Jalandhar Crime:  ਜਲੰਧਰ ਵਿੱਚ ਲੜਕੀ ਨਾਲ ਲੁੱਟਖੋਹ ਦੀ ਘਟਨਾ ਵਾਪਰੀ ਹੈ।  ਦਰਅਸਲ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਲੜਕੀ ਨੂੰ ਲੁਟੇਰੇ ਘੜੀਸਦੇ ਲਿਜਾ ਰਹੇ ਹਨ। ਗੱਲਬਾਤ ਕਰਦੇ ਹੋਏ ਪੀੜਤਾ ਲਕਸ਼ਮੀ ਨੇ ਦੱਸਿਆ ਕਿ ਉਹ 11ਵੀਂ ਜਮਾਤ ਵਿੱਚ ਪੜ੍ਹਦੀ ਹੈ। ਉਸ ਨੇ ਦੱਸਿਆ ਕਿ ਲੁਟੇਰੇ ਫੋਨ ਖੋਹਣ ਦੀ ਨੀਅਤ ਦੇ ਨਾਲ ਉਸਦੇ ਕੋਲ ਆਏ ਅਤੇ ਸਭ ਤੋਂ ਪਹਿਲਾਂ ਉਸ ਨੂੰ ਧੱਕਾ ਦਿੱਤਾ।


COMMERCIAL BREAK
SCROLL TO CONTINUE READING

ਜਦੋਂ ਦੀਵਾਰ ਦੇ ਨਾਲ ਉਹ ਵੱਜੀ ਤਾਂ ਉਸ ਨੂੰ ਮੁਆਫੀ ਦੇਣ ਲਈ ਕਹਿਣ ਲੱਗੇ ਤੇ ਉਸ ਤੋਂ ਬਾਅਦ ਅਚਾਨਕ ਉਸ ਦੇ ਹੱਥੋਂ ਫੋਨ ਖੋਹ ਕੇ ਫ਼ਰਾਰ ਹੋਣ ਲੱਗੇ। ਫੋਨ ਬਚਾਉਣ ਲਈ ਲੜਕੀ ਨੇ ਕਾਫੀ ਜੱਦੋ-ਜਹਿਦ ਕੀਤੀ ਪਰ ਲੁਟੇਰਿਆਂ ਨੇ ਲੜਕੀ ਦਾ ਹੱਥ ਨਹੀਂ ਛੱਡਿਆ ਅਤੇ ਪੀਪੀਆਰ ਮਾਰਕੀਟ ਤੱਕ ਕਰੀਬ ਅੱਧਾ ਕਿਲੋਮੀਟਰ ਤੱਕ ਲੜਕੀ ਨੂੰ ਨਾਲ ਹੀ ਘੜੀਸਦੇ ਲੈ ਕੇ ਗਏ।


18 ਸਾਲਾ ਲਕਸ਼ਮੀ ਮੂਲ ਰੂਪ ਤੋਂ ਗੋਂਡਾ, ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਜੋ ਆਪਣੇ ਪਰਿਵਾਰ ਨਾਲ ਗ੍ਰੀਨ ਮਾਡਲ ਟਾਊਨ ਜਲੰਧਰ 'ਚ ਰਹਿੰਦੀ ਹੈ। ਸਾਰਾ ਪਰਿਵਾਰ ਮਜ਼ਦੂਰ ਵਰਗ ਹੈ, ਉਹ ਕਿਸੇ ਨਾ ਕਿਸੇ ਤਰ੍ਹਾਂ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ। ਕੱਲ੍ਹ ਉਹ ਆਪਣੀ ਭਰਜਾਈ ਨੂੰ ਮਿਲ ਕੇ ਘਰ ਪਰਤ ਰਿਹਾ ਸੀ। ਇਸ ਦੌਰਾਨ ਬਾਈਕ 'ਤੇ ਸਵਾਰ ਤਿੰਨ ਲੁਟੇਰੇ ਆਏ ਅਤੇ ਲਕਸ਼ਮੀ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ। ਮੁਲਜ਼ਮਾਂ ਵਿੱਚ ਇੱਕ ਨੌਜਵਾਨ ਸਰਦਾਰ ਸੀ ਅਤੇ ਪਿੱਛੇ ਬੈਠੇ ਨੌਜਵਾਨ ਨੇ ਮੂੰਹ ’ਤੇ ਰੁਮਾਲ ਬੰਨ੍ਹਿਆ ਹੋਇਆ ਸੀ।


 


ਇਹ ਵੀ ਪੜ੍ਹੋ : Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਤੇ ਬੀਬੀ ਸੁਲਖਣੀ ਜੀ ਦੇ ਵਿਆਹ ਪੁਰਬ 'ਤੇ ਵਿਸ਼ੇਸ਼ - ਜਾਣੋ ਗੁਰੂ ਘਰ ਦਾ ਇਤਿਹਾਸ


ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਪਤਾ ਨਹੀਂ। ਉਨ੍ਹਾਂ ਦੀ ਲੜਕੀ ਦਾ ਪੂਰਾ ਸਰੀਰ ਛਿੱਲਿਆ ਗਿਆ ਹੈ ਤੇ ਬਹੁਤ ਜ਼ਿਆਦਾ ਲੜਕੀ ਤਕਲੀਫ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਅਜਿਹੇ ਲੁਟੇਰਿਆਂ ਉਤੇ ਨੱਥ ਪੈਣੀ ਚਾਹੀਦੀ।


ਇਹ ਵੀ ਪੜ੍ਹੋ : Punjab News: “ਮਿਸ਼ਨ ਨਿਸਚੈ” ਤਹਿਤ ਕਰਵਾਈ ਗਈ ਸਾਈਕਲਿੰਗ ਮੈਰਾਥਨ, ਜੇਤੂਆਂ ਨੂੰ ਨਕਦ ਇਨਾਮ ਦੇ ਕੇ ਕੀਤਾ ਸਨਮਾਨਿਤ