MP Ravneet Bittu news:  ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ  (MP Ravneet Bittu) ਰਾਤ 1.30 ਵਜੇ ਦੇ ਕਰੀਬ ਜਗਰਾਉਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ ਤੋਂ ਸੂਚਨਾ ਸੀ ਕਿ ਪਿੰਡ ਬਹਾਦਰਕੇ ਵਿੱਚ ਰਾਤ ਸਮੇਂ ਨਾਜਾਇਜ਼ ਮਾਈਨਿੰਗ i(llegal mining) ਹੋ ਰਹੀ ਹੈ। ਦੇਰ ਰਾਤ ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ। ਬਿੱਟੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ 'ਤੇ ਰੇਤ ਦਾ ਕਾਲਾ ਕਾਰੋਬਾਰ  (Black Sand Business) ਹੋ ਰਿਹਾ ਹੈ।


COMMERCIAL BREAK
SCROLL TO CONTINUE READING

ਇਹ ਮਾਈਨਿੰਗ ਸਤਲੁਜ ਦਰਿਆ ਵਿੱਚ ਹੋ ਰਹੀ ਸੀ। ਬਿੱਟੂ ਨੇ ਦੱਸਿਆ ਕਿ ਮੌਕਾ ਦੇਖ ਕੇ ਪਤਾ ਲੱਗਾ ਹੈ ਕਿ ਇੱਥੋਂ ਦੇਸੀ ਟਰਾਲੀਆਂ ਆਦਿ ਭਰ ਕੇ ਚੱਲ ਰਹੀਆਂ ਹਨ। ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਬਿੱਟੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸਾਡੀਆਂ ਗੱਡੀਆਂ ਆ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ਸੜਕ ਜਾਮ ਕਰਨ ਲਈ ਸੜਕ 'ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ ਤਾਂ ਜੋ ਅਸੀਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੀਏ।


ਇਹ ਵੀ ਪੜ੍ਹੋ: Guru Nanak Jayanti 2022: ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅੱਜ, ਵੇਖੋ ਸ੍ਰੀ ਦਰਬਾਰ ਸਾਹਿਬ ਤੋਂ ਅਲੌਕਿਕ ਨਜ਼ਾਰਾ


ਦੱਸਣਯੋਗ ਹੈ ਕਿ ਰਾਤ ਨੂੰ ਰੇਤਾ ਭਰਨ 'ਤੇ ਵੀ ਪੂਰੀ ਤਰ੍ਹਾਂ ਮਨਾਹੀ ਹੈ। ਐੱਮਪੀ ਰਵਨੀਤ ਸਿੰਘ ਬਿੱਟੂ ਨੇ ਖ਼ੁਦ ਲਾਈਵ ਹੁੰਦਿਆਂ ਇਸ ਪਿੰਡ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਨਾਜਾਇਜ਼ ਮਾਈਨਿੰਗ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦੀ ਝੂਠੀਆਂ ਡੀਂਗਾਂ ਮਾਰ ਰਹੀ ਹੈ। ਅੱਜ ਜਗਰਾਉਂ ਵਿਧਾਨ ਸਭਾ ਹਲਕੇ ਦੇ ਇਸ ਆਖ਼ਰੀ ਪਿੰਡ ਵਿਚ ਜਿਸ ਤਰ੍ਹਾਂ ਧੜੱਲੇ ਨਾਲ ਰੇਤ ਮਾਈਨਿੰਗ ਚੱਲ ਰਹੀ ਹੈ, ਇਸ ਦੇ ਪਿੱਛੇ ਪੁਲਿਸ ਅਤੇ ਪ੍ਰਸ਼ਾਸਨਿਕ ਛਤਰ ਛਾਇਆ ਦੇ ਨਾਲ ਨਾਲ ਸੱਤਾਧਾਰੀ ਸਰਪ੍ਰਸਤੀ ਖੁੱਲ੍ਹ ਕੇ ਸਾਹਮਣੇ ਆਈ ਹੈ। 



ਉਨ੍ਹਾਂ ਮੌਕੇ ਤੇ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਮੁਖੀ ਸਮੇਤ ਪੁਲਿਸ ਅਧਿਕਾਰੀਆਂ ਨੂੰ ਇਸ ਨਾਜਾਇਜ਼ ਮਾਈਨਿੰਗ ਦੀ ਸੂਚਨਾ ਵੀ ਦਿੱਤੀ। ਐੱਮ ਪੀ ਬਿੱਟੂ ਨੇ ਕਿਹਾ ਕਿ ਅੱਜ ਵੀ ਰੇਤੇ ਦੇ ਅਸਮਾਨੀ ਪੁੱਜੇ ਭਾਅ ਆਮ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਅੱਜ ਵੀ ਰੇਤ ਮਾਫੀਆ ਸਰਕਾਰ ਦੇ ਉੱਤੇ ਪੂਰੀ ਤਰ੍ਹਾਂ ਹਾਵੀ ਸਾਬਤ ਹੋ ਰਿਹਾ ਹੈ ਜਿਸ ਤਰ੍ਹਾਂ ਬਹਾਦਰ ਕੇ ਪਿੰਡ ਵਿੱਚ ਧੜੱਲੇ ਨਾਲ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਵਿੱਚ ਵੱਡੇ ਮਗਰਮੱਛਾਂ ਦੀ ਸ਼ਮੂਲੀਅਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।