India vs Pakistan in Asia Cup 2023: ਮੌਕਾ, ਮੌਕਾ... ਏਸ਼ੀਆ ਕੱਪ ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਚ ਹੋਣਾ ਤੈਅ
ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੋਵੇਂ ਮਜ਼ਬੂਤ ਟੀਮਾਂ ਹਨ ਅਤੇ ਲੋਕਾਂ ਨੂੰ ਉਮੀਦ ਹੈ ਕਿ ਦੋਵੇਂ ਟੀਮਾਂ ਗਰੁੱਪ ਸਟੇਜ ਪਾਰ ਕਰਕੇ ਟਾਪ 4 ‘ਚ ਪਹੁੰਚ ਜਾਵੇਗੀ।
India vs Pakistan in Asia Cup 2023: ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਵੱਲੋਂ ਏਸ਼ੀਆ ਕੱਪ ਸਣੇ 2023 ਅਤੇ 2024 ਲਈ ਕ੍ਰਿਕਟ ਕੈਲੇਂਡਰ (Asian Cricket Council Schedule) ਜਾਰੀ ਕੀਤਾ ਗਿਆ ਹੈ ਅਤੇ ਇਸ ਕੈਲੇਂਡਰ ‘ਚ ਏਸ਼ੀਆ ਕੱਪ ਵੀ ਸ਼ਾਮਲ ਹੈ।
ਇਸ ਦੌਰਾਨ ਇਹ ਵੀ ਐਲਾਨਿਆ ਗਿਆ ਹੈ ਕਿ ਏਸ਼ੀਆ ਕੱਪ 2023 ਦੇ ਦੋ ਗਰੁੱਪਾਂ ਵਿੱਚ ਕਿਹੜੀਆਂ ਟੀਮਾਂ ਹੋਣਗੀਆਂ। ਕ੍ਰਿਕਟ ਪ੍ਰੇਮੀਆਂ ਲਈ ਇੱਕ ਖ਼ੁਸ਼ਖ਼ਬਰੀ ਹੈ ਕਿ Asia Cup 2023 ਦੇ ਗਰੁੱਪ ਸਟੇਜ ‘ਚ India vs Pakistan ਮੈਚ ਹੋਵੇਗਾ ਕਿਉਂਕਿ ਦੋਵੇਂ ਇੱਕੋ ਗਰੁੱਪ ਦਾ ਹਿੱਸਾ ਹਨ।
ਏਸ਼ੀਆ ਕੱਪ ‘ਚ ਭਾਰਤ ਅਤੇ ਪਾਕਿਸਤਾਨ ਦੋਵੇਂ ਮਜ਼ਬੂਤ ਟੀਮਾਂ ਹਨ ਅਤੇ ਲੋਕਾਂ ਨੂੰ ਉਮੀਦ ਹੈ ਕਿ ਦੋਵੇਂ ਟੀਮਾਂ ਗਰੁੱਪ ਸਟੇਜ ਪਾਰ ਕਰਕੇ ਟਾਪ 4 ‘ਚ ਪਹੁੰਚ ਜਾਵੇਗੀ। ਜੇਕਰ ਅਜਿਹਾ ਕਰਨ 'ਚ ਦੋਵੇਂ ਟੀਮਾਂ ਕਾਮਿਯਾਬ ਹੁੰਦੀ ਹੈ ਤਾਂ ਏਸ਼ੀਆ ਕੱਪ ‘ਚ ਮੁੜ ਦੋਵਾਂ ਵਿਚਾਲੇ ਇੱਕ ਤੋਂ ਵਧ ਕੇ ਇੱਕ ਮੈਚ ਦੇਖਣ ਨੂੰ ਮਿਲ ਸਕਣਗੇ।
Asia Cup ਦੇ ਪਿਛਲੇ ਸੈਸ਼ਨ 'ਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ ਮੈਚ ਹੋਏ ਸਨ। ਪਾਕਿਸਤਾਨ ਨੇ ਫਾਈਨਲ ਖੇਡਿਆ ਸੀ ਪਰ ਭਾਰਤ ਟਾਪ 4 ਤੋਂ ਬਾਹਰ ਹੋ ਗਿਆ ਸੀ। ਹੁਣ ਏਸ਼ੀਆ ਕੱਪ 2023 ਵਿੱਚ ਵੀ ਦੋਵਾਂ ਵਿਚਾਲੇ ਇੱਕ ਤੋਂ ਵੱਧ ਮੈਚ ਹੋ ਸਕਦੇ ਹਨ।
Asia Cup 2023 group: ਜਾਣੋ ਦੋਵਾਂ ਗਰੁੱਪਾਂ ਵਿੱਚ ਕਿਹੜੀਆਂ ਟੀਮਾਂ ਸ਼ਾਮਲ
ਗਰੁੱਪ 1:
ਭਾਰਤ
ਪਾਕਿਸਤਾਨ
ਕੁਆਲੀਫਾਇਰ 1
ਗਰੁੱਪ 2:
ਸ਼੍ਰੀਲੰਕਾ
ਬੰਗਲਾਦੇਸ਼
ਅਫਗਾਨਿਸਤਾਨ
India vs Pakistan in Asia Cup 2023: ਭਾਰਤ ਬਨਾਮ ਪਾਕਿਸਤਾਨ ਦਾ ਪਹਿਲਾ ਮੈਚ ਸੰਭਵ
ਹੁਣ ਜਿਵੇਂ ਭਾਰਤ ਅਤੇ ਪਾਕਿਸਤਾਨ ਆਪਸ ਵਿੱਚ ਸੀਰੀਜ਼ ਨਹੀਂ ਖੇਡਦੇ, ਤਾਂ ਕਰਕੇ ਦੋਵੇਂ ਟੀਮਾਂ ICC ਜਾਂ ਹੋਰ ਟੂਰਨਾਮੈਂਟਾਂ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਦੀਆਂ ਹਨ। ਇਸ ਕਰਕੇ ਇਨ੍ਹਾਂ ਦੋਵੇਂ ਟੀਮਾਂ ਦੇ ਵਿਚਕਾਰ ਹੋਣ ਵਾਲੇ ਮੈਚ ਹਮੇਸ਼ਾ ਟੀਆਰਪੀ ਰਿਕਾਰਡ ਤੋੜ ਦਿੰਦੇ ਹਨ। ਇਸ ਦੌਰਾਨ ਉਮੀਦ ਲਗਾਈ ਜਾ ਰਹੀ ਹੈ ਕਿ ਏਸ਼ੀਆ ਕੱਪ 2023 ਦਾ ਪਹਿਲਾ ਮੈਚ ਭਾਰਤ ਬਨਾਮ ਪਾਕਿਸਤਾਨ ਹੋਵੇਗਾ।
ਇਹ ਵੀ ਪੜ੍ਹੋ: SYL ਨਹਿਰ ਰਾਹੀਂ ਪੰਜਾਬੀਆਂ ਦੇ ਪੈਰਾਂ ’ਚ ਕੰਡੇ ਬੀਜਣ ਵਾਲੇ ਮੈਨੂੰ ਸਲਾਹ ਨਾ ਦੇਣ: CM ਮਾਨ
Asia Cup 2023: ਜਾਣੋ ਕਦੋਂ ਤੇ ਕਿੱਥੇ ਹੋਵੇਗਾ ਏਸ਼ੀਆ ਕੱਪ 2023?
ਮਿਲੀ ਜਾਣਕਾਰੀ ਮੁਤਾਬਕ ਏਸ਼ੀਆ ਕੱਪ ਸਤੰਬਰ ਦੇ ਮਹੀਨੇ ਵਿੱਚ ਖੇਡਿਆ ਜਾਵੇਗਾ। ਹਾਲਾਂਕਿ ਇਸ ਦੇ ਪੂਰੇ ਸ਼ਡਿਊਲ ਦਾ ਹੁਣ ਤੱਕ ਐਲਾਨ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਸੀ ਕਿ ਏਸ਼ੀਆ ਕੱਪ ਪਾਕਿਸਤਾਨ ‘ਚ ਹੋਣਾ ਸੀ ਪਰ ਹਾਲ ਹੀ ਵਿੱਚ ਜੈ ਸ਼ਾਹ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਏਸ਼ੀਆ ਕੱਪ ਪਾਕਿਸਤਾਨ ਤੋਂ ਬਾਹਰ ਸ਼ਿਫਟ ਕੀਤਾ ਜਾਵੇਗਾ।
ਇਹ ਵੀ ਪੜ੍ਹੋ: 8 ਸਾਲਾਂ ਦੇ ਅਰਜਿਤ ਦੇ ਹੌਂਸਲੇ ਨੂੰ ਸਲਾਮ: 10 ਹਜ਼ਾਰ ਫੁੱਟ ਦੀ ਉਚਾਈ ਤੋਂ 'ਭਾਰਤ ਜੋੜੋ' ਯਾਤਰਾ ਨਾਲ ਜੁੜਨ ਦਾ ਦਿੱਤਾ ਸੁਨੇਹਾ