Indian Railway Rules: ਜੇਕਰ ਰੇਲਗੱਡੀ `ਚੋਂ ਸਾਮਾਨ ਹੋ ਜਾਵੇ ਚੋਰੀ ਤਾਂ ਕੀ ਕਰਨਾ ਹੈ? ਇੱਥੇ ਪੜ੍ਹੋ ਰੇਲਵੇ ਵੱਲੋਂ ਜਾਰੀ ਨਵੇਂ ਨਿਯਮ
Indian Railway Rules: ਕਈ ਵਾਰ ਟਰੇਨ `ਚ ਸਾਮਾਨ ਚੋਰੀ ਹੋ ਜਾਂਦਾ ਹੈ। ਚੋਰੀ ਹੋਏ ਸਾਮਾਨ ਦਾ ਰੇਲਵੇ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਰੇਲਵੇ ਦੇ ਕੀ ਨਿਯਮ ਹਨ।
Indian Railway Rules: ਦੇਸ਼ ਵਿੱਚ ਹਰ ਰੋਜ਼ ਲੱਖਾਂ ਲੋਕ ਰੇਲ ਰਾਹੀਂ ਸਫ਼ਰ ਕਰਦੇ ਹਨ ਅਤੇ ਰੇਲ ਦਾ ਸਫ਼ਰ ਬਹੁਤ ਜ਼ਿਆਦਾ ਆਰਾਮਦਾਇਕ ਹੈ। ਲੋਕ ਰੇਲ ਦੇ ਸਫ਼ਰ ਨੂੰ ਸਭ ਤੋਂ ਸਰੁਖੀਅਤ ਮੰਨਦੇ ਹਨ। ਅਜਿਹੇ 'ਚ ਯਾਤਰੀਆਂ ਲਈ ਆਪਣੇ ਸਮਾਨ ਦੀ ਰੱਖਿਆ ਕਰਨਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਯਾਤਰਾ ਦੌਰਾਨ ਸਾਮਾਨ ਜਾਂ ਸਮਾਨ ਚੋਰੀ ਹੋਣ ਦੀਆਂ ਘਟਨਾਵਾਂ (Snatching Incident In Train) ਅਕਸਰ ਤੁਸੀਂ ਦੇਖੀਆਂ ਜਾਂ ਸੁਣੀਆਂ ਹੋਣਗੀਆਂ ਪਰ, ਜੇਕਰ ਤੁਹਾਡੇ ਨਾਲ ਅਜਿਹੀ ਘਟਨਾ ਵਾਪਰ ਜਾਵੇ ਤਾਂ ਕੀ ਹੋਵੇਗਾ?
ਤੁਸੀਂ ਇਸ ਸਥਿਤੀ ਵਿੱਚ ਕੀ ਕਰੋਗੇ? ਇਸ ਬਾਰੇ ਜਾਣਨ ਲਈ ਰੇਲਵੇ ਵੱਲੋਂ ਕੁਝ ਜਾਰੀ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਟਰੇਨ 'ਚੋਂ ਸਾਮਾਨ ਚੋਰੀ ਹੋਣ (Snatching Incident In Train) 'ਤੇ ਯਾਤਰੀਆਂ ਨੂੰ ਪਹਿਲਾਂ ਕੀ ਕਰਨਾ ਚਾਹੀਦਾ ਹੈ।ਇਸ ਬਾਰੇ ਰਾਜ ਖਪਤਕਾਰ ਕਮਿਸ਼ਨ ਨੇ ਰੇਲ ਗੱਡੀ ਵਿੱਚ ਸਨੈਚਿੰਗ ਦੀ ਘਟਨਾ ਲਈ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਮਿਸ਼ਨ ਨੇ ਰੇਲਵੇ ਮੰਤਰਾਲੇ (Indian Railway Rules) ਨੂੰ ਮੁਆਵਜ਼ੇ ਵਜੋਂ 50,000 ਰੁਪਏ ਅਤੇ ਯਾਤਰੀ ਦੇ ਚੋਰੀ ਹੋਏ ਸਮਾਨ ਲਈ 1.08 ਲੱਖ ਰੁਪਏ ਮੁਆਵਜ਼ੇ ਵਜੋਂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ: Punjab Weather News: ਕੜਾਕੇ ਦੀ ਗਰਮੀ ਲਈ ਹੋ ਜਾਓ ਤਿਆਰ, ਪੰਜਾਬ 'ਚ 35 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਪਾਰਾ
ਇਹ ਫੈਸਲਾ ਸੈਕਟਰ-28 ਦੇ ਰਾਮਵੀਰ ਦੀ ਸ਼ਿਕਾਇਤ 'ਤੇ ਦਿੱਤਾ ਗਿਆ ਹੈ। ਚੰਡੀਗੜ੍ਹ ਤੋਂ ਦਿੱਲੀ ਜਾਂਦੇ ਸਮੇਂ ਅੰਬਾਲਾ ਨੇੜੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ ਗਿਆ। ਉਸ ਨੇ ਜ਼ਿਲ੍ਹਾ ਖਪਤਕਾਰ ਕਮਿਸ਼ਨ ਵਿੱਚ ਕੇਸ ਦਾਇਰ ਕੀਤਾ ਪਰ ਕੇਸ ਖਾਰਜ ਹੋ ਗਿਆ। ਫਿਰ ਉਸਨੇ ਰਾਜ ਖਪਤਕਾਰ ਕਮਿਸ਼ਨ ਨੂੰ ਅਪੀਲ ਕੀਤੀ। ਸਟੇਟ ਕਮਿਸ਼ਨ ਨੇ ਉਸ ਦੀ ਅਪੀਲ ਨੂੰ ਮਨਜ਼ੂਰ ਕਰਦੇ ਹੋਏ ਜ਼ਿਲ੍ਹਾ ਕਮਿਸ਼ਨ ਦੇ ਫੈਸਲੇ ਨੂੰ ਪਲਟ ਦਿੱਤਾ।
ਸਮਾਨ ਦੀ ਚੋਰੀ ਲਈ ਮੁਆਵਜ਼ਾ Indian Railway Rules
ਜੇਕਰ ਟਰੇਨ 'ਚ ਸਫਰ ਕਰਦੇ ਸਮੇਂ ਕਿਸੇ ਯਾਤਰੀ ਦਾ ਸਾਮਾਨ ਚੋਰੀ ਹੋ ਜਾਂਦਾ ਹੈ ਤਾਂ ਉਸ ਨੂੰ ਪਹਿਲਾਂ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ। ਜੇਕਰ ਸ਼ਿਕਾਇਤ ਕਰਨ 'ਤੇ ਵੀ ਤੁਹਾਡਾ ਸਾਮਾਨ ਨਹੀਂ ਮਿਲਦਾ ਹੈ, ਤਾਂ ਭਾਰਤੀ ਰੇਲਵੇ ਦੁਆਰਾ ਚੋਰੀ ਜਾਂ ਗੁੰਮ ਹੋਏ ਸਾਮਾਨ ਲਈ ਮੁਆਵਜ਼ਾ ਦਿੱਤਾ ਜਾਂਦਾ ਹੈ। ਹਾਲਾਂਕਿ, ਇਸਦੇ ਲਈ ਤੁਹਾਨੂੰ ਕੁਝ ਜ਼ਰੂਰੀ ਕੰਮ ਕਰਨੇ ਪੈਣਗੇ।