ਚੰਡੀਗੜ੍ਹ: ਸਾਬਕਾ ਮੰਤਰੀਆਂ ਤੋਂ ਬਾਅਦ ਹੁਣ ਪਨਸਪ (Punsup) ਵਿਭਾਗ ਦੇ ਇੰਸਪੈਕਟਰ ਗੁਰਿੰਦਰ ਸਿੰਘ ’ਤੇ ਸਰਕਾਰ ਵਲੋਂ ਕਾਰਵਾਈ ਕੀਤੀ ਗਈ ਹੈ। ਮਾਨ ਸਰਕਾਰ ਦੁਆਰਾ ਕਾਰਵਾਈ ਕਰਦਿਆਂ ਕਣਕ ਦੀਆਂ ਬੋਰੀਆਂ ’ਚ ਕਰੋੜਾਂ ਦਾ ਘਪਲਾ ਕਰਨ ਦੇ ਦੋਸ਼ ’ਚ ਇੰਸਪੈਕਟਰ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

 



ਕਣਕ ਦੀਆਂ ਬੋਰੀਆਂ ਦੇ ਸਟਾਕ ’ਚ ਹੋਇਆ ਘਪਲਾ
ਦੱਸ ਦੇਈਏ ਕਿ ਪੰਜਾਬ ਸਰਕਾਰ (Punjab Government) ਦੁਆਰਾ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟੋਲਰੈਂਸ (Zero Tolerance) ਨੀਤੀ ਅਪਣਾਈ ਜਾ ਰਹੀ ਹੈ ਅਤੇ ਡਿਊਟੀ ਪ੍ਰਤੀ ਗੈਰ-ਜ਼ਿੰਮੇਵਾਰ ਰਵੱਈਆ ਅਪਨਾਉਣ ਵਾਲਿਆਂ ਵਿਰੁੱਧ ਸਖ਼ਤੀ ਨਾਲ ਨਜਿੱਠਿਆ ਜਾ ਰਿਹਾ ਹੈ। ਇਸ ਨੀਤੀ ਤਹਿਤ ਖ਼ੁਰਾਕ, ਸਪਲਾਈ ਤੇ ਖਪਤਕਾਰ ਵਿਭਾਗ ਦੇ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪਨਸਪ (Punsup) ਦੀ ਮੈਨੇਜਿੰਗ ਡਾਇਰੈਕਟਰ ਅੰਮ੍ਰਿਤ ਕੌਰ ਗਿੱਲ ਨੇ ਤਕਰੀਬਨ 20,294 ਬੋਰੀਆਂ ਤੇ 3 ਕਰੋੜ ਰੁਪਏ ਦੇ ਹੋਰ ਸਟਾਕ ਦੇ ਗਬਨ ਦੇ ਦੋਸ਼ ਤਹਿਤ ਪਟਿਆਲਾ ’ਚ ਤਾਇਨਾਤ ਇੰਸੈਪਕਟਰ ਗੁਰਿੰਦਰ ਸਿੰਘ ਨੂੰ ਬਰਖ਼ਾਸਤ ਕੀਤਾ ਗਿਆ ਹੈ।




ਜਾਂਚ ਦੌਰਾਨ ਇੰਸਪੈਕਟਰ ਦਾ ਘਪਲਾ ਆਇਆ ਸਾਹਮਣੇ
ਮੰਤਰੀ ਨੇ ਘਪਲੇ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਜ਼ਿਲ੍ਹਾ ਮੈਨੇਜਰ ਅਨੰਤ ਸ਼ਰਮਾ, ਗੌਰਵ ਆਹੂਲਵਾਲੀਆ ਤੇ ਅਵਿਨਾਸ਼ ਗੋਇਲ ਸਮੇਤ ਅਧਿਕਾਰੀਆਂ ਦੀ ਵਿਸ਼ੇਸ਼ ਜਾਂਚ (Investigation Team) ਟੀਮ ਵਲੋਂ ਕੀਤੀ ਪੜਤਾਲ ’ਚ ਇਹ ਘਪਲਾ ਸਾਹਮਣੇ ਆਇਆ। 


 



ਘਪਲਾ ਸਾਹਮਣੇ ਆਉਣ ਤੋਂ ਬਾਅਦ ਛੁੱਟੀ ’ਤੇ ਗਿਆ ਇੰਸਪੈਕਟਰ
ਦਿਲਚਸਪ ਗੱਲ ਇਹ ਸਾਹਮਣੇ ਆਈ ਕਿ ਫਿਜ਼ੀਕਲ ਵੈਰੀਫਿਕੇਸ਼ਨ (Physical verification) ਦੇ ਧਿਆਨ ’ਚ ਇਹ ਸਟਾਕ ਦੀ ਘਾਟ ਸਾਹਮਣੇ ਆਉਣ ਤੋਂ ਬਾਅਦ ਪੁਛਗਿੱਛ ਕਰਨ ਤੋਂ ਪਹਿਲਾਂ ਸੰਬਧਿਤ ਇੰਸਪੈਕਟਰ ਗੁਰਿੰਦਰ ਸਿੰਘ ਐੱਲ. ਟੀ. ਸੀ. (LTC) ਛੁੱਟੀ ’ਤੇ ਚਲਾ ਗਿਆ ਤੇ ਮੁੜ ਹਾਲ ਦੀ ਘੜੀ ਉਸਨੇ ਡਿਊਟੀ ਜੁਆਇੰਨ ਨਹੀਂ ਕੀਤੀ ਹੈ।