Kapurthala Gangster Arrested: ਕਪੂਰਥਲਾ ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੂਰਗਿਆਂ ਨੂੰ ਕੀਤਾ ਗ੍ਰਿਫਤਾਰ
Kapurthala Gangster Arrested: ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਹਨ।
Kapurthala Gangster Arrested: ਗ੍ਰਹਿ ਮੰਤਰਾਲੇ ਵਲੋਂ ਅੱਤਵਾਦੀ ਐਲਾਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ 12 ਗੂਰਗਿਆਂ ਨੂੰ ਇੱਕ ਵਪਾਰੀ ਪਾਸੋਂ ਫਰੋਤੀ ਮੰਗਣ ਦੇ ਮਾਮਲੇ 'ਚ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਆਰੋਪੀਆਂ ਨੇ ਵਿਦੇਸ਼ੀ ਨੰਬਰਾਂ ਤੋਂ ਕਾਲਿੰਗ ਕਰਕੇ ਇੱਕ ਵਪਾਰੀ ਪਾਸੋਂ 2 ਕਰੋੜ ਦੀ ਫਰੌਤੀ ਮੰਗੀ ਸੀ। ਜਿਸ ਤੋਂ ਬਾਅਦ ਪੀੜਿਤ ਵਪਾਰੀ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਕਪੂਰਥਲਾ ਪੁਲਿਸ ਵਲੋਂ ਜਾਂਚ ਆਰੰਭ ਦਿੱਤੀ ਗਈ।
ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਗੈਂਗਸਟਰ ਲਖਬੀਰ ਲੰਡਾ ਦੇ 12 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਪਾਸੋਂ ਹਥਿਆਰ ਵੀ ਬਰਾਮਦ ਕੀਤੇ ਹਨ। ਪੁਲਿਸ ਦੇ ਅਨੁਸਾਰ ਇਹ ਗੈਂਗ ਬੜੇ ਯੋਜਨਾਬੱਧ ਢੰਗ ਨਾਲ ਕੰਮ ਕਰਦਾ ਸੀ ਅਤੇ ਇਸ ਗਿਰੋਹ ਦੇ ਮੈਂਬਰ ਇਕ ਦੂਜੇ ਨੂੰ ਨਹੀਂ ਜਾਣਦੇ ਸਨ ਅਤੇ ਹਰ ਮੈਂਬਰ ਦਾ ਆਪਣਾ ਇਕ ਰੋਲ ਹੁੰਦਾ ਸੀ। ਜਿਸ ਦੇ ਤਹਿਤ ਕਿਸ ਨੇ ਰੇਕੀ ਕਰਨੀ ਕਿਸ ਨੇ ਮੋਟਸਾਈਕਲ ਲਿਆਉਣ ਕਿਸ ਨੇ ਗੋਲੀ ਚਲਾਉਣੀ ਕਿਸ ਨੇ ਗੋਲੀ ਚਲਾਉਣ ਦੀ ਵਾਰਦਾਤ ਦੀ ਵੀਡੀਓ ਬਣਾਉਣੀ ਇਹ ਸਭ ਫਿਕਸ ਹੁੰਦਾ ਸੀ। ਵੀਡੀਉ ਨੂੰ ਇਕ ਸਬੂਤ ਦੇ ਤੌਰ 'ਤੇ ਬਣਾਇਆ ਜਾਂਦਾ ਸੀ, ਉਸ ਤੋਂ ਬਾਅਦ ਹੀ ਹਰ ਕਿਸੀ ਨੂੰ ਉਸ ਦੇ ਰੋਲ ਅਨੁਸਾਰ ਪੈਸੇ ਦਿੱਤੇ ਜਾਂਦੇ ਸਨ।
ਇਹ ਵੀ ਪੜ੍ਹੋ: Bathinda News: ਅਕਾਲੀ ਦਲ ਤੋਂ ਸਾਰੀਆਂ ਵਿਰੋਧੀ ਪਾਰਟੀਆਂ ਘਬਰਾਈਆਂ- ਹਰਸਿਮਰਤ ਬਾਦਲ
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਫਿਰੌਤੀ ਦੀ ਕੁੱਲ ਰਕਮ 2 ਕਰੋੜ ਵਿੱਚੋਂ ਇਸ ਗਿਰੋਹ ਨੂੰ 70,000 ਰੁਪਏ ਮਿਲਣੇ ਸਨ ਅਤੇ ਕੇਵਲ 7000 ਹੀ ਮਿਲੇ ਸਨ। ਇਸ ਗਿਰੋਹ ਦਾ ਮੇਨ ਮੈਂਬਰ ਜਸਪ੍ਰੀਤ ਸਿੰਘ ਉਰਫ ਜੱਸਾ ਬਹੁਤ ਸ਼ਾਤਿਰ ਸੀ ਅਤੇ ਵਾਰਦਾਤ ਕਰਨ ਤੋਂ ਬਾਅਦ ਉਹ ਆਪਣੀ ਜੇਲ ਕਸਟਡੀ ਦੌਰਾਨ ਬਣਾਏ ਦੋਸਤਾਂ ਦੇ ਘਰ ਰਹਿੰਦਾ ਸੀ, ਜੋ ਕਿ ਪੰਜਾਬ ਤੋਂ ਬਾਹਰ ਰਹਿੰਦੇ ਸਨ।