Khanna News: ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ ਵਿੱਚ ਛਾਲ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ।
Trending Photos
Khanna News: ਖੰਨਾ ਵਿੱਚ ਵਿਆਹੁਤਾ ਪ੍ਰੇਮੀ ਜੋੜੇ ਨੇ ਨਹਿਰ ਵਿੱਚ ਛਾਲ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਨ੍ਹਾਂ ਦੀਆਂ ਲਾਸ਼ਾਂ ਦੋਰਾਹਾ ਨਹਿਰ ਵਿੱਚ ਬਰਾਮਦ ਹੋ ਗਈਆਂ ਹਨ। ਖੁਦਕੁਸ਼ੀ ਦੇ ਸਮੇਂ ਦੋਵਾਂ ਨੇ ਇੱਕ-ਦੂਜੇ ਨਾਲ ਹੱਥ ਬੰਨ੍ਹੇ ਹੋਏ ਸਨ।
ਦੋਵੇਂ ਕਈ ਦਿਨਾਂ ਤੋਂ ਲਾਪਤਾ ਸਨ। ਪਿੰਡ ਜਟਾਣਾ ਦੇ ਰਹਿਣ ਵਾਲਾ ਵਿਅਕਤੀ ਦੋ ਬੱਚਿਆਂ ਦਾ ਪਿਤਾ ਸੀ। ਉਹ ਨਿੱਜੀ ਕੰਪਨੀ ਦੀ ਬੱਸ ਚਲਾਉਂਦਾ ਸੀ। ਉਸ ਦੀ ਨਜ਼ਦੀਕ ਦੇ ਪਿੰਡ ਰੁਪਾਲੋਂ ਦੀ ਇੱਕ ਔਰਤ ਨਾਲ ਦੋਸਤੀ ਹੋ ਗਈ। ਔਰਤ ਵੀ ਵਿਆਹੁਤਾ ਸੀ ਪਰ ਉਹ ਆਪਣੇ ਮਾਪੇ ਘਰ ਰਹਿੰਦੀ ਸੀ। ਇਸ ਤੋਂ ਬਾਅਦ ਦੋਵਾਂ ਦਰਮਿਆਨ ਪ੍ਰੇਮ ਸਬੰਧ ਬਣ ਗਏ। ਦੋਵਾਂ ਦੇ ਘਰ ਵਾਲੇ ਉਨ੍ਹਾਂ ਦੇ ਸਬੰਧਾਂ ਤੋਂ ਕਾਫੀ ਨਾਰਾਜ਼ ਸਨ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਸਬੰਧਾਂ ਦਾ ਪਤਾ ਇੱਕ-ਦੂਜੇ ਦੇ ਘਰ ਚੱਲ ਗਿਆ ਸੀ। ਇਸ ਗੱਲ ਨੂੰ ਲੈ ਕੇ ਕਲੇਸ਼ ਵੀ ਹੋਣ ਲੱਗਿਆ ਸੀ।। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਨਹਿਰ ਦੇ ਨੇੜੇ ਦੇਖਿਆ ਗਿਆ ਸੀ। ਜਾਣਕਾਰੀ ਮੁਤਾਬਕ ਦੋਵਾਂ ਦੇ ਰਿਸ਼ਤੇ ਦਾ ਇਕ ਦੂਜੇ ਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ। ਇਸ ਕਾਰਨ ਦੋਵਾਂ ਨੇ ਖੁਦਕੁਸ਼ੀ ਕਰ ਲਈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਭਾਲ ਦੌਰਾਨ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ। ਧਾਰਾ 174 ਦੀ ਕਾਰਵਾਈ ਕੀਤੀ ਗਈ।
ਪਹਿਲਾਂ ਰੁਮਾਲ ਨਾਲ ਇੱਕ-ਦੂਜੇ ਦੇ ਹੱਥ ਬੰਨ੍ਹੇ ਅਤੇ ਫਿਰ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਭਾਲ ਦੌਰਾਨ ਦੋਵਾਂ ਦੀਆਂ ਲਾਸ਼ਾਂ ਬਰਾਮਦ ਹੋ ਗਈਆਂ।
ਇਹ ਵੀ ਪੜ੍ਹੋ : Muktsar Accident News: ਸੰਘਣੀ ਧੁੰਦ ਕਾਰਨ ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸਾ ਗ੍ਰਸਤ, 11 ਪੁਲਿਸ ਮੁਲਾਜ਼ਮ ਜ਼ਖਮੀ
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਜੀਤ ਸਿੰਘ ਨੇ ਕਿਹਾ ਕਿ ਪ੍ਰੇਮ ਸਬੰਧਾਂ ਦਾ ਮਾਮਲਾ ਲੱਗਦਾ ਹੈ ਤੇ ਹੋਰ ਕੋਈ ਮਰਨ ਦਾ ਕਾਰਨ ਨਹੀਂ ਹੋ ਸਕਦਾ। ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : Sadak Suraksha Force: ਪੰਜਾਬ ਨੂੰ ਅੱਜ ਮਿਲੇਗੀ ਨਵੀਂ ਪੁਲਿਸ ਫੋਰਸ, ਗੱਡੀ ਦੇ ਸਟੇਰਿੰਗ ਨੂੰ ਹੱਥ ਪਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ