Wife Turned to be Transgender: ਵਿਆਹ ਅਜਿਹਾ ਸਬੰਧ ਹੈ ਜਿਸ ’ਚ ਇਨਸਾਨ ਨੇ ਆਪਣੇ ਪਾਰਟਨਰ ਨਾਲ ਉਮਰ ਭਰ ਲਈ ਵਿਸ਼ਵਾਸ਼ ਕਾਇਮ ਰੱਖਣਾ ਹੁੰਦਾ ਹੈ, ਪਰ ਅੱਜ ਕੱਲ੍ਹ ਇਸ ’ਚ ਵੀ ਕਦੇ ਨਾ ਕਦੇ ਧੋਖਾ ਮਿਲ ਹੀ ਜਾਂਦਾ ਹੈ। 


COMMERCIAL BREAK
SCROLL TO CONTINUE READING


ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਹਰਿਦੁਆਰ ਦੇ ਪਿੰਡ ਦਰਗਾਹਪੁਰ ਤੋਂ, ਜਿੱਥੇ ਨਵ-ਵਿਆਹੁਤਾ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਥਾਣੇ ਪਹੁੰਚ ਗਿਆ। 



ਅਸਲ ’ਚ 30 ਸਾਲਾਂ ਦਾ ਸੁਖਲਾਲ ਨਾਮ ਦਾ ਨੌਜਵਾਨ ਜਿਸ ਕੁੜੀ ਨੂੰ ਵਿਆਹ ਕੇ ਘਰ ਲਿਆਇਆ ਸੀ, ਉਹ ਟਰਾਂਸ-ਜੈਂਡਰ ਨਿਕਲੀ। ਸੋਸ਼ਲ ਮੀਡੀਆ ਰਾਹੀਂ ਪਿੰਡ ਦਰਗਾਹਪੁਰ ਦੇ ਨੌਜਵਾਨ ਸੁਖਲਾਲ ਦੀ ਹਰਿਆਣਾ ਦੀ ਆਰੂਸ਼ੀ ਨਾਲ ਦੋਸਤੀ ਹੋ ਗਈ। 



ਦੋਸਤੀ ਦੇ ਪਿਆਰ ’ਚ ਬਦਲਣ ਮਗਰੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ, ਦੋਹਾਂ ਨੇ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਪ੍ਰੇਮੀ ਜੋੜੇ ਨੇ ਪਿੰਡ ਲਕਸਰ ਦੇ ਰਾਧਾ ਕ੍ਰਿਸ਼ਨ ਮੰਦਰ ’ਚ ਵਿਆਹ ਕਰਵਾ ਲਿਆ। ਸੁਹਾਗਰਾਤ ਵਾਲੇ ਦਿਨ ਨੌਜਵਾਨ ਨੂੰ ਸੱਚਾਈ ਦਾ ਪਤਾ ਲੱਗਾ ਕਿ ਉਸਦੀ ਘਰਵਾਲੀ ਅਸਲ ’ਚ ਟਰਾਂਸ-ਜੈਂਡਰ ਹੈ। 



ਨੌਜਵਾਨ ਨੇ ਦੱਸਿਆ ਕਿ ਉਸਦੀ ਪਤਨੀ ਦਾ ਅਸਲ ਨਾਮ ਪਹਿਲਾਂ ਆਸ਼ੂ ਸੀ, ਜੋ ਲਿੰਗ-ਪਰਿਵਰਤਨ ਕਰਵਾਉਣ ਤੋਂ ਬਾਅਦ ਮੁੰਡੇ ਤੋਂ ਕੁੜੀ ਬਣੀ ਸੀ। ਨੌਜਵਾਨ ਨੇ ਦੱਸਿਆ ਕਿ ਆਰੂਸ਼ੀ ਦੀ ਪਰਿਵਾਰ ਵਾਲੇ ਤਲਾਕ ਬਦਲੇ ਮੋਟੀ ਰਕਮ ਦੀ ਮੰਗ ਕਰ ਰਹੇ ਸਨ। 



ਕੁੜੀ ਦੇ ਪਰਿਵਾਰ ਵਾਲਿਆਂ ਵਲੋਂ ਉਸਨੂੰ ਧਮਕਾਉਣ ਤੋਂ ਬਾਅਦ ਪੀੜਤ ਨੌਜਵਾਨ ਨੇ ਆਰੂਸ਼ੀ ਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਲਕਸਰ ’ਚ ਮਾਮਲਾ ਦਰਜ ਕਰਵਾਇਆ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਜਾਂਚ ਕੀਤੀ ਜਾ ਰਹੀ ਹੈ। 


ਇਹ ਵੀ ਪੜ੍ਹੋ: ਪ੍ਰੇਮੀ ਦੀ ਘਰਵਾਲੀ ਨੇ ਅਸ਼ਲੀਲ ਵੀਡੀਓ ਕੀਤੀ ਵਾਇਰਲ ਤਾਂ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ!