ਮੰਗਣੀ ਹੋ ਗਈ ਹੈ ਤਾਂ ਫਿਰ ਵੀ ਨਹੀਂ ਬਣਾ ਸਕਦੇ ਸਰੀਰਕ ਸਬੰਧ, ਹਾਈਕੋਰਟ ਦਾ ਸਖ਼ਤ ਫੁਰਮਾਨ
ਪੰਜਾਬ ਹਰਿਆਣਾ ਹਾਈਕੋਰਟ ਨੇ ਇੱਕ ਕੇਸ ਦੀ ਸੁਣਵਾਈ ਕਰਦਿਆ ਕਿਹਾ ਕਿ ਜੇਕਰ ਮੰਗਣੀ ਤੋਂ ਬਾਅਦ ਹੋਣ ਵਾਲੀ ਪਤਨੀ ਨਾਲ ਧੱਕੇ ਨਾਲ ਸਰੀਰਕ ਸਬੰਧ ਬਣਾਏ ਜਾਂਦੇ ਹਨ ਤਾਂ ਉਸ ਨੂੰ ਬਲਤਕਾਰ ਮੰਨਿਆ ਜਾਵੇਗਾ। ਕੋਰਟ ਨੇ ਕਿਹਾ ਜੇਕਰ ਤੁਹਾਡੇ ਵਿੱਚ ਆਪਸੀ ਸਹਿਮਤੀ ਨਹੀਂ ਤਾਂ ਤੁਸੀ ਮੰਗਣੀ ਤੋਂ ਬਾਅਦ ਸਰੀਰਕ ਸਬੰਧ ਨਹੀਂ ਬਣਾ ਸਕਦੇ।
ਚੰਡੀਗੜ੍ਹ- ਮੰਗਣੀ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਆਪਣੀ ਹੋਣ ਵਾਲੀ ਪਤਨੀ ਨਾਲ ਸਰੀਰਕ ਸਬੰਧ ਬਣਾਉਣ ਦੀ ਇਜਾਜ਼ਤ ਹੈ। ਜੇਕਰ ਤੁਹਾਡੇ ਵਿੱਚ ਆਪਸੀ ਸਹਿਮਤੀ ਨਹੀਂ ਤਾਂ ਤੁਸੀ ਮੰਗਣੀ ਤੋਂ ਬਾਅਦ ਸਰੀਰਕ ਸਬੰਧ ਨਹੀਂ ਬਣਾ ਸਕਦੇ। ਪੰਜਾਬ ਹਰਿਆਣਾ ਹਾਈਕੋਰਟ ਵਿੱਚ ਮੁਲਜ਼ਮ ਵੱਲੋਂ ਅਜਿਹੀ ਹੀ ਦਲੀਲ ਦੇ ਕੇ ਅਗਾਊਂ ਜ਼ਮਾਨਤ ਮੰਗੀ ਗਈ ਸੀ। ਜਿਸ 'ਤੇ ਸੁਣਵਾਈ ਕਰਦਿਆ ਜਸਟਿਸ ਵਿਵੇਕ ਪੁਰੀ ਨੇ ਫ਼ੈਸਲੇ ਵਿੱਚ ਕਿਹਾ ਕਿ ਮੰਗਣੀ ਤੋਂ ਬਾਅਦ ਵਿਆਹ ਨਹੀਂ ਹੋ ਸਕਿਆ ਤਾਂ ਇਸ ਤਰ੍ਹਾਂ ਦੀ ਸ਼ਮੂਲੀਅਤ ਦੇ ਆਧਾਰ 'ਤੇ ਸੈਕਸ ਕਰਨ ਲਈ ਦਲੀਲ ਸਵੀਕਾਰ ਨਹੀਂ ਕੀਤੀ ਜਾ ਸਕਦੀ। ਕੋਰਟ ਵੱਲੋਂ ਮੁਲਜ਼ਮ ਦੀ ਇਸ ਦਲੀਲ ਨੂੰ ਖਾਰਜ ਕੀਤਾ ਗਿਆ।
ਕੀ ਸੀ ਮਾਮਲਾ
ਕਰਨਾਲ ਪੁਲਿਸ ਵੱਲੋਂ ਇਕ ਲੜਕੀ ਦੀ ਸ਼ਿਕਾਇਤ 'ਤੇ ਬਲਤਕਾਰ ਦਾ ਮਾਮਲਾ ਦਰਜ ਕੀਤਾ ਗਿਆ। ਲੜਕੀ ਨੇ ਸ਼ਿਕਾਇਤ ਵਿੱਚ ਕਿਹਾ ਕਿ 30 ਜਨਵਰੀ 2022 ਨੂੰ ਉਸਦੀ ਮੰਗਣੀ ਹੋਈ ਸੀ ਤੇ ਵਿਆਹ ਦੀ ਮਿਤੀ 6 ਦਸੰਬਰ ਰੱਖੀ ਗਈ ਸੀ। ਇਸ ਦੌਰਾਨ ਉਸਦੇ ਹੋਣ ਵਾਲੇ ਪਤੀ ਵੱਲੋਂ ਉਸ ਨੂੰ 21 ਫਰਵਰੀ ਨੂੰ ਮਿਲਣ ਲਈ ਬੁਲਾਇਆ ਗਿਆ ਜਿਥੇ ਉਸ ਵੱਲੋਂ ਸਰੀਰਕ ਸਬੰਧ ਬਣਾਉਣ ਦੀ ਗੱਲ ਆਖੀ ਜਾਂਦੀ ਪਰ ਪੀੜਿਤਾਂ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਫਿਰ ਦੁਬਾਰਾ ਦੋਸ਼ੀ ਪੀੜਿਤਾਂ ਨੂੰ 18 ਜੂਨ ਨੂੰ ਇੱਕ ਹੋਟਲ ਵਿੱਚ ਲੈਂ ਜਾਂਦਾ ਹੈ ਜਿਥੇ ਉਹ ਉਸ ਨਾਲ ਜ਼ਬਰਨ ਸਰੀਰਕ ਸਬੰਧ ਬਣਾਉਂਦਾ ਹੈ ਤੇ ਉਸ ਦੀ ਇੱਕ ਵੀਡਿਓ ਗ੍ਰਾਫੀ ਵੀ ਕਰਦਾ ਹੈ। ਬਾਅਦ ਵਿੱਚ ਦੋਸ਼ੀ ਵੱਲੋਂ ਮੰਗਣੀ ਤੋੜ ਲਈ ਜਾਂਦੀ ਹੈ ਮਤਲਬ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਜਿਸ ਤੋਂ ਬਾਅਦ ਪੀੜਿਤਾਂ ਵੱਲੋਂ ਪੁਲਿਸ ਵਿੱਚ ਬਲਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ।
WATCH LIVE TV