Jalandhar News: ਜਲੰਧਰ `ਚ ਭਾਰੀ ਹੰਗਾਮਾ; ਪੁਲਿਸ ਮੁਲਾਜ਼ਮ `ਤੇ ਨਕਲੀ ਚਾਬੀ ਲਗਾ ਕੇ ਬਾਈਕ ਲਿਜਾਣ ਦੇ ਲੱਗੇ ਦੋਸ਼
Jalandhar News: ਪੁਲਿਸ ਮੁਲਾਜ਼ਮ ਨੇ ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਆਪਣੇ ਨਾਲ ਲਿਜਾਉਣ ਮਗਰੋਂ ਨੌਜਵਾਨ ਨੇ ਚੌਕ ਵਿੱਚ ਭਾਰੀ ਹੰਗਾਮਾ ਕੀਤਾ।
Jalandhar News: ਮੋਟਰਸਾਈਕਲ ਨੂੰ ਨਕਲੀ ਚਾਬੀ ਲਗਾ ਕੇ ਪੁਲਿਸ ਵਾਲੇ ਨੇ ਮੋਟਰਸਾਈਕਲ ਬੰਦ ਕਰ ਦਿੱਤਾ। ਮੋਟਰਸਾਈਕਲ ਚਾਲਕ ਦੇ ਕੋਲ ਅਸਲੀ ਚਾਬੀ ਰਹਿ ਗਈ। ਪੁਲਿਸ ਇੰਸਪੈਕਟਰ ਨੇ ਆਪਣੀ ਕਾਰ ਵਿਚੋਂ ਚਾਬੀਆਂ ਦਾ ਗੁੱਛਾ ਕੱਢਿਆ ਤੇ ਮੋਟਰਸਾਈਕਲ ਲੈ ਗਿਆ। ਨੌਜਵਾਨ ਨੇ ਸੜਕ ਉਤੇ ਬੈਠ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਮਾਡਲ ਟਾਊਨ ਦੇ ਨਾਲ ਲੱਗਦੇ ਗੁਰੂ ਅਮਰਦਾਸ ਚੌਕ ਵਿੱਚ ਅੱਜ ਉਸ ਸਮੇਂ ਭਾਰੀ ਹੰਗਾਮਾ ਹੋਇਆ ਜਦ ਚੌਕ ਉਤੇ ਨਾਕਾ ਲਗਾ ਕੇ ਖੜ੍ਹੇ ਹੋਏ ਪੁਲਿਸ ਮੁਲਾਜ਼ਮਾਂ ਵੱਲੋਂ ਲਾਬੜਾਂ ਦੇ ਇੱਕ ਨੌਜਵਾਨ ਦੀ ਮੋਟਰਸਾਈਕਲ ਜ਼ਬਤ ਕਰ ਲਈ। ਹਾਲਾਂਕਿ ਨੌਜਵਾਨ ਵੱਲੋਂ ਪੁਲਿਸ ਮੁਲਾਜ਼ਮ ਉਤੇ ਦੋਸ਼ ਲਗਾਇਆ ਕਿ ਨਕਲੀ ਚਾਬੀ ਲਗਾ ਕੇ ਉਸ ਦਾ ਮੋਟਰਸਾਈਕਲ ਉਥੋਂ ਗਾਇਬ ਕਰ ਦਿੱਤਾ। ਨੌਜਵਾਨ ਨੇ ਆਪਣੇ ਸਾਥੀਆਂ ਨੂੰ ਮੌਕੇ ਉਪਰ ਬੁਲਾ ਕੇ ਹੰਗਾਮਾ ਕਰਕੇ ਰੋਸ ਪ੍ਰਦਰਸ਼ਨ ਕੀਤਾ।
ਦੋਸ਼ ਲਗਾਉਂਦੇ ਹੋਏ ਚਮਨ ਵਾਸੀ ਲਾਂਬੜਾ ਨੇ ਕਿਹਾ ਕਿ ਉਹ ਲਾਂਬੜਾ ਤੋਂ ਜਲੰਧਰ ਬੀਡੀਪੀਓ ਆਫਿਸ ਕੰਮ ਕਰਵਾਉਣ ਆਇਆ ਸੀ। ਇਸ ਦੌਰਾਨ ਗੁਰੂ ਅਮਰਦਾਸ ਚੌਕ ਵਿੱਚ ਤਾਇਨਾਤ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕਰਨ ਦੀ ਜਗ੍ਹਾ ਉਸ ਨੂੰ ਹੱਥ ਉਤੇ ਹੱਥ ਮਾਰਦੇ ਹੋਏ ਜ਼ਬਰਦਸਤੀ ਮੋਟਰਸਾਈਕਲ ਰੋਕਿਆ ਤੇ ਬਦਸਲੂਕੀ ਨਾਲ ਗੱਲਬਾਤ ਕਰਨ ਲੱਗੇ। ਜਦ ਉਸ ਕੋਲੋਂ ਮੋਟਰਸਾਈਕਲ ਦੇ ਕਾਗਜ਼ ਮੰਗੇ ਤਾਂ ਉਹ ਕਾਗਜ਼ ਦਿਖਾਉਣ ਲੱਗਾ ਸੀ ਕਿ ਉਸ ਦਾ ਧੱਕੇ ਨਾਲ ਚਾਲਾਨ ਕੱਟ ਦਿੱਤਾ ਅਤੇ ਆਪਣੀ ਨਕਲੀ ਚਾਬੀ ਲਗਾ ਕੇ ਮੋਟਰਸਾਈਕਲ ਕਿਤੇ ਲੈ ਗਏ ਜਦਕਿ ਅਸਲੀ ਚਾਬੀ ਉਸ ਕੋਲ ਹੈ।
ਮੋਟਰਾਈਸਕਲ ਲੈ ਕੇ ਗਏ ਪੁਲਿਸ ਦੇ ਏਐਸਆਈ ਨੇ ਕਿਹਾ ਕਿ ਮੋਟਰਸਾਈਕਲ ਚਾਲਕ ਨੂੰ ਕਾਗਜ਼ ਦਿਖਾਉਣ ਲਈ ਕਿਹਾ ਗਿਆ ਸੀ ਉਸ ਕੋਲੋਂ ਕੋਈ ਕਾਗਜ਼ ਨਹੀਂ ਮਿਲਿਆ। ਇਸ ਕਾਰਨ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਵਾਲੇ ਤੋਂ ਜਦ ਨਕਲੀ ਚਾਬੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਨਕਲੀ ਚਾਬੀ ਹੋਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : Gurmeet Ram Rahim News: ਰਾਮ ਰਹੀਮ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ FIR ਰੱਦ
ਜਦਕਿ ਮੋਟਰਸਾਈਕਲ ਮਾਲਕ ਨੇ ਆਪਣੇ ਮੋਬਾਈਲ ਤੋਂ ਮੌਕੇ ਉਪਰ ਜੋ ਵੀਡੀਓ ਬਣਾਈ ਗਈ ਹੈ, ਉਸ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਕੋਲ ਨਕਲੀ ਚਾਬੀ ਸੀ। ਇਸ ਦਾ ਇਸਤੇਮਾਲ ਕਰਕੇ ਉਹ ਨਾਕੇ ਤੋਂ ਮੋਟਰਸਾਈਕਲ ਸਟਾਰਟ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Dog Bite News: ਹੁਣ ਕੁੱਤੇ ਦੇ ਵੱਢਣ 'ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਮਿਲੇਗਾ ਮੁਆਵਜ਼ਾ