੰਦਭਾਗੀ ਖ਼ਬਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਸਿਆ ਕਿ ਉਸ ਦੇ ਪਤੀ ਦੋਵੇਂ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਵੱਡੇ ਅਫ਼ਸਰ ਬਣਾਉਣਾ ਚਾਹੁੰਦੇ ਸਨ। ਬੇਟੇ ਨੂੰ ਉਹ ਆਈਪੀਐਸ ਬਣਨ ਦਾ ਸੁਪਨਾ ਲੈ ਕੇ ਆਪਣੇ ਨਾਲ ਹੀ ਚਲੇ ਗਏ। ਉਨ੍ਹਾਂ ਨੇ ਕਿਹਾ ਕਿ ਉਸ ਦੇ ਪਤੀ ਦੇਸ਼ ਦੀ ਸੇਵਾ ਕਰਦੇ ਹੋਏ ਡਿਊਟੀ ਨਿਭਾਉਂਦੇ ਹੋਏ ਸ਼ਹੀਦ ਹੋਏ ਹਨ ਤੇ ਉਹ ਉਨ੍ਹਾਂ ਦੇ ਹਰ ਸਪਨੇ ਨੂੰ ਪੂਰਾ ਕਰੇਗੀ।


ਫੌਜੀ ਸ਼ਹੀਦ ਦੀ ਮਾਤਾ ਚਰਨਜੀਤ ਕੌਰ ਨੇ ਦੱਸਿਆ ਕਿ ਉਸਦਾ ਬੇਟਾ ਘਰ ਦਾ ਮੁਖੀ ਸੀ  ਅਤੇ 45 ਦਿਨ ਦੀ ਛੁੱਟੀ ਕੱਟ ਕੇ ਉਨ੍ਹਾਂ ਕੋਲੋਂ ਗਿਆ ਅਤੇ ਦੋ ਦਿਨਾਂ ਬਾਅਦ ਹੀ ਇਹ ਮੰਦਭਾਗੀ ਖਬਰ ਆ ਗਈ। ਮ੍ਰਿਤਕ ਹੌਲਦਾਰ ਗੁਰਵੀਰ ਸਿੰਘ ਦੇ ਛੋਟੇ ਭਰਾ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਜਦੋਂ 45 ਦਿਨ ਛੁੱਟੀ ਕੱਟ ਕੇ ਗਿਆ ਸੀ ਤਾਂ ਉਨ੍ਹਾਂ ਨੇ ਉਸ ਦੇ ਨਾਲ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਬਿਜਵਾਈ ਸੀ।


ਉਹ ਬਿਲਕੁਲ ਤੰਦਰੁਸਤ ਸਨ। ਉਹ ਉਸ ਨੂੰ ਦੱਸਦੇ ਸਨ ਕਿ ਸਾਰੇ ਫੌਜੀ ਪੰਜਾਬੀ ਜਦੋਂ ਆਪਣੇ ਘਰ ਛੁੱਟੀ ਕੱਟਣ ਜਾਂਦੇ ਹਨ ਤਾਂ ਉਹ ਵੀ ਖੇਤਾਂ ਦੇ ਵਿੱਚ ਇਸੇ ਤਰੀਕੇ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਉਸ ਭਰਾ ਬਿਲਕੁਲ ਤੰਦਰੁਸਤ ਗਿਆ ਸੀ ਪਰ ਅਚਾਨਕ ਕਿਸੇ ਬਿਮਾਰੀ ਕਾਰਨ ਹੁਣ ਉਨ੍ਹਾਂ ਦੀ ਸ਼ਹੀਦੀ ਦੀ ਖਬਰ ਆਈ ਹੈ ਅਤੇ ਪੂਰੇ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ। 


ਇਹ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਅਤੇ ਕੇਂਦਰ ਏਜੰਸੀ ਨੇ ਮਿਲਕੇ ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸੰਧੂ ਨੂੰ ਕੀਤਾ ਕਾਬੂ