Jagdish Singh Jhinda: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਡਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਦੇ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਨ। ਜਗਦੀਸ਼ ਸਿੰਘ ਝੀਡਾਂ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਅਤੇ ਆਦਮੀ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ 'ਚ ਖੇਡਦਾ ਹੈ।


COMMERCIAL BREAK
SCROLL TO CONTINUE READING

ਜਗਦੀਸ਼ ਸਿੰਘ ਝੀਡਾਂ ਨੇ ਕਿਹਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ...ਕਿਉਂਕਿ ਅਸੀਂ ਭੁਗਤਭੋਗੀ ਹਾਂ...ਜਦੋਂ ਸਰਕਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ ਸੀ ਤਾਂ ਸਾਡੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਸੀ। ਜਿਨ੍ਹਾਂ ਨੇ 22 ਸਾਲ ਸੰਘਰਸ਼ ਕੀਤਾ ਸੀ। ਇਸ ਕਮੇਟੀ ਦਾ ਅਸੀਂ ਗਠਨ ਕਰਕੇ ਨਾਂਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਨ। ਇਸੇ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਕਿਹਾ ਸੀ ਕਿ ਅਸੀਂ ਇਸ ਕਮੇਟੀ ਉੱਤੇ ਮੋਹਰ ਲਗਾਵਾਂਗੇ। ਜਦੋਂ ਇਸ ਬਾਰੇ ਬੀਜੇਪੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ। ਅਤੇ ਆਖਿਆ ਕਿ ਤੁਸੀਂ ਕੌਣ ਹੁੰਦੇ ਹੋ ਇਸ ਕਮੇਟੀ 'ਤੇ ਮੋਹਰ ਲਗਾਉਣ ਵਾਲੇ...ਹਰਿਆਣਾ ਵਿੱਚ ਸਾਡੇ ਸਰਕਾਰ ਹੈ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਬੀਜੇਪੀ ਨੇ ਇਸ ਕਮੇਟੀ ਨੂੰ ਰੋਕਣ ਦੇ ਲਈ ਹਰਪ੍ਰੀਤ ਸਿੰਘ ਦੀ ਵਰਤੋਂ ਕੀਤੀ। ਜਥੇਦਾਰ ਮੇਰੇ ਹਿਸਾਬ ਨਾਲ ਉਹ ਬੀਜੇਪੀ ਦਾ ਏਜੰਟ ਅਤੇ ਆਦਮੀ ਹੈ।


ਝੀਡਾਂ ਨੇ ਕਿਹਾ ਕਿ ਜਦੋਂ ਵਿਰਸਾ ਸਿੰਘ ਵਲਟੋਹਾ ਨੇ ਹਰਪ੍ਰੀਤ ਸਿੰਘ ਦੇ ਖਿਲਾਫ ਬਿਆਨ ਦਿੱਤਾ ਤਾਂ ਉਸਨੂੰ ਲੱਗਿਆ ਕਿ...ਹੁਣ ਉਸ ਦੀ ਪੋਲ ਖੁੱਲ੍ਹ ਚੁੱਕੀ ਹੈ। ਕਿ ਮੇਰੇ ਭੇਤ ਦਾ ਪਰਦਾਫਾਸ਼ ਹੋ ਗਿਆ ਹੈ। ਮੈਂ ਭਾਜਪਾ ਦਾ ਗੁਲਾਮ ਬਣ ਚੁੱਕਿਆ ਹਾਂ। ਮੈਂ ਭਾਜਪਾ ਦੇ ਇਸ਼ਾਰੇ 'ਤੇ ਕੰਮ ਕਰਦਾ ਹਾਂ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੇਰੀ ਜਥੇਦਾਰ ਤੋਂ ਛੁੱਟੀ ਕਰ ਦੇਵੇਗੀ, ਇਸ ਲਈ ਉਸ ਨੇ ਪਹਿਲਾਂ ਹੀ ਆਪਣਾ ਦਾਅ ਖੇਡ ਦਿੱਤਾ ਅਤੇ ਆਪਣਾ ਅਸਤੀਫਾ ਦੇ ਦਿੱਤਾ। 


ਉਨ੍ਹਾਂ ਨੇ ਕਿਹਾ ਕਿ..ਮੈਂ ਖੁੱਦ ਵੀ ਅਜਿਹਾ ਕਹਿੰਦਾ ਹਾਂ ਕਿ ਜਥੇਦਾਰ ਭਾਜਪਾ ਦਾ ਏਜੰਟ ਹਾਂ, ਜੇਕਰ ਉਹ ਭਾਜਪਾ ਦਾ ਏਜੰਟ ਨਹੀਂ ਤਾਂ ਅਮਿਤ ਸ਼ਾਹ ਨਾਲ 2 ਘੰਟੇ ਬੰਦ ਕਮਰਾ ਮੀਟਿੰਗ ਕਿਉਂ ਕੀਤੀ? ਜਿਹੜਾ ਵਾਅਦਾ ਉਸਨੇ ਸਾਡੀ ਕਮੇਟੀ ਨਾਲ ਕੀਤਾ ਸੀ ਜੱਥੇਦਾਰ ਨੇ ਮੋਹਰ ਕਿਉਂ ਨਹੀਂ ਲਗਾਈ? ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ 'ਚ ਖੇਡ ਰਿਹਾ ਹੈ ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ। ਜਥੇਦਾਰ ਡਰ ਗਿਆ ਸੀ ਕਿ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਉਸ ਨੇ ਭਾਵੁਕ ਹੋ ਕੇ ਅਸਤੀਫਾ ਦੇ ਦਿੱਤਾ। 


ਝੀਡਾਂ ਨੇ ਕਿਹਾ ਕਿ ਕੌਮ ਦੇ ਜਥੇਦਾਰ ਵੀ ਕਦੇ ਰੋਇਆ ਕਰਦੇ ਨੇ...ਜਥੇਦਾਰ ਉਹ ਹੁੰਦੇ ਹਨ ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਰਖਤ ਨਾਲ ਬੰਨ੍ਹਕੇ ਕੋਹੜੇ ਲਗਾਉਣ ਦੇ ਹੁਕਮ ਦਿੱਤੇ ਸਨ। ਜਿਹੜਾ ਜਥੇਦਾਰ ਰੋਣ ਹੀ ਲੱਗ ਜਾਵੇ ਅਜਿਹਾ ਜੱਥੇਦਾਰ ਕੌਮ ਨੂੰ ਚਾਹੀਦਾ ਹੀ ਨਹੀਂ ਹੈ।