Goindwal Central Jail: ਕੇਂਦਰੀ ਜੇਲ੍ਹ ਗੋਇੰਦਵਾਲ ਦੇ ਅੰਦਰ ਚੱਲ ਰਹੇ ਨਸ਼ੇ ਦੇ ਸਭ ਤੋਂ ਵੱਡੇ ਨੈਟਵਰਕ ਦਾ ਪਰਦਾਫਾਸ਼ ਹੋਇਆ ਹੈ। ਜੇਲ੍ਹ ਦੇ ਅੰਦਰੋਂ 6 ਕਰੋੜ ਰੁਪਏ ਦੀ ਕੀਮਤ ਦੀ 1.25 ਕਿਲੋ ਹੈਰੋਇਨ, 102 ਗ੍ਰਾਮ ਅਫੀਮ, 218 ਗ੍ਰਾਮ ਗਾਂਜਾ, 6 ਏਅਰ ਪੌਡ, ਤਿੰਨ ਮੋਬਾਈਲ ਤੇ ਕਈ ਹੈਡਫੋਨ ਬਰਾਮਦ ਹੋਏ ਹਨ।


COMMERCIAL BREAK
SCROLL TO CONTINUE READING

ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਸ਼ਿਕਾਇਤ ਉਤੇ ਥਾਣਾ ਗੋਇੰਦਵਾਲ ਪੁਲਿਸ ਨੇ ਕੇਸ ਦਰਜ ਕਰਕੇ ਨਸ਼ੇ ਦੇ ਪਦਾਰਥ ਤੇ ਹੋਰ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜੇਲ੍ਹ ਦੇ ਅੰਦਰੋਂ ਇਹ ਸਭ ਤੋਂ ਵੱਡੀ ਬਰਾਮਦਗੀ ਹੈ।


ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਸੁਪਰਡੈਂਟ ਸਕਿਉਰਟੀ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਜੇਲ੍ਹ ਦੀ ਵਾਰਡ ਨੰਬਰ 6 ਦੀ ਬੈਰਕ 5 ਵਿਚ ਤਲਾਸ਼ੀ ਕੀਤੀ ਗਈ ਤਾਂ ਉਥੇ ਫਰਸ਼ ਦੀ ਭੰਨ ਤੋੜ ਕਰਕੇ ਅੰਦਰ ਗੁਪਤ ਜਗ੍ਹਾ ਬਣਾਈ ਮਿਲੀ। ਜਿਸਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ 12 ਸਮਾਰਟ ਫੋਨ ਅਤੇ ਇਕ ਕੀਪੈਡ ਵਾਲਾ ਫੋਨ ਹੱਥ ਲੱਗਾ। ਜਦੋਂਕਿ 1170 ਗ੍ਰਾਮ ਹੈਰੋਇਨ, 98 ਗ੍ਰਾਮ ਅਫੀਮ, 218 ਗ੍ਰਾਮ ਸੁਲਫਾ, 5150 ਨਸ਼ੀਲੀਆਂ ਗੋਲੀਆਂ, 6 ਸਿਮ ਕਾਰਡ, 16 ਹੈੱਡ ਫੋਨ, 3 ਚਾਰਜ, 1 ਡਾਟਾ ਕੇਬਲ ਅਤੇ 6 ਈਅਰ ਪੋਡ ਵੀ ਬਰਾਮਦ ਹੋਏ।


ਜੇਲ੍ਹ ਪ੍ਰਸ਼ਾਸਨ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਉਕਤ ਸਮਾਨ ਕਰਨ ਦੇ ਨਾਲ ਨਾਲ ਇਸ ਬੈਰਕ ਵਿਚ ਬੰਦ ਕੁੱਲ 36 ਲੋਕਾਂ ਦੇ ਨਾਵਾਂ ਦੀ ਸੂਚੀ ਵੀ ਸੌਂਪੀ ਹੈ। ਤਾਂ ਜੋ ਮੋਬਾਈਲ ਫੋਨਾਂ ਦੀ ਜਾਂਚ ਉਪਰੰਤ ਇਹ ਪਤਾ ਲਗਾਇਆ ਜਾ ਸਕੇ ਕਿ ਇਨ੍ਹਾਂ ਦੀ ਵਰਤੋਂ ਕੌਣ ਕੌਣ ਕਰਦੇ ਸਨ।


ਇਹ ਵੀ ਪੜ੍ਹੋ : Partap Singh Bajwa: ਬਾਜਵਾ ਨੇ ਡਾ. ਮਨਮੋਹਨ ਸਿੰਘ ਨੂੰ ਭਾਰਤ ਰਤਨ ਦੇਣ ਲਈ ਵਿਧਾਨ ਸਭਾ 'ਚ ਮਤਾ ਪਾਸ ਕਰਨ ਦੀ ਕੀਤੀ ਮੰਗ


 


ਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਬਰਾਮਦ ਹੋਏ ਸਮਾਨ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਫਿਲਹਾਲ ਅਣਪਛਾਤੇ ਲੋਕਾਂ ਵਿਰੁੱਧ ਕਾਰਵਾਈ ਕਰਕੇ ਅਗਲੀ ਜਾਂਚ ਲਈ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚੋਂ ਮਿਲੇ ਫੋਨਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ : IND vs AUS: ਸਿਡਨੀ ਟੈਸਟ ਮੈਚ 'ਚ ਭਾਰਤ ਦੀ ਹਾਰ; ਆਸਟ੍ਰੇਲੀਆ ਨੇ 10 ਸਾਲ ਬਾਅਦ ਜਿੱਤੀ ਬਾਰਡਰ-ਗਵਾਸਕਰ ਟ੍ਰਾਫੀ