Jalalabad News/ਸੁਨੀਲ ਨਾਗਪਾਲ: ਜਲਾਲਾਬਾਦ ਦੇ ਟਿਵਾਣਾ ਰੋਡ 'ਤੇ ਇਕ ਗੁੰਗਾ ਨੌਜਵਾਨ ਜ਼ਖਮੀ ਹਾਲਤ 'ਚ ਲੋਕਾਂ ਕੋਲ ਪਹੁੰਚਿਆ। ਉਸ ਨੂੰ ਸਥਾਨਕ ਲੋਕਾਂ ਨੇ ਸੰਭਾਲਿਆ ਤਾਂ ਉਸ ਨੂੰ ਪੁੱਛਿਆ ਕੀ ਹੋਇਆ ਹੈ ਤਾਂ ਸਹਿਮੇ ਹੋਏ ਨੌਜਵਾਨ ਨੇ ਨੋਟਬੁੱਕ 'ਤੇ ਲਿਖ ਕੇ ਕਿਹਾ ਕਿ ਫਾਜ਼ਿਲਕਾ ਵਿੱਚ ਮੈਂਨੂੰ  ਪਿਸਤੌਲ ਦਿਖਾਈ ਗਈ, ਉਸ ਦੀ ਕੁੱਟਮਾਰ ਕੀਤੀ ਗਈ। ਉਸ ਦਾ ਮੋਬਾਈਲ ਖੋਹ ਲਿਆ ਗਿਆ, ਉਸ ਦਾ ਹੱਥ ਸੜ ਗਿਆ, ਜਿੱਥੋਂ ਬਾਅਦ ਉਹ ਉੱਥੋਂ ਭੱਜ ਗਿਆ।


COMMERCIAL BREAK
SCROLL TO CONTINUE READING

ਉਸ ਦਾ ਕਹਿਣਾ ਹੈ ਕਿ ਉਹ ਲਖਨਊ ਦਾ ਰਹਿਣ ਵਾਲਾ ਹੈ, ਜਿਸ ਲਈ ਉਹ ਇਲਾਕਾ ਨਿਵਾਸੀ ਮਨਪ੍ਰੀਤ ਸਿੰਘ ਅਤੇ ਹੋਰ ਲੋਕਾਂ ਤੋਂ ਮਦਦ ਦੀ ਮੰਗ ਕਰ ਰਿਹਾ ਹੈ, ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਨੌਜਵਾਨ ਬੋਲ ਨਹੀਂ ਸਕਦਾ ਜੋ ਆਪਣਾ ਨਾਮ ਅਮਿਤ ਸਿੰਘ ਪੁੱਤਰ ਰਾਮ ਸ਼ੰਕਰ ਸਿੰਘ ਵਾਸੀ ਪ੍ਰਯਾਗਰਾਜ, ਲਖਨਊ ਦੱਸ ਰਿਹਾ ਹੈ। 


ਲੋਕਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਨੇ ਇਕ ਨੋਟ ਬੁੱਕ 'ਤੇ ਲਿਖ ਕੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਰੇਲਵੇ ਸਟੇਸ਼ਨ ਨੇੜੇ ਕੁੱਟਮਾਰ ਕੀਤੀ। ਫਾਜ਼ਿਲਕਾ 'ਚ ਉਸ ਦਾ ਮੋਬਾਈਲ ਖੋਹ ਲਿਆ ਗਿਆ ਅਤੇ ਉਸ ਦੇ ਹੱਥ 'ਤੇ ਸੱਟਾਂ ਦੇ ਨਿਸ਼ਾਨ ਹਨ। ਹਾਲਾਂਕਿ ਉਹ ਉਥੋਂ ਫਰਾਰ ਹੋ ਗਿਆ ਹੈ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਉਨ੍ਹਾਂ ਨੂੰ ਮਦਦ ਕਰ ਕੇ ਲਖਨਊ ਲੈ ਜਾਣ ਦੀ ਅਪੀਲ ਕਰ ਰਹੇ ਹਨ ਅਤੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।


ਦੂਜੇ ਪਾਸੇ ਜਲਾਲਾਬਾਦ ਸਿਟੀ ਥਾਣੇ ਦੇ ਐਸਐਚਓ ਅੰਗਰੇਜ਼ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਵਾਸੀ ਨੌਜਵਾਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਹ ਮਾਮਲੇ ਦੀ ਜਾਂਚ ਕਰਨਗੇ ਅਤੇ ਨੌਜਵਾਨ ਦੇ ਪਰਿਵਾਰ ਨਾਲ ਵੀ ਸੰਪਰਕ ਕੀਤਾ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾਵੇਗਾ ਤਾਂ ਜੋ ਉਕਤ ਨੌਜਵਾਨ ਨੂੰ ਉਸ ਦੇ ਪਰਿਵਾਰ ਕੋਲ ਵਾਪਸ ਭੇਜ ਦਿੱਤਾ ਜਾਵੇ।


ਇਹ ਵੀ ਪੜ੍ਹੋ: Fazilka News: ਘਰ 'ਚ ਹੋਈ ਸੀ ਬਜ਼ੁਰਗ ਦੀ ਮੌਤ; ਨਸ਼ੇ ਵਿੱਚ ਪੈਸੇ ਲੈਣ ਆਏ ਨੌਜਵਾਨ ਨੇ ਦੋ ਦੀ ਕੀਤੀ ਕੁੱਟਮਾਰ