Punjab News: ਇਤਿਹਾਸਕ ਗੁਰਦੁਆਰਾ ਗੁਰੂ ਕਾ ਲਾਹੌਰ ਗੁਰੂ ਗੋਬਿੰਦ ਸਿੰਘ ਦੇ ਵਿਆਹ ਪੁਰਬ ‘ਤੇ ਵਿਸ਼ੇਸ਼
Punjab News: 23 ਹਾੜ੍ਹ ਸੰਮਤ 1734 ਨੂੰ ਗੁਰੂ ਦਾ ਲਾਹੌਰ ਵਿੱਚ ਹੋਇਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਕਿਸਤਾਨ ਦੇ ਹਰਜਸ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ ਵਿਆਹ
Punjab News/ਬਿਮਲ ਕੁਮਾਰ: ਅੱਜ ਅਸੀਂ ਤੁਹਾਨੂੰ ਇੱਕ ਐਸੇ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਜਿਸਦਾ ਸਬੰਧ ਗੁਰੂ ਗੋਬਿੰਦ ਸਿੰਘ ਜੀ ਨਾਲ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਲੱਗਭੱਗ ਅਠਾਰਾਂ ਕਿਲੋਮੀਟਰ ਦੂਰ ਹਿਮਾਚਲ ਪੰਜਾਬ ਬਾਰਡਰ ਤੇ ਹਿਮਾਚਲ ਪ੍ਰਦੇਸ਼ ਵਿਖੇ ਗੁਰੂ ਕਾ ਲਾਹੌਰ ਇਤਿਹਾਸਿਕ ਸਥਾਨ ਹੈ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਕਿਸਤਾਨ ਦੇ ਲਾਹੌਰ ਦੇ ਰਹਿਣ ਵਾਲੇ ਹਰਜਸ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ 23 ਹਾੜ੍ਹ ਸੰਮਤ 1734 ਨੂੰ ਵਿਆਹ ਹੋਇਆ ਸੀ ਇੱਥੇ ਹੀ ਇਤਿਹਾਸਕ ਗੁਰਦੁਆਰਾ ਸਿਹਰਾ ਸਾਹਿਬ ਤੇ ਗੁਰਦੁਆਰਾ ਤ੍ਰਿਵੈਣੀ ਸਾਹਿਬ ਵੀ ਮੌਜੂਦ ਹੈ । ਇਸ ਬਾਰ ਇਹ ਜੋੜ ਮੇਲਾ 12 ਤੋਂ 14 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਲਾਹੌਰ ਪਾਕਿਸਤਾਨ ਦੇ ਹਰਜਸ ਖੱਤਰੀ ਦੀ ਸਪੁੱਤਰੀ ਮਾਤਾ ਜੀਤੋ ਜੀ ਦੇ ਨਾਲ 23 ਅਸਾੜ ਸੰਮਤ 1734 ਨੂੰ ਕਸਬਾ ਗੁਰੂ ਕਾ ਲਾਹੌਰ ਵਿਖੇ ਹੋਇਆ ਸੀ . ਮਾਤਾ ਜੀਤੋ ਜੀ ਦੇ ਪਿਤਾ ਦੀ ਇੱਛਾ ਸੀ ਕਿ ਗੁਰੂ ਦੀ ਬਾਰਾਤ ਲੈ ਕੇ ਲਾਹੌਰ ( ਪਾਕਿਸਤਾਨ ) ਆਉਣ . ਮਗਰ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੁਝ ਜ਼ਰੂਰੀ ਕੰਮ ਸ਼ੁਰੂ ਕੀਤੇ ਹੋਏ ਸਨ ਗੁਰੂ ਜੀ ਨੇ ਉੱਥੇ ਜਾਣਾ ਉਚਿਤ ਨਹੀਂ ਸਮਝਿਆ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਕਿਹਾ ਕੀ ਉਨ੍ਹਾਂ ਦੀ ਖੁਸ਼ੀ ਦੇ ਲਈ ਉਹ ਇੱਥੇ ਹੀ ਲਾਹੌਰ ਬਣਾ ਦੇਣਗੇ ਤੇ ਗੁਰੂ ਸਾਹਿਬਾਨ ਨੇ ਸ੍ਰੀ ਆਨੰਦਪੁਰ ਸਾਹਿਬ ਤੋਂ ਅਠਾਰਾਂ ਕਿਲੋਮੀਟਰ ਦੂਰ ਉੱਤਰ ਵਾਲੇ ਪਾਸੇ ਇੱਕ ਅਦਭੁੱਤ ਨਗਰ ਬਣਾਉਣ ਦੇ ਆਦੇਸ਼ ਦਿੱਤੇ ਜੋ ਕਿ ਹੂਬਹੂ ਲਾਹੌਰ ਦੀ ਤਰ੍ਹਾਂ ਬਣਾਇਆ ਗਿਆ .ਨਗਰ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਇਸ ਨੂੰ ਗੁਰੂ ਕਾ ਲਾਹੌਰ ਦਾ ਨਾਮ ਦਿੱਤਾ ਗਿਆ। ਇਹੀ ਕਾਰਨ ਹੈ ਕਿ ਗੁਰੂ ਜੀ ਦਾ ਵਿਆਹ ਪੁਰਬ ਇੱਥੇ ਮਨਾਇਆ ਜਾਂਦਾ ਹੈ ਅਤੇ ਬਸੰਤ ਪੰਚਮੀ ਦੇ ਦਿਨ ਲੱਖਾਂ ਦੀ ਤਦਾਦ ਦੇ ਵਿਚ ਇੱਥੇ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ।
ਇਸ ਦੇ ਨਾਲ ਹੀ ਇਤਿਹਾਸਕ ਗੁਰਦੁਆਰਾ ਤ੍ਰਿਵੈਣੀ ਸਾਹਿਬ ਵੀ ਮੌਜੂਦ ਹੈ ਇਸ ਅਸਥਾਨ ਤੇ ਗੁਰੂ ਜੀ ਨੇ ਬਰਛਾ ਮਾਰ ਕੇ ਪੱਥਰ ਵਿੱਚੋਂ ਤਿੰਨ ਧਾਰਾਂ ਜਲ ਦੀਆਂ ਕੱਢੀਆਂ ਅਤੇ ਲੋਕਾਂ ਨੂੰ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਜੋ ਪਾਣੀ ਦੀਆਂ ਧਾਰਾਂ ਅੱਜ ਵੀ ਚੱਲ ਰਹੀਆਂ ਹਨ ਵਿਆਹ ਲਈ ਪਾਣੀ ਦੀ ਵੀ ਕਾਫੀ ਜ਼ਰੂਰਤ ਸੀ ਔਰ ਸੰਗਤ ਨੇ ਕਿਹਾ ਸੀ ਕਿ ਇੱਥੇ ਪਾਣੀ ਦੀ ਕਮੀ ਹੈ ਅਤੇ ਪਾਣੀ ਦੀ ਕਮੀ ਦੂਰ ਕਰਨ ਲਈ ਹੀ ਉਨ੍ਹਾਂ ਨੇ ਇੱਥੇ ਬਰਛਾ ਮਾਰ ਕੇ ਪਾਣੀ ਕੱਢਿਆ ਸੀ . ਜਿਸ ਬਰਛੇ ਨਾਲ ਜਲ ਕੱਢਿਆ ਗਿਆ ਸੀ ਉਹ ਕਿਰਪਾ ਬਰਛਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੁਸ਼ੋਭਿਤ ਹੈ .ਕਿਉਂਕਿ ਜਦੋਂ ਗੁਰੂ ਜੀ ਦਾ ਵਿਆਹ ਪੁਰਬ ਸੀ ਤਾਂ ਉਸ ਸਮੇਂ ਸੰਗਤ ਦੀ ਪਾਣੀ ਦੀ ਕਿੱਲਤ ਨੂੰ ਦੂਰ ਕੀਤਾ ਸੀ।
ਇਸ ਦੇ ਨਾਲ ਹੀ ਗੁਰਦੁਆਰਾ ਸਿਹਰਾ ਸਾਹਿਬ ਵੀ ਮੌਜੂਦ ਹੈ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਭੋਰਾ ਸਾਹਿਬ ਤੋਂ ਜੋ ਗੁਰੂ ਜੀ ਦੀ ਰਿਹਾਇਸ਼ ਸੀ ਤੋਂ ਬਰਾਤ ਚੱਲੀ ਸੀ ਤਾਂ ਇਸੇ ਜਗ੍ਹਾ ਤੇ ਪਹਿਲਾਂ ਠਹਿਰਾਅ ਕੀਤਾ ਗਿਆ ਸੀ ਇਸੇ ਜਗ੍ਹਾ ਤੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਹਰਾ ਸਜਾਇਆ ਗਿਆ ਸੀ ਮੰਨਿਆ ਜਾਂਦਾ ਹੈ ਕਿ ਜੋ ਲੋਕ ਆਪਣੇ ਵਿਆਹ ਦੀ ਮੰਨਤ ਲੈ ਕੇ ਇੱਥੇ ਆਉਂਦੇ ਹਨ ਉਨ੍ਹਾਂ ਦੀ ਮੰਨਤ ਇੱਥੇ ਪੂਰੀ ਹੁੰਦੀ ਹੈ ਕਿਹਾ ਜਾਂਦਾ ਹੈ ਕਿ ਜੋ ਵੀ ਇਸ ਥਾਂ ਤੇ ਆ ਕੇ ਮੰਨਤ ਮੰਗਦਾ ਹੈ ਉਸ ਦੀ ਮੰਨਤ ਪੂਰੀ ਹੁੰਦੀ ਹੈ ਬਸੰਤ ਪੰਚਮੀ ਦੇ ਦਿਨ ਗੁਰੂ ਜੀ ਦੇ ਵਿਆਹ ਪੁਰਬ ਨੂੰ ਮਨਾਉਣ ਦੇ ਲਈ ਜਦੋਂ ਸੰਗਤ ਇੱਥੇ ਪਹੁੰਚਦੀ ਹੈ ਤਾਂ ਸੰਗਤ ਇੱਥੇ ਜਿਨ੍ਹਾਂ ਦੀ ਮੰਨਤ ਪੂਰੀ ਹੁੰਦੀ ਹੈ ਸਿਹਰੇ ਲੈ ਕੇ ਪਹੁੰਚਦੀ ਹੈ .