Hoshiarpur News (ਰਮਨ ਖੋਸਲਾ): ਗਣਤੰਤਰ ਦਿਹਾੜੇ ਉਪਰ ਨੌਜਵਾਨਾਂ ਨੂੰ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣ ਦਾ ਝਾਂਸਾ ਦੇਣ ਵਾਲੇ ਪਹਿਲਵਾਨ ਨੇ ਖੁਦ ਉਪਰ ਫਾਇਰਿੰਗ ਤੇ ਅਗਵਾ ਦਾ ਡਰਾਮਾ ਰਚ ਦਿੱਤਾ। ਇਸ ਡਰਾਮੇ ਕਾਰਨ ਇੱਕ ਵਾਰ ਤਾਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਪਰ ਜਿਉਂ-ਜਿਉਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਦੀ ਗਈ ਤਾਂ ਕਈ ਸਨਸਨੀਖੇਜ ਪਰਤਾਂ ਖੁੱਲ੍ਹੀਆਂ।


COMMERCIAL BREAK
SCROLL TO CONTINUE READING

ਬੀਤੇ ਦਿਨ ਹੁਸ਼ਿਆਸਪੁਰ ਦੇ ਥਾਮਾ ਦਸੂਹਾ ਦੀ ਪੁਲਿਸ ਨੂੰ ਰੋਡ ਉਪਰ ਪੁਲਿਸ ਨੂੰ ਇੱਕ ਥਾਰ ਬਰਾਮਦ ਹੋਈ ਤੇ ਗੱਡੀ ਉਪਰ 5-6 ਗੋਲੀਆਂ ਲੱਗਣ ਦੇ ਨਿਸ਼ਾਨ ਸਨ। ਨਾਮੀ ਪਹਿਲਵਾਨ ਦੀ ਥਾਰ ਹੋਣ ਦਾ ਪਤਾ ਲੱਗਣ ਉਪਰ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ। ਮੁੱਢਲੀ ਜਾਂਚ ਦੌਰਾਨ ਥਾਰ ਦੇ ਮਾਲਕ ਰਾਜੀਵ ਕੁਮਾਰ ਉਰਫ਼ ਛੋਟੂ ਪਹਿਲਵਾਨ ਦਾ ਨਾਮ ਸਾਹਮਣੇ।


ਇਸ ਤੋਂ ਬਾਅਦ ਰਾਜੀਵ ਦੇ ਭਰਾ ਦੇ ਬਿਆਨਾਂ ਉਪਰ ਪੁਲਿਸ ਨੇ ਅਗਵਾ ਦਾ ਮਾਮਲਾ ਦਰਜ ਕਰਕੇ ਰਾਜੀਵ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਤਾ ਲੱਗਿਆ ਕਿ ਰਾਜੀਵ ਕੁਮਾਰ ਸੋਸ਼ਲ ਮੀਡੀਆ ਉਪਰ ਉਤੇ ਪੁਲਿਸ ਦੀ ਵਰਦੀ ਵਿੱਚ ਦਿਸ ਰਿਹਾ ਹੈ ਤੇ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਿਹਾ ਹੈ।


ਇਸ ਮਗਰੋਂ ਰਾਜੀਵ ਪੁਲਿਸ ਦੀ ਰਾਡਾਰ ਉਪਰ ਆ ਗਿਆ। ਪੁਲਿਸ ਨੇ ਛੋਟੂ ਪਹਿਲਵਾਨ ਦੇ ਉਸਤਾਦ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਥਾਰ ਗੱਡੀ ਉਪਰ ਗੋਲੀਆਂ ਚੱਲਣ ਤੇ ਲਾਪਤਾ ਹੋਏ ਪਹਿਲਵਾਨ ਦੇ ਹਾਈ ਵੋਲਟੇਜ ਡਰਾਮੇ ਦਾ ਖੁਲਾਸਾ ਹੋਇਆ।


ਰਾਜੀਵ ਦੇ ਸਾਥੀ ਦੀ ਨਿਸ਼ਾਨਦੇਹੀ ਉਪਰ ਛੋਟੂ ਪਹਿਲਵਾਨ ਤੇ ਉਸ ਦੇ 3 ਹੋਰ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਕਰੋੜਾਂ ਰੁਪਏ ਦੀ ਠੱਗੀ ਦੀਆਂ ਪਰਤਾਂ ਖੁੱਲ੍ਹੀਆਂ। ਹਾਲੇ ਤੱਕ 20 ਨੌਜਵਾਨ ਖਿਡਾਰੀ ਧੋਖਾਧੜੀ ਦਾ ਸ਼ਿਕਾਰ ਹੋ ਗਏ ਸਨ ਤੇ ਉਹ ਲਗਭਗ ਆਪਣੀ 2 ਕਰੋੜ ਰੁਪਏ ਦੀ ਰਕਮ ਗੁਆ ਚੁੱਕੇ ਹਨ।


ਦਰਅਸਲ ਰਾਜੀਵ ਕੁਮਾਰ 4 ਸਾਥੀਆਂ ਨਾਲ ਮਿਲ ਕੇ ਨੌਜਵਾਨ ਖਿਡਾਰੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਉਂਦਾ ਸੀ। ਉਹ ਖੁਦ ਨੂੰ ਪੀਏਪੀ ਵਿੱਚ ਏਐਸਾਈ ਰੈਂਕ ਦਾ ਮੁਲਾਜ਼ਮ ਦੱਸ ਕੇ ਖਿਡਾਰੀਆਂ ਨੂੰ ਪੁਲਿਸ ਦੀ ਨੌਕਰੀ ਦਿਵਾਉਣ ਦਾ ਝਾਂਸਾ ਦਿੰਦਾ ਸੀ। ਪੁਲਿਸ ਨੂੰ ਰਾਜੀਵ ਕੋਲੋਂ ਏਐਸਆਈ, ਇੰਸਪੈਕਟਰ ਤੇ ਪੀਏਪੀ ਪੁਲਿਸ ਮੁਲਾਜ਼ਮ ਦੇ ਆਈ ਕਾਰਡ ਤੇ ਥਾਰ ਗੱਡੀ ਉਪਰ ਗੋਲੀਆਂ ਚਲਾਉਣ ਲਈ ਇਸਤੇਮਾਲ ਕੀਤਾ ਗਿਆ ਨਾਜਾਇਜ਼ ਅਸਲਾ ਬਰਾਮਦ ਹੋਇਆ ਹੈ। ਪੁਲਿਸ ਨੇ ਰਾਜੀਵ ਸਣੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।


ਥਾਰ ਉਪਰ ਮੁਲਜ਼ਮ ਰਾਜੀਵ ਨੇ ਖੁਦ ਹੀ ਗੋਲੀਆਂ ਚਲਾਈਆਂ ਸਨ ਕਿਉਂਕਿ ਠੱਗੀ ਦਾ ਸ਼ਿਕਾਰ ਹੋਏ ਖਿਡਾਰੀਆਂ ਨੂੰ 26 ਜਨਵਰੀ ਨੂੰ ਗਣਤੰਤਰ ਦਿਹਾੜੇ ਉਪਰ ਨੌਕਰੀ ਵਾਲੇ ਨਿਯੁਕਤੀ ਪੱਤਰ ਦੇਣ ਦਾ ਵਾਅਦਾ ਕੀਤਾ ਸੀ। ਇਸ ਤੋਂ ਬਾਅਦ ਛੋਟੂ ਪਹਿਲਵਾਨ ਨੇ ਇਹ ਡਰਾਮਾ ਰਚਿਆ ਸੀ।


ਇਹ ਵੀ ਪੜ੍ਹੋ : Khanna News: ਪ੍ਰੇਮ ਸਬੰਧਾਂ ਦਾ ਘਰ ਪਤਾ ਲੱਗਣ 'ਤੇ ਪ੍ਰੇਮੀ ਜੋੜੇ ਨੇ ਚੁੱਕਿਆ ਖ਼ੌਫਨਾਕ ਕਦਮ