Amritsar News: ਪਾਕਿਸਤਾਨ ਵਾਲੇ ਪਾਸਿਓਂ ਪਿਛਲੇ ਕੁਝ ਮਹੀਨੇ ਪਹਿਲਾਂ ਸਰਹੱਦ ਪਾਰ ਕਰਕੇ ਗਲਤੀ ਨਾਲ ਭਾਰਤ ਵਿੱਚ ਦਾਖਲ ਹੋਏ ਪਾਕਿਸਤਾਨੀ ਮੂਲ ਦੇ ਨਾਬਾਲਿਕ ਲੜਕਿਆਂ ਨੂੰ ਬੀਐਸਐਫ ਵੱਲੋਂ ਪਾਕਿਸਤਾਨ ਰੇਂਜਰਾਂ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅਗਸਤ 2022 ਵਿੱਚ ਦੋ ਪਾਕਿਸਤਾਨੀ ਨਾਗਰਿਕ ਅਬਾਸ ਅਲੀ ਤੇ ਹਸਨ ਅਲੀ ਜੋ ਕਿ ਜਿਲਾ ਕਸੂਰ ਦੇ ਪਿੰਡ ਸੁਰਸਿੰਘ ਪਾਕਿਸਤਾਨ ਦੇ ਨਿਵਾਸੀ ਹਨ I ਉਹ ਗਲਤ ਨਹੀਂ ਭਾਰਤ ਵਿੱਚ ਦਾਖਲ ਹੋ ਗਏ ਸਨ। ਜਿਨ੍ਹਾਂ ਨੂੰ ਜਾਂਚ ਪੜਤਾਲ ਤੋਂ ਬਾਅਦ ਵਾਪਸ ਜਾਣ ਦੀ ਇਜਾਜਤ ਦਿੱਤੀ ਗਈ ਹੈ।


COMMERCIAL BREAK
SCROLL TO CONTINUE READING

ਦੋਵਾਂ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਮਾਮਲਾ ਚੱਲਿਆ ਸੀ। ਹਾਈਕੋਰਟ ਨੇ 2023 ਸਾਲ ਵਿੱਚ ਦੋਵਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਜਿਨ੍ਹਾਂ ਨੂੰ ਅਟਾਰੀ ਆਈਸੀਪੀ ਸਰਹੱਦ 'ਤੇ ਪਹੁੰਚਣ ਉਪਰੰਤ ਭਾਰਤੀ ਇਮੀਗਰੇਸ਼ਨ ਅਤੇ ਕਸਟਮ ਨੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਦੋਵੇਂ ਨਾਬਾਲਕ ਪਾਕਿਸਤਾਨੀ ਲੜਕਿਆਂ ਨੂੰ ਬੀਐਸਐਫ ਦੇ ਹਵਾਲੇ ਕੀਤਾ ਗਿਆ I ਜਿੱਥੇ ਕਿ ਬੀ.ਐਸ.ਐਫ ਨੇ Beating The Retreat  ਖ਼ਤਮ ਹੋਣ ਉਪਰੰਤ ਅਟਾਰੀ ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ਰਸਤੇ ਪਾਕਿਸਤਾਨ ਰੇਂਜਰਾਂ ਨੂੰ ਦੋਵੇਂ ਨਾਗਰਿਕ ਸੋਂਪੇ ਗਏ। ਇਸ ਮੌਕੇ ਪਾਕਿਸਤਾਨ ਵਾਹਗਾ ਸਰਹੱਦ ਵਿਖੇ ਦੋਵੇਂ ਨਾਬਾਲਿਕ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਰ ਰਿਸ਼ਤੇਦਾਰ ਆਪਣੇ ਬੱਚਿਆਂ ਨੂੰ ਲੈਣ ਲਈ ਪੁੱਜੇ ਹੋਏ ਸਨ I