IPL 2023, LSG vs CSK: ਲਖਨਊ ਬਨਾਮ ਚੇਨਈ ਮੈਚ ਵਿੱਚ ਕੁਮੈਂਟਰੀ ਦੌਰਾਨ ਐਮੀ ਵਿਰਕ ਨੇ ਬਣਾਇਆ ਮਾਹੌਲ!
ਇਸ ਵਾਰ ਮੈਚ ਦੀ ਕੁਮੈਂਟਰੀ ਵੱਖ-ਵੱਖ ਭਾਸ਼ਾਵਾਂ ਵਿੱਚ ਹੋ ਰਹੀ ਹੈ ਪਰ ਇੰਨ੍ਹਾਂ ਭਾਸ਼ਾਵਾਂ ਵਿੱਚ ਪੰਜਾਬੀ ਅਤੇ ਭੌਜਪੁਰੀ ਕੁਮੈਂਟਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ।
IPL 2023, LSG vs CSK Ammy Virk Punjabi Commentary news: ਆਈਪੀਏਲ 2023 ਵਿੱਚ ਪੰਜਾਬੀ ਕੁਮੈਂਟਰੀ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰ ਰਹੀ ਹੈ। ਇਸ ਦੌਰਾਨ ਅੱਜ ਯਾਨੀ ਬੁੱਧਵਾਰ ਨੂੰ ਚੇਨਈ ਬਨਾਮ ਲਖਨਊ ਦੇ ਮੈਚ ਵਿੱਚ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਆਪਣੀ ਕੁਮੈਂਟਰੀ ਨਾਲ ਪੰਜਾਬੀਆਂ ਦਾ ਮਨੋਰੰਜਨ ਕੀਤਾ।
ਜਿਵੇਂ ਹੀ ਪੰਜਾਬੀਆਂ ਨੂੰ ਪਤਾ ਲੱਗਿਆ ਕਿ ਅੱਜ ਦੇ ਮੈਚ ਵਿੱਚ ਐਮੀ ਵਿਰਕ ਕੁਮੈਂਟਰੀ ਕਰ ਰਹੇ ਹਨ, ਤਾਂ ਲੋਕਾਂ ਨੇ ਤੁਰੰਤ ਆਪਣੇ ਟੀਵੀ ਚੈਨਲ ਤੇ ਜੀਓ ਸਿਨੇਮਾ ਐੱਪ ਖੋਲ੍ਹ ਲਏ। ਹਾਲਾਂਕਿ ਐਮੀ ਵਿਰਕ ਨੇ ਮਹਿਜ਼ ਕੁਝ ਹੀ ਦੇਰ ਲਈ ਕੁਮੈਂਟਰੀ ਕੀਤੀ ਪਰ ਉਨ੍ਹਾਂ ਆਪਣੇ ਹਿੱਸੇ ਦੀ ਕੁਮੈਂਟਰੀ ਲਈ ਖੂਬ ਵਾਹਵਾਹੀ ਲੁੱਟੀ।
ਇਸ ਦੌਰਾਨ ਐਮੀ ਵਿਰਕ ਨੇ ਆਪਣੀ ਕ੍ਰਿਕਟ ਦੀ ਜਾਣਕਾਰੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਦੱਸ ਦਈਏ ਕਿ ਐਮੀ ਵਿਰਕ ਨੇ 1983 ਵਰਲਡ ਕੱਪ 'ਤੇ ਆਧਾਰਿਤ ਬਾਲੀਵੁੱਡ ਫਿਲਮ '83 ਵਿੱਚ ਵੀ ਕੰਮ ਕੀਤਾ ਸੀ ਅਤੇ ਆਪਣੀ ਅਦਾਕਾਰੀ ਨਾਲ ਸੱਭ ਦੇ ਦਿਲ ਜਿੱਤੇ ਸਨ।
ਇਹ ਵੀ ਪੜ੍ਹੋ: Parkash Singh Badal News: ਸ੍ਰੀ ਕੀਰਤਪੁਰ ਸਾਹਿਬ ਵਿਖੇ ਪ੍ਰਕਾਸ਼ ਸਿੰਘ ਬਾਦਲ ਦੇ ਫੁੱਲ ਕੀਤੇ ਜਲ ਪ੍ਰਵਾਹ
ਆਈਪੀਐਲ 2023 ਨੂੰ ਦੇਖਦਿਆਂ ਇਸ ਵਾਰ ਕ੍ਰਿਕਟ ਦੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਸਾਰੀਆ ਟੀਮਾਂ ਆਪਣੇ ਵੱਲੋਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ ਕਿ ਉਹ ਹਰ ਮੈਚ ਜਿੱਤਣ। ਇਸ ਵਾਰ ਭਾਵੇਂ ਮੈਚ ਦੇਖਣਾ ਦਿਲਚਸਪ ਸੀ ਪਰ ਇੱਕ ਹੋਰ ਚੀਜ਼ ਸੀ ਜਿਸ ਨੇ ਲੋਕਾਂ ਦਾ ਧਿਆਨ ਖਿੱਚਿਆ, ਉਹ ਸੀ ਪੰਜਾਬੀ ਕੁਮੈਂਟਰੀ।
ਇਸ ਵਾਰ ਮੈਚ ਦੀ ਕੁਮੈਂਟਰੀ ਵੱਖ-ਵੱਖ ਭਾਸ਼ਾਵਾਂ ਵਿੱਚ ਹੋ ਰਹੀ ਹੈ ਪਰ ਇੰਨ੍ਹਾਂ ਭਾਸ਼ਾਵਾਂ ਵਿੱਚ ਪੰਜਾਬੀ ਅਤੇ ਭੌਜਪੁਰੀ ਕੁਮੈਂਟਰੀ ਨੇ ਹਰ ਕਿਸੇ ਦਾ ਦਿਲ ਜਿੱਤਿਆ ਹੈ। ਆਈਪੀਐਲ 2023 ਦੌਰਾਨ ਸ਼ਰਨਦੀਪ ਸਿੰਘ, ਰਾਹੁਲ ਸ਼ਰਮਾ, VRV ਸਿੰਘ, ਸੁਨੀਲ ਤਨੇਜਾ, ਗੁਰਜੀਤ ਸਿੰਘ ਅਤੇ ਅਤੁਲ ਵਾਸਨ ਅਤੇ ਪਲਕ ਸ਼ਰਮਾ ਨੇ ਮੈਚ ਵਿੱਚ ਪੰਜਾਬੀ ਕੁਮੈਂਟਰੀ ਨਾਲ ਮੈਚ ਨੂੰ ਹੋਰ ਵੀ ਜ਼ਿਆਦਾ ਰੋਮਾਂਚਕ ਬਣਾ ਦਿੱਤਾ।
ਇਹ ਵੀ ਪੜ੍ਹੋ: Armaan Malik Wife Payal Hospitalised: ਅਰਮਾਨ ਮਲਿਕ ਦੀ ਪਤਨੀ ਪਾਇਲ ਦੀ ਵਿਗੜੀ ਸਿਹਤ! ਹਸਪਤਾਲ 'ਚ ਦਾਖਲ
(For more news apart from IPL 2023, LSG vs CSK Ammy Virk Punjabi Commentary news, stay tuned to Zee PHH)