Holi 2023: ਚੰਡੀਗੜ੍ਹ `ਚ ਹੋਲੀ `ਤੇ ਹੁੱਲੜਬਾਜ਼ੀ ਨੂੰ ਰੋਕਣ ਲਈ 850 ਮੁਲਾਜ਼ਮ ਰੱਖਣਗੇ ਬਾਜ਼ ਅੱਖ
Chandigarh news: ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਭਾਈਚਾਰਕ ਸਾਂਝ ਦੇ ਪ੍ਰਤੀਕ ਤਿਉਹਾਰ ਹੋਲੀ ਨੂੰ ਲੈ ਕੇ ਭਾਰੀ ਰੌਣਕਾਂ ਹਨ। ਇਸ ਦਰਮਿਆਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਬਾਜ਼ ਰੱਖੀ ਹੋਈ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵੱਖ-ਵੱਖ ਨਾਕਿਆਂ ਉਤੇ ਲਗਭਗ 850 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਰੁਝੇਵੇਂ ਵਾਲੀਆਂ ਥਾਵਾਂ ਉਪਰ ਪੁਲਿਸ ਵਿਸ਼ੇਸ਼ ਤੌਰ ਉਤੇ ਗਸ਼ਤ ਕਰੇਗੀ।
Chandigarh Police preparedness ahead of Holi 2023 : ਅੱਜ ਪੂਰਾ ਦੇਸ਼ ਧੂਮਧਾਮ ਨਾਲ ਰੰਗਾਂ ਦਾ ਤਿਉਹਾਰ ਹੋਲੀ ਮਨਾ ਰਿਹਾ ਹੈ। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵੀ ਹੋਲੀ ਨੂੰ ਲੈ ਭਾਰੀ ਰੌਣਕਾਂ ਹਨ। ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਨੇ ਹੁੱਲੜਬਾਜ਼ੀ ਤੇ ਹੋਰ ਘਟਨਾਵਾਂ ਰੋਕਣ ਲਈ ਖ਼ਾਸ ਪ੍ਰਬੰਧ ਕੀਤੇ ਹੋਏ ਹਨ। ਯੂਟੀ ਵਿੱਚ ਵੱਖ-ਵੱਖ ਨਾਕਿਆਂ ਉਤੇ 850 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਤੇ ਕੋਈ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਬਾਜ਼ ਅੱਖ ਰੱਖਣਗੇ। ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ 8 ਡੀਐਸਪੀ, 25 ਐਸਐਚਓ ਤੇ ਇੰਸਪੈਕਟਰ ਸ਼ਾਮਲ ਹੋਣਗੇ। ਪੁਲਿਸ ਪ੍ਰਸ਼ਾਸਨ ਨੇ ਹੁੱਲੜਬਾਜ਼ਾਂ ਨੂੰ ਸਖ਼ਤ ਤਾੜਨਾ ਕੀਤੀ ਹੋਈ ਹੈ।
ਪੁਲਿਸ ਮੁਲਾਜ਼ਮ ਵੱਖ-ਵੱਖ ਨਾਕਿਆਂ ਉਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਅਤੇ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ 64 ਫਲੋਟਿੰਗ ਨਾਕੇ ਵੀ ਲਗਾਏ ਜਾਣਗੇ। ਚੰਡੀਗੜ੍ਹ ਪੁਲਿਸ ਨੇ ਸਿੱਖਿਆ ਸੰਸਥਾਵਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀ ਦੇ ਬਾਹਰ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ।
ਪੁਲਿਸ ਪੰਜਾਬ ਯੂਨੀਵਰਸਿਟੀ ਦੇ ਆਸਪਾਸ ਤੇ ਅੰਦਰ ਵਿਸ਼ੇਸ਼ ਗਸ਼ਤ ਕਰੇਗੀ। ਕੁੜੀਆਂ ਦੇ ਹੋਸਟਲ ਦੇ ਬਾਹਰ ਵੀ ਜਵਾਨ ਤਾਇਨਾਤ ਰਹਿਣਗੇ। ਸੈਕਟਰ 11 ਵਿੱਚ ਗੇੜੀ ਰੂਟ 'ਤੇ ਵਾਹਨਾਂ ਦੀ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਇਹ ਗੇੜੀ ਰੂਟ ਸੈਕਟਰ 11 ਅਤੇ 9/10 ਚੌਕ ਤੱਕ ਹੈ। ਪੁਲਿਸ ਮੁਲਾਜ਼ਮ ਆਪਣੇ ਚੀਤਾ ਮੋਟਰਸਾਈਕਲ ਉਤੇ ਪੂਰੇ ਸ਼ਹਿਰ ਦੀ ਪੈਟਰੋਲਿੰਗ ਕਰਨਗੇ।
ਇਹ ਵੀ ਪੜ੍ਹੋ : Holi 2023: ਹੋਲੀ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
ਜਨਤਕ ਤੇ ਸੈਲਾਨੀ ਥਾਵਾਂ 'ਤੇ ਰਹਿਣਗੇ ਪੁਖ਼ਤਾ ਸੁਰੱਖਿਆ ਪ੍ਰਬੰਧ
ਸੁਖਨਾ ਝੀਲ, ਇਲਾਂਟੇ ਮਾਲ ਤੇ ਸੈਕਟਰ ਦੇ ਰੁਝੇਵਿਆਂ ਭਰੇ ਬਾਜ਼ਾਰਾਂ ਵਿੱਚ ਵੀ ਪੁਲਿਸ ਤਾਇਨਾਤ ਰਹੇਗੀ। ਇਨ੍ਹਾਂ ਵਿੱਚ ਸੈਕਟਰ 11, 15, 17, 22 ਤੇ 20 ਦੀ ਮਾਰਕੀਟ ਸ਼ਾਮਲ ਹੈ। ਪੁਲਿਸ ਵੱਲੋਂ ਸ਼ਹਿਰ ਭਰ ਵਿੱਚ ਸ਼ਰਾਬ ਪੀ ਕੇ ਡਰਾਈਵਿੰਗ ਰੋਕੂ ਨਾਕੇ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਛੇੜਛਾੜ, ਹੁੱਲੜਬਾਜ਼ ਤੇ ਸ਼ਰਾਬ ਪੀਣ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ 'ਆਪਣੀ ਸੁਪਨਿਆਂ ਦੀ ਰਾਣੀ' ਨੂੰ ਲਿਖੀ ਚਿੱਠੀ
(For more news apart from Chandigarh Police preparedness ahead of Holi 2023, stay tuned to Zee PHH)