Jalandhar Firing News: 2 ਧਿਰਾਂ ਵਿਚਾਲੇ ਆਹਮੋ-ਸਾਹਮਣੇ ਹੋਈ ਫਾਇਰਿੰਗ, ਇੱਕ ਦੇ ਸਿਰ `ਚ ਲੱਗੀ ਗੋਲੀ
Jalandhar Firing News: ਮਾਮਲੇ `ਚ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਨੇ ਇੱਕ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।
Jalandhar Firing News: ਪੰਜਾਬ ਵਿੱਚ ਦਿਨੋ ਦਿਨ ਵਾਰਦਾਤ ਵੱਧ ਰਹੀਆਂ ਹਨ। ਅੱਜ ਤਾਜਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ।ਦੱਸ ਦਈਏ ਕਿ ਲਾਂਬੜਾ ਦੇ ਪਿੰਡ ਅਲੀ ਚੱਕ 'ਚ ਪੁਰਾਣੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਫਾਇਰਿੰਗ ਹੋ ਗਈ। ਇਸ ਘਟਨਾ 'ਚ ਕਰੀਬ 3 ਨੌਜਵਾਨ ਜ਼ਖਮੀ ਹੋ ਗਏ ਹਨ। ਘਟਨਾ 'ਚ ਕਰੀਬ 8 ਰਾਉਂਡ ਫਾਇਰ ਕੀਤੇ ਗਏ। ਪੁਲਿਸ ਨੇ ਇਸ ਮਾਮਲੇ ਵਿੱਚ ਕਰਾਸ ਐਫਆਈਆਰ ਦਰਜ ਕਰ ਲਈ ਹੈ।
ਇਸ ਮਾਮਲੇ 'ਚ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਸਮੇਤ ਕਈ ਧਾਰਾਵਾਂ ਲਗਾਈਆਂ ਗਈਆਂ ਹਨ। ਪੁਲਿਸ ਨੇ ਇੱਕ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਕਾਰਨ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਦੇਰ ਰਾਤ ਤੱਕ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵਾਂ ਧਿਰਾਂ ਵੱਲੋਂ ਨਾਜਾਇਜ਼ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ: Israel Hamas War Update: ਇਜ਼ਰਾਈਲ ਨੇ ਗਾਜ਼ਾ 'ਚ 400 ਥਾਵਾਂ 'ਤੇ ਕੀਤੀ ਬੰਬਾਰੀ, 24 ਘੰਟਿਆਂ 'ਚ 704 ਫਲਸਤੀਨੀ ਮਾਰੇ ਗਏ
ਘਟਨਾ 'ਚ ਜ਼ਖਮੀ ਹੋਏ ਮਨਿੰਦਰ ਦੇ ਦੋਸਤ ਰਾਜਬੀਰ ਵਾਸੀ ਪਿੰਡ ਅਲੀ ਚੱਕ ਲੰਬੜਾ ਨੇ ਪੁਲਸ ਨੂੰ ਦੱਸਿਆ ਕਿ ਉਹ ਪਿੰਡ ਦੇ ਨਜ਼ਦੀਕ ਇਕ ਗਰਾਊਂਡ 'ਚੋਂ ਦੁਸਹਿਰਾ ਦੇਖ ਕੇ ਵਾਪਸ ਆਪਣੇ ਪਿੰਡ ਆ ਰਿਹਾ ਸੀ। ਇਸ ਦੌਰਾਨ ਪੁਰਾਣੀ ਰੰਜਿਸ਼ ਕਾਰਨ ਗੁਰਪ੍ਰੀਤ ਅਤੇ ਉਸ ਦੇ ਭਰਾ ਲਵਪ੍ਰੀਤ ਨੇ ਉਸ 'ਤੇ ਕਰੀਬ 5 ਰਾਊਂਡ ਫਾਇਰ ਕੀਤੇ। ਸਾਹਮਣੇ ਤੋਂ ਗੱਡੀ 'ਤੇ 4 ਰਾਉਂਡ ਫਾਇਰ ਕੀਤੇ ਗਏ। ਜਿਸ ਵਿੱਚ ਦੋ ਗੋਲੀਆਂ ਮਨਿੰਦਰ ਦੇ ਪੇਟ ਵਿੱਚ ਲੱਗੀਆਂ। ਜਦੋਂਕਿ ਇੱਕ ਗੋਲੀ ਮੁਲਜ਼ਮ ਵੱਲੋਂ ਗੱਡੀ ਦੇ ਬਾਹਰ ਹੀ ਚਲਾਈ ਗਈ। ਮਨਿੰਦਰ ਆਪਣੀ ਵੈਨਿਊ ਕਾਰ ਵਿੱਚ ਸਫ਼ਰ ਕਰ ਰਿਹਾ ਸੀ।
ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਹੋਏ ਮਨਪ੍ਰੀਤ ਦੇ ਇੱਕ ਸਾਥੀ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਜਿਸ ਦੀ ਪਛਾਣ ਰਾਜਵੀਰ ਵਾਸੀ ਪਿੰਡ ਅਲੀ ਚੱਕ ਵਜੋਂ ਹੋਈ ਹੈ। ਡੀਐਸਪੀ ਬਲਬੀਰ ਨੇ ਦੱਸਿਆ ਕਿ ਮਨਿੰਦਰ ਦੇ ਸਾਥੀ ਰਾਜਵੀਰ ਨੂੰ ਕੋਈ ਸੱਟ ਨਹੀਂ ਲੱਗੀ। ਜਿਸ ਕਾਰਨ ਪੁਲਸ ਨੇ ਉਸ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲੈ ਲਿਆ ਹੈ। ਰਾਜਬੀਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸੀਟ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ।
ਰਾਜਬੀਰ ਨੇ ਪੁਲਿਸ ਨੂੰ ਦੱਸਿਆ ਕਿ ਮਨਿੰਦਰ ਨੂੰ ਗੋਲੀ ਲੱਗਣ ਤੋਂ ਬਾਅਦ ਉਹ ਖੁਦ ਲਾਂਬੜਾ ਤੋਂ ਕਰੀਬ 14 ਕਿਲੋਮੀਟਰ ਦੂਰ ਕਪੂਰਥਲਾ ਚੌਕ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਗਿਆ ਸੀ। ਜਿਸ ਕਾਰਨ ਪੁਲਸ ਨੂੰ ਰਾਜਬੀਰ 'ਤੇ ਸ਼ੱਕ ਹੋਇਆ ਅਤੇ ਉਸ ਨੂੰ ਜੋਸ਼ੀ ਹਸਪਤਾਲ ਦੇ ਬਾਹਰੋਂ ਹਿਰਾਸਤ 'ਚ ਲੈ ਲਿਆ।