Jagraon News (ਰਜਨੀਸ਼ ਬਾਂਸਲ): ਜਗਰਾਓਂ ਦੇ ਕਸਬਾ ਸਿੱਧਵਾਂ ਬੇਟ ਦੇ ਪਿੰਡ ਅੱਬੂਪੂਰਾ ਵਿੱਚ ਕੌਮਾਂਤਰੀ ਕਬੱਡੀ ਖਿਡਾਰੀ ਅਵਤਾਰ ਸ਼ੰਟੀ ਕਿਸ਼ਨਪੁਰੀਆ ਨੇ ਇਕ ਦਰੱਖ਼ਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।ਜਾਣਕਾਰੀ ਅਨੁਸਾਰ ਇਹ ਕਬੱਡੀ ਖਿਡਾਰੀ ਜਿਸ ਦੀ ਉਮਰ 50 ਸਾਲ ਦੱਸੀ ਜਾ ਰਹੀ ਹੈ ਤੇ ਇਹ ਖਿਡਾਰੀ ਨੌਕਰੀ ਨਾ ਮਿਲਣ ਕਰਕੇ ਬਹੁਤ ਪਰੇਸ਼ਾਨ ਰਹਿੰਦਾ ਸੀ।


COMMERCIAL BREAK
SCROLL TO CONTINUE READING

ਇਸ ਪਰੇਸ਼ਾਨੀ ਦੇ ਚੱਲਦੇ ਉਹ ਨਸ਼ੇ ਕਰਨ ਲੱਗ ਪਿਆ ਸੀ ਤੇ ਹੁਣ ਉਸ ਨੇ ਇਕ ਦਰੱਖ਼ਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ।  ਪੁਲਿਸ ਨੇ ਇਸ ਮਾਮਲੇ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Mohali Encounter: ਲਾਲੜੂ 'ਚ ਪੁਲਿਸ ਨੇ ਐਨਕਾਊਂਟਰ ਮਗਰੋਂ ਬਦਮਾਸ਼ ਸਤਪ੍ਰੀਤ ਸੱਤੀ ਨੂੰ ਕੀਤਾ ਗ੍ਰਿਫ਼ਤਾਰ


ਇਸ ਮੌਕੇ ਥਾਣਾ ਸਿੱਧਵਾਂ ਬੇਟ ਦੇ ਥਾਣੇਦਾਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਕਬੱਡੀ ਖਿਡਾਰੀ ਮੋਗਾ ਜ਼ਿਲ੍ਹੇ ਦੇ ਪਿੰਡ ਕਿਸ਼ਨਪੁਰਾ ਦਾ ਰਹਿਣ ਵਾਲਾ ਸੀ ਤੇ ਪਰੇਸ਼ਾਨੀ ਦੀ ਹਾਲਤ ਵਿੱਚ ਉਸ ਨੇ ਆਪਣੇ ਪਿੰਡ ਤੋਂ ਵੀਹ ਕਿਲੋਮੀਟਰ ਦੂਰ ਪਿੰਡ ਅੱਬੂਪੁਰਾ ਵਿਖੇ ਆ ਕੇ ਖੁਦਕੁਸ਼ੀ ਕੀਤੀ ਹੈ ਅਤੇ ਪੁਲਿਸ ਨੇ ਹੁਣ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Gulabchand Kataria: ਰਾਜਪਾਲ ਦਾ ਵੱਡਾ ਬਿਆਨ; ਚੰਡੀਗੜ੍ਹ 'ਚ ਵੱਖਰੀ ਵਿਧਾਨ ਸਭਾ ਲਈ ਹਰਿਆਣਾ ਨੂੰ ਅਜੇ ਜ਼ਮੀਨ ਨਹੀਂ ਹੋਈ ਅਲਾਟ