ਚੰਡੀਗੜ: ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' ਨੇ ਪੰਜਾਬ ਦੀਆਂ ਵਿਧਾਨ ਸਭਾ ਉਪ ਚੋਣਾਂ ਵਿਚ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ 'ਕਲੀਨ ਸਵੀਪ' ਕਰ ਦਿੱਤਾ ਹੈ। ਅਪਰੈਲ ਵਿਚ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵਿਚਕਾਰ ਇਹ ਪਹਿਲਾ ਵੱਡਾ ਚੋਣ ਮੁਕਾਬਲਾ ਸੀ।


COMMERCIAL BREAK
SCROLL TO CONTINUE READING

 


ਸ਼ਾਹਬਾਜ਼ ਸ਼ਰੀਫ ਦੇ ਬੇਟੇ ਦਾ ਖੁੱਸੇਗਾ ਅਹੁਦਾ


ਸ਼ਾਹਬਾਜ਼ ਦੇ ਬੇਟੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਆਪਣਾ ਅਹੁਦਾ ਗੁਆਉਣ ਵਾਲੇ ਹਨ। ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਸੁਪਰੀਮ ਕੋਰਟ ਦੇ ਹੁਕਮਾਂ ’ਤੇ 22 ਜੁਲਾਈ ਨੂੰ ਹੋਵੇਗੀ ਅਤੇ ਉਮੀਦਵਾਰ ਚੌਧਰੀ ਪਰਵੇਜ਼ ਇਲਾਹੀ ਦੇ ਸਿਆਸੀ ਤੌਰ ’ਤੇ ਅਹਿਮ ਸੂਬੇ ਪੰਜਾਬ ਦਾ ਨਵਾਂ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ। ਹੁਣ ਤੱਕ ਦੇ ਅਣਅਧਿਕਾਰਤ ਨਤੀਜਿਆਂ ਮੁਤਾਬਕ ਖਾਨ ਦੀ ਪਾਰਟੀ 'ਪੀਟੀਆਈ' ਨੇ 16 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਜਦੋਂ ਕਿ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੂੰ ਸਿਰਫ ਤਿੰਨ ਸੀਟਾਂ 'ਤੇ ਜਿੱਤ ਮਿਲੀ ਹੈ।


 


ਸ਼ਾਹਬਾਜ਼ ਪਰਿਵਾਰ ਨੇ ਆਪਣੀ ਹਾਰ ਕੀਤੀ ਸਵੀਕਾਰ


ਪ੍ਰਧਾਨ ਮੰਤਰੀ ਦੇ ਬੁਲਾਰੇ ਮਲਿਕ ਅਹਿਮਦ ਖਾਨ ਨੇ ਪੀ. ਟੀ. ਆਈ. ਨੂੰ ਦੱਸਿਆ, ''ਅਸੀਂ ਲੋਕਾਂ ਦੇ ਫਤਵੇ ਦਾ ਸਨਮਾਨ ਕਰਦੇ ਹਾਂ। ਹੁਣ ਅਸੀਂ ਪੀ. ਟੀ. ਆਈ. ਨੂੰ ਪੰਜਾਬ ਵਿੱਚ ਸਰਕਾਰ ਬਣਾਉਣ ਲਈ ਕਹਿੰਦੇ ਹਾਂ। ਇਹ ਪੁੱਛੇ ਜਾਣ ’ਤੇ ਕਿ ਕੀ ਪ੍ਰਧਾਨ ਮੰਤਰੀ ਸ਼ਾਹਬਾਜ਼ ਛੇਤੀ ਆਮ ਚੋਣਾਂ ਕਰਵਾਉਣ ਲਈ ਨੈਸ਼ਨਲ ਅਸੈਂਬਲੀ ਨੂੰ ਭੰਗ ਕਰਨਗੇ, ਉਨ੍ਹਾਂ ਕਿਹਾ, ‘‘ਪੀਐਮਐਲ-ਐਨ ਲੀਡਰਸ਼ਿਪ ਆਪਣੇ ਸਹਿਯੋਗੀਆਂ ਨਾਲ ਸਲਾਹ ਕਰਕੇ ਇਸ ਬਾਰੇ ਫੈਸਲਾ ਲਵੇਗੀ।


 


ਪੰਜਾਬ ਸੂਬੇ ਵਿਚ ਹੋਈਆਂ ਜ਼ਿਮਨੀ ਚੋਣਾਂ


ਇਸ ਤੋਂ ਪਹਿਲਾਂ ਜ਼ਿਮਨੀ ਚੋਣਾਂ ਹਿੰਸਕ ਘਟਨਾਵਾਂ ਦੇ ਨਾਲ ਮੁਕਾਬਲਤਨ ਸ਼ਾਂਤੀਪੂਰਵਕ ਹੋਈਆਂ ਸਨ। ਲਾਹੌਰ ਅਤੇ ਮੁਲਤਾਨ ਦੇ ਪੰਜ 'ਸੰਵੇਦਨਸ਼ੀਲ' ਹਲਕਿਆਂ ਵਿਚ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਲਾਹੌਰ ਵਿਚ ਪੀ. ਐਮ. ਐਲ. ਐਨ. ਅਤੇ ਪੀ. ਟੀ. ਆਈ. ਸਮਰਥਕਾਂ ਦਰਮਿਆਨ ਝੜਪਾਂ ਦੌਰਾਨ ਕੁਝ ਸਿਆਸੀ ਕਾਰਕੁਨ ਜ਼ਖ਼ਮੀ ਹੋ ਗਏ ਸਨ। ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮੁਜ਼ੱਫਰਗੜ੍ਹ ਵਿੱਚ ਵੀ ਦੋ ਕੱਟੜ ਵਿਰੋਧੀਆਂ ਵਿਚਕਾਰ ਹਿੰਸਕ ਝੜਪਾਂ ਹੋਣ ਦੀ ਸੂਚਨਾ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਹਲਕਿਆਂ 'ਚ ਵੋਟਿੰਗ ਘੱਟ ਰਹੀ।


 


ਵਿਧਾਨ ਸਭਾ ਦੀਆਂ 371 ਸੀਟਾਂ


ਪੰਜਾਬ ਪੁਲਿਸ ਅਨੁਸਾਰ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੋਂ ਹਿੰਸਾ ਵਿੱਚ ਸ਼ਾਮਲ ਹੋਣ ਅਤੇ ਹਥਿਆਰ ਲੈ ਕੇ ਜਾਣ ਦੇ ਦੋਸ਼ ਵਿੱਚ 15 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਪੀਟੀਆਈ ਪ੍ਰਧਾਨ ਇਮਰਾਨ ਖ਼ਾਨ ਦੇ ਕਰੀਬੀ ਸ਼ਾਹਬਾਜ਼ ਗਿੱਲ ਨੂੰ ਵੀ ਹਥਿਆਰਬੰਦ ਗਾਰਡ ਰੱਖਣ ਦੇ ਦੋਸ਼ ਵਿੱਚ ਮੁਜ਼ੱਫ਼ਰਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਹੈ।ਨਿਯਮਾਂ ਅਨੁਸਾਰ ਕਿਸੇ ਪਾਰਟੀ ਜਾਂ ਗਠਜੋੜ ਨੂੰ ਆਪਣੀ ਮਰਜ਼ੀ ਦਾ ਮੁੱਖ ਮੰਤਰੀ ਚੁਣਨਾ ਹੁੰਦਾ ਹੈ। ਵਿਧਾਨ ਸਭਾ ਦੀਆਂ 371 ਸੀਟਾਂ ਵਿਚੋਂ ਘੱਟੋ-ਘੱਟ 186 ਸੀਟਾਂ ਦੀ ਲੋੜ ਹੈ।


 


WATCH LIVE TV