ਭਾਰਤੀ ਫੌਜੀਆਂ ਨੂੰ ਸਲਾਮ: ਮੋਢਿਆਂ ’ਤੇ ਚੁੱਕ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾਇਆ
ਭਾਰਤੀ ਫ਼ੌਜ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ’ਚ 24 ਘੰਟੇ ਮੁਸਤੈਦ ਰਹਿੰਦੀ ਹੈ, ਇਸ ਦੀ ਮਿਸਾਲ ਜੰਮੂ-ਕਸ਼ਮੀਰ ਦੀ ਤਹਿਸੀਲ ਬੁਨਿਆਰ (Buniyar Tehsil) ਦੇ ਪਿੰਡ ਸੁਮਵਾਲੀ ’ਚ ਵੇਖਣ ਨੂੰ ਮਿਲੀ, ਜਿੱਥੇ 30 ਸਾਲਾਂ ਦੀ ਗਰਭਵਤੀ ਗੁਲਸ਼ਨ ਬੇਗਮ (Gulshan Begum) ਨੂੰ ਡਗਰ ਡਵੀਜ਼ਨ (Dagger Divison) ਦੇ ਜਵਾਨਾਂ ਨੇ 20 ਕਿਲੋਮੀਟਰ ਦੂਰ ਸਥਿ
Indian Army personnel News: ਭਾਰਤੀ ਫ਼ੌਜ ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ’ਚ 24 ਘੰਟੇ ਮੁਸਤੈਦ ਰਹਿੰਦੀ ਹੈ, ਇਸ ਦੀ ਮਿਸਾਲ ਜੰਮੂ-ਕਸ਼ਮੀਰ ਦੀ ਤਹਿਸੀਲ ਬੁਨਿਆਰ (Buniyar Tehsil) ਦੇ ਪਿੰਡ ਸੁਮਵਾਲੀ ’ਚ ਵੇਖਣ ਨੂੰ ਮਿਲੀ, ਜਿੱਥੇ 30 ਸਾਲਾਂ ਦੀ ਗਰਭਵਤੀ ਗੁਲਸ਼ਨ ਬੇਗਮ (Gulshan Begum) ਨੂੰ ਡਗਰ ਡਵੀਜ਼ਨ (Dagger Divison) ਦੇ ਜਵਾਨਾਂ ਨੇ 20 ਕਿਲੋਮੀਟਰ ਦੂਰ ਸਥਿਤ ਹਸਪਤਾਲ ’ਚ ਪਹੁੰਚਾਇਆ।
ਫੌਜ ਦੇ ਬਿਆਨ ’ਚ ਕਿਹਾ ਗਿਆ ਹੈ ਕਿ, "ਮਰੀਜ਼ ਨੂੰ ਸੈਨਿਕਾਂ ਦੁਆਰਾ ਸੁਮਵਾਲੀ ਪਿੰਡ ਤੋਂ ਡਿਟੈਚਮੈਂਟ ਤੱਕ ਪੈਦਲ ਬਾਹਰ ਲਿਆਇਆ ਗਿਆ, ਫੇਰ ਉੱਥੇ ਭਾਰਤੀ ਫ਼ੌਜ ਦੀ ਮੈਡੀਕਲ ਟੀਮ ਦੁਆਰਾ ਮੁੱਢਲੀ ਜਾਂਚ ਕੀਤੀ ਗਈ। ਪੀੜਤ ਔਰਤ ਨੂੰ ਐਂਬੂਲੈਂਸ ਬਿਸਤਰੇ ’ਤੇ ਸ਼ਿਫਟ ਕਰਨ ਤੋਂ ਬਾਅਦ ਬਰਫ਼ ਦੀਆਂ ਢੱਕੀਆਂ ਸੜਕਾਂ ਰਾਹੀਂ ਬੋਨਿਆਰ ਪੀ.ਐੱਚ. ਸੀ. ਪਹੁੰਚਾਇਆ ਗਿਆ।
ਇਸੇ ਤਰ੍ਹਾਂ ਪਿਛਲੇ ਸਾਲ ਨਵੰਬਰ ਮਹੀਨੇ ’ਚ ਫੌਜ ਨੇ ਕੰਟਰੋਲ ਰੇਖਾ (LOC) ਨੇੜੇ ਸੁਮਵਾਲੀ ਪਿੰਡ ਤੋਂ ਇੱਕ ਗਰਭਵਤੀ ਔਰਤ ਨੂੰ ਸੰਕਟ ’ਚ ਬਚਾਇਆ ਸੀ। ਜਾਣਕਾਰੀ ਅਨੁਸਾਰ 30 ਸਾਲਾਂ ਦੀ ਅਟਾਰਾ ਨੂੰ ਪੇਟ ਵਿੱਚ ਭਿਅੰਕਰ ਦਰਦ ਹੋ ਰਿਹਾ ਸੀ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਫੌਜ ਦੇ ਅਧਿਕਾਰੀਆਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ।
ਫੌਜ ਨੇ ਆਪਣੇ ਬਿਆਨ 'ਚ ਜਾਣਕਾਰੀ ਦਿੱਤੀ ਕਿ, ''25 ਨਵੰਬਰ ਨੂੰ ਰਾਤ 9 ਵਜੇ ਨਾਲਾ ਸਥਿਤ ਭਾਰਤੀ ਫੌਜ ਦੀ ਚੌਕੀ 'ਤੇ ਸਥਾਨਕ ਲੋਕਾਂ ਤੋਂ ਇਕ ਗਰਭਵਤੀ ਔਰਤ (ਦੋ ਮਹੀਨਿਆਂ ਦੀ) ਅੰਤਾਰਾ (ਪਤੀ ਦਾ ਨਾਮ ਰਸ਼ੀਦ) ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੀ ਬੇਨਤੀ ਮਿਲੀ। ਔਰਤ ਦੇ ਪੇਟ ਵਿੱਚ ਤੇਜ਼ ਦਰਦ ਹੋ ਰਿਹਾ ਸੀ, ਜਿਸ ਤੋਂ ਬਾਅਦ ਮੈਡੀਕਲ ਟੀਮ ਨੇ ਉਸਨੂੰ ਤੁਰੰਤ ਸੁਰਖਿਅਤ ਸਥਾਨ ’ਤੇ ਪਹੁੰਚਾਉਣ ਦੀ ਯੋਜਨਾ ਬਣਾਈ।
ਪਿੰਡ ਵਾਸੀਆਂ ਦੀ ਮਦਦ ਨਾਲ ਪਹਿਲਾਂ ਪੀੜਤ ਔਰਤ ਨੂੰ ਪਿੰਡ ਸੁਮਵਾਲੀ ਤੋਂ ਸਟਰੈਚਰ ’ਤੇ ਛਟਾਲੀ ਤੱਕ ਲਿਜਾਇਆ ਗਿਆ। ਇਸ ਤੋਂ ਬਾਅਦ ਫੌਜ ਦੀ ਟੋਰਨਾ ਬਟਾਲੀਅਨ (Torna Battalion) ਦੀ ਕੁਇੱਕ ਰਿਸਪਾਂਸ ਟੀਮ (QRT) ਦੀ ਸੁਰਖਿਆ ਹੇਠ ਫ਼ੌਜ ਦੇ ਵਾਹਨ ’ਚ ਬੋਨਿਆਰ ਦੇ ਪੀ. ਐੱਚ. ਸੀ. ਲਿਜਾਇਆ ਗਿਆ।
ਇਹ ਵੀ ਪੜ੍ਹੋ: ਸੜਕ ’ਤੇ ਵਾਹਨ ਖੜ੍ਹਾ ਕਰਨ ਵਾਲੇ ਸਾਵਧਾਨ, ਸੜਕ ਸੁਰੱਖਿਆ ਹਫ਼ਤੇ ਦੌਰਾਨ ਕੁਤਾਹੀ ਕਰਨ ’ਤੇ ਹੋਵੇਗਾ ਚਲਾਣ!